- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਜੋਤੀ ਪਬਲਿਕ ਸਕੂਲ ’ਚ ਸੰਸਥਾਪਕ ਯਾਦਗਾਰੀ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਿਵ ਜੋਤੀ ਪਬਲਿਕ ਸਕੂਲ ਵਿਖੇ 3 ਅਕਤੂਬਰ ਨੂੰ ‘ਸੰਸਥਾਪਕ ਯਾਦਗਾਰੀ ਦਿਵਸ’ ਡਾ. ਵਿਦੁਰ ਜੋਤੀ, ਡਾ. ਸੁਵਿਕਰਮ ਜੋਤੀ, ਡਾ. ਸੁਮਨ ਜੋਤੀ ਤੇ ਪ੍ਰਿੰਸੀਪਲ ਪ੍ਰਵੀਣ ਸੈਲੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਟਰੱਸਟੀ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਸਵਾਮੀ ਵਿਵੇਕਾਨੰਦ ਦੀ ਪ੍ਰਤਿਮਾ ’ਤੇ ਪੁਸ਼ਪਾਂਜਲੀ ਭੇਟ ਕਰਕੇ ਸਵਰਗੀ ਸੰਸਥਾਪਕਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਇਸ ਮੌਕੇ ਮਹਿਲਾ ਸਟਾਫ਼ ਲਈ ਨਿਊ ਰੂਬੀ ਹਸਪਤਾਲ ਤੇ ਰੋਟਰੀ ਕਲੱਬ ਜਲੰਧਰ ਵੈਸਟ ਦੇ ਸਹਿਯੋਗ ਨਾਲ ਮੁਫ਼ਤ ਮੈਮੋਗ੍ਰਾਫੀ ਕੈਂਪ ਲਗਾਇਆ ਗਿਆ। ਇਸ ਤੋਂ ਇਲਾਵਾ ਥਿੰਦ ਆਈ ਹਸਪਤਾਲ ਦੀ ਟੀਮ ਵੱਲੋਂ ਵਿਦਿਆਰਥੀਆਂ ਤੇ ਸਟਾਫ਼ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ। ਡਾ. ਸੁਵਿਕਰਮ ਜੋਤੀ ਨੇ ਵਿਦਿਆਰਥੀ ਕੌਂਸਲ ਨਾਲ ਸੋਸ਼ਲ ਮੀਡੀਆ, ਨਸ਼ਿਆਂ, ਐਨਰਜੀ ਡਰਿੰਕਸ ਤੇ ਪੜ੍ਹਾਈ ਸਬੰਧੀ ਵਿਚਾਰ ਸਾਂਝੇ ਕੀਤੇ। ਡਾ. ਆਕਾਂਕਸ਼ਾ ਨੇ ਵਿਦਿਆਰਥਣਾਂ ਨੂੰ ਸਰਵਾਈਕਲ ਕੈਂਸਰ ਬਾਰੇ ਜਾਗਰੂਕ ਕੀਤਾ, ਜਦਕਿ ਮਨੋਵਿਗਿਆਨੀ ਕਨਿਕਾ ਨੇ ਤਣਾਅ, ਡਿਜੀਟਲ ਸਕਰੀਨ ਦੀ ਵਰਤੋਂ ਤੇ ਮਾਪਿਆਂ ਨਾਲ ਸੰਵਾਦ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਵਿਦੁਰ ਜੋਤੀ ਨੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਪ੍ਰਵੀਣ ਸੈਲੀ ਨੇ ਕਿਹਾ ਕਿ ਸੰਸਥਾਪਕਾਂ ਦਾ ਸੁਪਨਾ ਸਿਹਤਮੰਦ ਸਮਾਜ ਤੇ ਸਿੱਖਿਅਤ ਨੌਜਵਾਨ ਪੀੜ੍ਹੀ ਦਾ ਨਿਰਮਾਣ ਕਰਨਾ ਸੀ।