ਸਾਬਕਾ ਚੇਅਰਮੈਨ ਮਿੱਤਲ ਦਾ ਦੇਹਾਂਤ, ਨਮ ਅੱਖਾਂ ਨਾਲ ਸਸਕਾਰ ਸਾਬਕਾ ਚੇਅਰਮੈਨ ਤਰਸੇਮ ਲਾਲ ਮਿੱਤਲ ਦਾ ਦਿਹਾਂਤ,
Publish Date: Mon, 31 Aug 2026 06:54 PM (IST)
Updated Date: Mon, 31 Aug 2026 06:58 PM (IST)
ਗਿਆਨ ਸੈਦਪੁਰੀ/ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਨਗਰ ਪੰਚਾਇਤ ਸ਼ਾਹਕੋਟ ਦੇ ਪੰਜ ਵਾਰ ਪ੍ਰਧਾਨ ਰਹੇ ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਤਰਸੇਮ ਲਾਲ ਮਿੱਤਲ ਦਾ ਦੇਹਾਂਤ ਹੋ ਗਿਆ। ਉਹ 78 ਸਾਲ ਦੇ ਸਨ ਅਤੇ ਲੰਮੀ ਬਿਮਾਰੀ ਤੋਂ ਬਾਅਦ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸਵਰਗ ਆਸ਼ਰਮ, ਨਵਾਂ ਕਿਲ੍ਹਾ ਰੋਡ, ਸ਼ਾਹਕੋਟ ਵਿਖੇ ਬੜੇ ਹੀ ਗ਼ਮਗੀਨ ਮਾਹੌਲ ਵਿੱਚ ਨਮ ਅੱਖਾਂ ਨਾਲ ਕੀਤਾ ਗਿਆ। ਦੇਹ ਦੀ ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਛੋਟੇ ਸਪੁੱਤਰ ਅਸ਼ਵਨੀ ਮਿੱਤਲ ਨੇ ਦਿਖਾਈ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਉਨ੍ਹਾਂ ਦੇ ਸਪੁੱਤਰਾਂ ਸੰਜੀਵ ਮਿੱਤਲ, ਰਾਜੀਵ ਮਿੱਤਲ, ਅਸ਼ਵਨੀ ਮਿੱਤਲ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਭਾਜਪਾ ਦੇ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਸ਼ਾਹਕੋਟ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਪਵਨ ਕੁਮਾਰ ਪੁਰੀ, ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਦਾਣਾ ਮੰਡੀ ਕਮੇਟੀ ਪ੍ਰਧਾਨ ਸੰਜੈ ਗੁਪਤਾ, ਐਡਵੋਕੇਟ ਅਸ਼ੋਕ ਮਿੱਤਲ, ਪਵਨ ਅਗਰਵਾਲ ਸਾਬਕਾ ਪ੍ਰਧਾਨ ਮੰਡੀ ਕਮੇਟੀ, ਪੀਏ. ਸੁਖਦੀਪ ਸਿੰਘ (ਸੋਨੂੰ ਕੰਗ), ਐਮਸੀ. ਬੂਟਾ ਸਿੰਘ ਕਲਸੀ, ਰਾਜੇਸ਼ ਗੁਪਤਾ, ਸ਼ਿਵ ਨਰਾਇਣ ਗੁਪਤਾ, ਸੁਲੱਖਸ਼ਣ ਜਿੰਦਲ, ਪਰਮਜੀਤ ਕੌਰ ਬਜਾਜ ਐੱਮ.ਸੀ., ਵੰਦਨਾ ਮਿੱਤਲ,ਮਾਰਕੀਟ ਕਮੇਟੀ ਮਹਿਤਪੁਰ ਦੇ ਸਾਬਕਾ ਚੇਅਰਮੈਨ ਬਲਕਾਰ ਸਿੰਘ ਚੱਠਾ, ਅਰੋੜਾ ਮਹਾਂ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮਸੀ, ਹਰਭਜਨ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਸਾਬਕਾ ਪ੍ਰਧਾਨ ਤਰਲੋਕ ਸਿੰਘ ਰੂਪਰਾ, ਟਿੰਪੀ ਕੁਮਰਾ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ, ਨਵਨੀਤ ਨਕੋਦਰ, ਦਿਵਾਕਰ ਗੁਪਤਾ, ਡਾ. ਅਰਵਿੰਦਰ ਸਿੰਘ ਰੂਪਰਾ, ਸ਼ਿਵ ਮਲਹੋਤਰਾ, ਦੀਪਕ ਸ਼ਰਮਾ ਐਡਵੋਕੇਟ, ਡਾ. ਜਗਤਾਰ ਸਿੰਘ ਚੰਦੀ, ਚੇਅਰਮੈਨ ਯਸ਼ਪਾਲ ਗੁਪਤਾ, ਸੰਜੀਵ ਅਗਰਵਾਲ, ਸੁਦਰਸ਼ਨ ਸੋਬਤੀ ਪਹਿਲਵਾਨ, ਸੁਰਿੰਦਰ ਸਿੰਘ ਕਾਲਾ, ਸ਼ਹਿਰੀ ਪ੍ਰਧਾਨ ਅਕਾਲੀ ਦਲ ਜਸਵਿੰਦਰ ਸਿੰਘ ਪੋਪਲੀ, ਹਰਦੇਵ ਸਿੰਘ ਪੀਟਾ ਸਾਬਕ ਐਮਸੀ, ਅਮਿਤ ਮਲਹੋਤਰਾ, ਕਾਮਰੇਡ ਰਾਮੇਸ਼ਵਰ ਪਰਾਸ਼ਰ, ਭਰਤ ਗੁਪਤਾ ਐਡਵੋਕੇਟ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਤੇ ਰਿਸ਼ਤੇਦਾਰ ਹਾਜ਼ਰ ਸਨ।