ਵੇਰਕਾ ਮਿਲਕ ਪਲਾਂਟ ’ਚ ਮੁਫਤ ਮੈਡੀਕਲ ਕੈਂਪ ਅੱਜ
ਵੇਰਕਾ ਮਿਲਕ ਪਲਾਂਟ ਵਿਖੇ ਮੁਫਤ ਮੈਡੀਕਲ ਕੈਂਪ ਅੱਜ
Publish Date: Fri, 03 Apr 2026 10:05 PM (IST)
Updated Date: Fri, 03 Apr 2026 10:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ‘ਜ਼ਿੰਦਗੀ-ਏ-ਆਸ ਵੱਲੋਂ ਸਮੂਹ ਮੈਨੇਜਮੈਂਟ ਤੇ ਕਰਮਚਾਰੀ ਵੇਰਕਾ ਮਿਲਕ ਪਲਾਂਟ ਦੇ ਸਹਿਯੋਗ ਨਾਲ ਵੇਰਕਾ ਮਿਲਕ ਪਲਾਂਟ ’ਚ ਮੁਫਤ ਮੈਡੀਕਲ ਕੈਂਪ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 1.30 ਵਜੇ ਤੱਕ ਲਾਇਆ ਜਾ ਰਿਹਾ ਹੈ। ਕੈਂਪ ’ਚ ਮਰੀਜ਼ਾਂ ਦਾ ਜਨਰਲ, ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਚੈਕਅੱਪ ਕਰਨਗੇ। ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਬਲੱਡ ਸ਼ੂਗਰ, ਬਲੱਡ ਗਰੁੱਪ ਆਦਿ ਮੁਫਤ ਚੈਕ ਕੀਤੇ ਜਾਣਗੇ। ਅੱਖਾਂ ਦਾ ਚੈਕਅੱਪ ਕਰਕੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਜਾਣਗੀਆਂ ਤੇ ਮੁਫਤ ਆਪ੍ਰੇਸ਼ਨ ਹਸਪਤਾਲ ’ਚ ਕੀਤੇ ਜਾਣਗੇ। ਫਿਜੀਓਥੈਰਪੀ ਮਾਹਿਰ ਡਾਕਟਰ ਵੱਲੋਂ ਕੀਤੀ ਜਾਵੇਗੀ। ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਤੇ ਸਰਟੀਫਿਕੇਟ ਦਿੱਤੇ ਜਾਣਗੇ।