ਖੁਰਾਕ ਸਪਲਾਈ ਵਿਭਾਗ ਦੇ ਨਿਰੀਖਕਾਂ ਵੱਲੋਂ ਹੜਤਾਲ ਦੀ ਚਿਤਾਵਨੀ ਖੁਰਾਕ ਸਪਲਾਈ ਵਿਭਾਗ ਦੇ ਨਿਰੀਖਕਾਂ ਵੱਲੋਂ ਕੰਮ ਬੰਦ ਕਰ ਕੇ ਹੜਤਾਲ ਤੇ ਜਾਣ ਦੀ ਦਿੱਤੀ ਚੇਤਾਵਨੀ
Publish Date: Wed, 19 Aug 2026 08:24 PM (IST)
Updated Date: Wed, 19 Aug 2026 08:27 PM (IST)
-ਮੁੱਖ ਮੰਤਰੀ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖੁਰਾਕ ਸਪਲਾਈ ਵਿਭਾਗ ਦੇ ਨਿਰੀਖਕਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਮਹਿਕਮੇ ਦੀ ਟਾਲ ਮਟੋਲ ਨੀਤੀ ਕਾਰਨ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿੰਦਿਆਂ ਹੋਇਆਂ ਫੂਡ ਇੰਸਪੈਕਟਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ’ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ। ਇੰਸਪੈਕਟਰ ਫੂਡ ਸਪਲਾਈ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ’ਚ ਇੰਸਪੈਕਟਰ ਹਰਮੋਹਨ ਸਿੰਘ, ਇੰਸਪੈਕਟਰ ਵੰਦਨਾ ਭਨੋਟ, ਇੰਸਪੈਕਟਰ ਵੰਦਨਾ ਸਲੋਤਰਾ, ਇੰਸਪੈਕਟਰ ਲਖਵਿੰਦਰ ਸਿੰਘ, ਇੰਸਪੈਕਟਰ ਨਰਿੰਦਰਜੀਤ ਕੌਰ, ਇੰਸਪੈਕਟਰ ਵਿਪਨ ਕੁਮਾਰ, ਇੰਸਪੈਕਟਰ ਅਸ਼ੋਕ ਕੁਮਾਰ, ਇੰਸਪੈਕਟਰ. ਭਲਿੰਦਰ ਸਿੰਘ,ਇੰਸਪੈਕਟਰ ਅਸ਼ੀਸ਼ ਭੱਲਾ ਆਦਿ ਨੇ ਮਹਿਕਮੇ ਦੇ ਸਮੂਹ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ•। ਇੰਨੀ ਵੱਡੀ ਤਾਦਾਦ ’ਚ ਮੁਲਾਜ਼ਮਾਂ ਦੇ ਇਸ ਲੇਟ ਡਾਕੂਮੈਂਟ ਰਿਕਵਰੀਆਂ ਦੇ ਮੁੱਦੇ ਤੋਂ ਪੀੜ੍ਹਤ ਹੋਣ ਦੇ ਬਾਵਜੂਦ ਮਹਿਕਮੇ ਵੱਲੋਂ ਕੋਈ ਸੁਣਵਾਈ ਨਾ ਕਰਕੇ ਦਿਨ-ਬ-ਦਿਨ ਰਿਕਵਰੀਆਂ ਦੀ ਲਿਸਟ ਨੂੰ ਹੋਰ ਲੰਮਾ ਕੀਤਾ ਜਾ ਰਿਹਾ ਹੈ। ਇਸੇ ਸਬੰਧੀ ਪੰਜਾਬ ਵੱਲੋਂ ਮਹਿਕਮੇ ਦੇ ਮੰਤਰੀ ਵੱਲੋਂ ਮੀਟਿੰਗ ਨੂੰ ਕਈ ਵਾਰ ਟਾਲਣ ਕਾਰਨ ਨਿਰੀਖਕ ਕੇਡਰ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਭਾਰੀ ਰਿਕਵਰੀਆਂ ਨਾਲ ਤਨਖਾਹਾਂ ’ਚ ਕੱਟ ਲਗਾਉਣ ਦੀ ਨੀਤੀ ਨੂੰ ਤੁਰੰਤ ਰੋਕਣ ਹਿੱਤ ਪੰਜਾਬ ਰਾਜ ਦੇ ਖੁਰਾਕ ਸਪਲਾਈ ਵਿਭਾਗ ਵਿਚਲੇ ਸਮੂਹ ਨਿਰੀਖਕਾਂ ਵੱਲੋਂ ਮਜਬੂਰੀ ਵੱਸ ਕੰਮ ਬੰਦ ਕਰ ਕੇ ਹੜਤਾਲ ’ਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਵਿਭਾਗ ਦੀਆਂ ਨਾਜ਼ਾਇਜ਼ ਰਿਕਵਰੀਆਂ ਤੋਂ ਪੀੜਤ, ਮਹਿਕਮੇ ’ਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਕੀਤੀਆਂ ਜਾ ਰਹੀਆਂ ਨਾਜਾਇਜ਼ ਰਿਕਵਰੀਆਂ/ਕਟੌਤੀਆਂ ’ਤੇ ਤੁਰੰਤ ਰੋਕ ਲਗਵਾਉਣ ਦੀ ਮੰਗ ਕੀਤੀ।