ਸ਼ਾਹਕੋਟ ’ਚ ਫੁੱਟਬਾਲ ਕੱਪ 26 ਤੋਂ
ਸ਼ਾਹਕੋਟ ’ਚ ਫੁੱਟਬਾਲ ਕੱਪ 26, 27, 28 ਤੇ 29 ਨਵੰਬਰ ਨੂੰ
Publish Date: Tue, 24 Nov 2026 06:18 PM (IST)
Updated Date: Tue, 24 Nov 2026 06:19 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ 26, 27, 28 ਤੇ 29 ਨਵੰਬਰ ਨੂੰ ਫੁੱਟਬਾਲ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਮੈਂਬਰ ਨਗਰ ਪੰਚਾਇਤ ਸ਼ਾਹਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ 26 ਨਵੰਬਰ ਨੂੰ ਉਦਘਾਟਨੀ ਰਸਮਾਂ ਕਰਨ ਉਪਰੰਤ ਓਪਨ ਪਿੰਡ ਪੱਧਰ ਤੇ 56 ਕਿੱਲੋ ਭਾਰ ਵਰਗ ਪਿੰਡ ਪੱਧਰ ਦੇ ਸ਼ਾਨਦਾਰ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ। ਫੁੱਟਬਾਲ ਓਪਨ ਪਿੰਡ ਪੱਧਰ ਦੀਆਂ ਟੀਮਾਂ ’ਚ ਤਿੰਨ ਖਿਡਾਰੀ ਬਾਹਰਲੇ ਖੇਡ ਸਕਦੇ ਹਨ ਤੇ 8 ਖਿਡਾਰੀ ਇਕੋ ਪਿੰਡ ਦੇ ਹੀ ਹੋਣੇ ਲਾਜ਼ਮੀ ਹਨ। ਓਪਨ ਪਿੰਡ ਪੱਧਰ ਦਾ ਪਹਿਲਾਂ ਇਨਾਮ 61000 ਰੁਪਏ ਨਗਦ ਤੇ ਸ਼ਾਨਦਾਰ ਕੱਪ, ਦੂਜਾ ਇਨਾਮ 41000 ਰੁਪਏ ਨਗਦ ਤੇ ਸ਼ਾਨਦਾਰ ਕੱਪ, ਤੀਜਾ ਤੇ ਚੌਥਾ 7100/ 7100 ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਕਲਸੀ ਨੇ ਦੱਸਿਆ ਕਿ 56 ਕਿੱਲੋ ਭਾਰ ਵਰਗ ’ਚ 21000 ਰੁਪਏ ਨਗਦ ਪਹਿਲਾ ਤੇ 15000 ਰੁਪਏ ਦੂਸਰਾ ਤੇ ਸ਼ਾਨਦਾਰ ਕੱਪ ਦੇ ਸਨਮਾਨਿਤ ਕੀਤਾ ਜਾਵੇਗਾ। ਇਹ ਸਾਰੇ ਮੁਕਾਬਲੇ ਸ਼ਾਹਕੋਟ ਦੀ ਤਹਿਸੀਲ ਗਰਾਊਂਡ ’ਚ ਕਰਵਾਏ ਜਾਣਗੇ।