ਪਿੰਡ ਕਿਸ਼ਨਗੜ੍ਹ ’ਚ ਦੰਦਾਂ ਦੀ ਜਾਂਚ ਕੈਂਪ ਲਗਾਇਆ
ਪਿੰਡ ਕਿਸ਼ਨਗੜ੍ਹ ’ਚ ਮੁਫਤ ਦੰਦਾਂ ਦੀ ਚੈੱਕਅਪ ਕੈਂਪ ਲਗਾਇਆ
Publish Date: Sun, 22 Feb 2026 08:31 PM (IST)
Updated Date: Mon, 23 Feb 2026 04:16 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਿਸ਼ਨਗੜ੍ਹ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਵਿਖੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਤੇ ਡੇਰਾ ਸੱਚਖੰਡ ਬੱਲਾਂ ਦੇ ਸਹਿਯੋਗ ਨਾਲ ਸੰਤ ਸਰਵਣ ਦਾਸ ਚੈਰੀਟੇਬਲ ਆਈ ਹਸਪਤਾਲ ਦੀ ਮਦਦ ਨਾਲ ਮੁਫ਼ਤ ਦੰਦਾਂ ਦੇ ਰੋਗਾਂ ਦੀ ਚੈੱਕਅਪ ਕੈਂਪ ਲਾਇਆ ਗਿਆ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਕੈਂਪ ਦੀ ਸ਼ੁਰੂਆਤ ਕੀਤੀ ਗਈ। ਦੰਦਾਂ ਦੇ ਮਾਹਿਰ ਡਾ. ਦੀਕਸ਼ਾ ਮਨੋਚਾ ਤੇ ਸਹਾਇਕ ਨਿਸ਼ਾ ਥਾਪਰ ਨੇ ਮੈਨੇਜਰ ਬੀਸੀ ਚੋਪੜਾ ਦੀ ਦੇਖ-ਰੇਖ ਹੇਠ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਕਿਸ਼ਨਗੜ੍ਹ ਤੇ ਆਸ ਪਾਸ ਦੇ ਪਿੰਡਾਂ ਦੇ 42 ਮਰੀਜ਼ਾਂ ਨੇ ਆਪਣੇ ਦੰਦਾਂ ਦੀ ਜਾਂਚ ਕਰਵਾਈ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ। ਮੈਨੇਜਰ ਬੀਸੀ ਚੋਪੜਾ ਨੇ ਦੱਸਿਆ ਕਿ ਸੰਤ ਸਰਵਣ ਦਾਸ ਆਈ ਚੈਰੀਟੇਬਲ ਹਸਪਤਾਲ ’ਚ ਦੰਦਾਂ ਦੀ ਜਾਂਚ ਵਾਲੇ ਮਰੀਜ਼ਾਂ ਲਈ ਸੋਮਵਾਰ ਤੇ ਸ਼ਨੀਵਾਰ ਨੂੰ ਮੁਫਤ ਓਪੀਡੀ ਉਪਲਬਧ ਹੈ ਤੇ ਕੋਈ ਚਾਰਜ ਨਹੀਂ ਲਿਆ ਜਾਂਦਾ। ਇਸ ਮੌਕੇ ਸਰਪੰਚ ਡਾ. ਗੁਰਬਖਸ਼ ਸਿੰਘ ਸਵਾਮੀ, ਮਾਸਟਰ ਸੁਰਜੀਤ ਸਿੰਘ ਜੱਸਲ, ਗੁਰਵੀਰ ਸਿੰਘ ਢਿੱਲੋ, ਬਹਾਦਰ ਚੰਦ, ਰਸਪਾਲ ਸਿੰਘ (ਦੋਵੇਂ ਨੰਬਰਦਾਰ), ਗੋਵਰਧਨ ਦਾਸ ਕੈਰੋਂ, ਰਵੀ ਬੰਗਾ ਆਦਿ ਪਿੰਡ ਦੇ ਹੋਰ ਲੋਕ ਵੀ ਮੌਜੂਦ ਸਨ।