ਅੱਖਾਂ ਦਾ ਮੁਫ਼ਤ ਕੈਂਪ ਭਲਕੇ
ਪਿੰਡ ਬੱਗਾ ਵਿਚ ਅੱਖਾਂ ਦਾ ਮੁਫ਼ਤ ਕੈਂਪ 22 ਫ਼ਰਵਰੀ ਨੂੰ
Publish Date: Fri, 20 Feb 2026 06:27 PM (IST)
Updated Date: Fri, 20 Feb 2026 06:30 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਨਜ਼ਦੀਕੀ ਪਿੰਡ ਬੱਗਾ ਵਿਖੇ ਗਿੱਲ ਪਰਿਵਾਰ ਵੱਲੋਂ ਮਾਤਾ ਦਰਸ਼ਨ ਕੌਰ ਤੇ ਪਿਤਾ ਬਿੱਕਰ ਸਿੰਘ ਗਿੱਲ ਤੇ ਮੱਟੂ ਪਰਿਵਾਰ ਵੱਲੋਂ ਮਾਤਾ ਨਸੀਬ ਕੌਰ ਤੇ ਪਿਤਾ ਅਮਰ ਸਿੰਘ ਮੱਟੂ ਦੀ ਯਾਦ ’ਚ 15ਵਾਂ ਅੱਖਾਂ ਦਾ ਮੁਫ਼ਤ ਕੈਂਪ 22 ਫ਼ਰਵਰੀ ਨੂੰ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੁਟੀਆ ਬਾਬਾ ਕਿਸ਼ਨਾ ਨੰਦ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਦੇ ਮੁੱਖ ਪ੍ਰਬੰਧਕ ਜਸਵੰਤ ਸਿੰਘ ਗਿੱਲ ਸਰਪੰਚ ਤੇ ਸਤਨਾਮ ਸਿੰਘ ਮੱਟੂ ਨੇ ਦੱਸਿਆ ਕਿ ਇਸ ਕੈਂਪ ’ਚ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਦੇ ਅੱਖਾਂ ਦੇ ਮਾਹਿਰ ਡਾ. ਕਪਲਮੀਤ ਸਿੰਘ, ਡਾ. ਨਵਨੀਤ ਗਰਗ, ਡਾ. ਉੱਤਮ ਕੁਮਾਰ ਓਹਰੀ ਤੇ ਡਾ. ਅਮਨਦੀਪ ਬੇਦੀ ਦੀ ਟੀਮ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਲਈ ਦਵਾਈਆਂ, ਰਿਹਾਇਸ਼, ਖਾਣੇ ਤੇ ਆਪ੍ਰੇਸ਼ਨ ਦਾ ਪ੍ਰਬੰਧ ਮੁਫ਼ਤ ਹੋਵੇਗਾ। ਲੋੜਵੰਦ ਮਰੀਜ਼ਾਂ ਦੇ ਲੈੱਨਜ਼ ਮੁਫ਼ਤ ਪਾਏ ਜਾਣਗੇ। ਇਸ ਮੌਕੇ ਮਰੀਜ਼ਾਂ ਤੇ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।