- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਵਾਲਮੀਕਿ ਜੀ ਦੇ ਮੰਦਿਰ ‘ਚ ਝੰਡਾ ਚੜ੍ਹਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ :
ਵਾਰਡ ਨੰਬਰ 12 ਵਿਚ ਸਥਿਤ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਮੰਦਿਰ ਵਿਚ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਤਿੰਨ ਦਿਨਾ ਸਮਾਗਮ ਮਹਾਰਿਸ਼ੀ ਵਾਲਮੀਕਿ ਸਭਾ ਵੱਲੋਂ ਕਰਵਾਇਆ ਗਿਆ•। ਇਸ ਦੌਰਾਨ ਮੰਦਿਰ ’ਚ ਝੰਡਾ ਵੀ ਚੜ੍ਹਾਇਆ ਗਿਆ। ਮੰਦਿਰ ਕਮੇਟੀ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਵੱਲੋਂ ਦੱਸਿਆ ਗਿਆ ਕਿ ਪਿਛਲੇ ਦੋ ਦਿਨਾਂ ਤੋਂ ਮੰਦਿਰ ਵਿਚ ਗੁਰਦੀਪ ਸਿੰਘ ਹੈੱਡ ਗ੍ਰੰਥੀ ਦੀ ਅਗਵਾਈ ’ਚ ਧੁਰ ਕੀ ਬਾਣੀ ਸ੍ਰੀ ਰਾਮਾਇਣ ਜੀ ਦਾ ਅਖੰਡ ਪਾਠ ਚੱਲ ਰਿਹਾ ਸੀ, ਜਿਸ ਦਾ ਅੱਜ ਵਿਧੀ ਪੂਰਵਕ ਭੋਗ ਪਾਇਆ ਗਿਆ ਹੈ। ਪੱਟੀ-ਸਰਹਾਲੀ ਵਾਲੇ ਭਾਈ ਦਿਲਬਾਗ ਸਿੰਘ ਤੇ ਸਾਥੀਆਂ ਦੇ ਕਵੀਸ਼ਰੀ ਜੱਥੇ ਵੱਲੋਂ ਕਵੀਸ਼ਰੀ ਸੁਣਾ ਕੇ ਤੇ ਪੁਰਾਤਨ ਇਤਿਹਾਸ ਦੀਆਂ ਸਾਖੀਆਂ ਨੂੰ ਸੰਗਤਾਂ ਦੇ ਰੂ-ਬਰੂ ਪੇਸ਼ ਕਰਕੇ ਉਨ੍ਹਾਂ ਨੂੰ ਆਪਣੇ ਧਾਰਮਿਕ ਅਮੀਰ ਵਿਰਸੇ ਤੋਂ ਜਾਣੂੰ ਕਰਵਾਇਆ ਗਿਆ। ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਹੰਤ ਕਮਲੇਸ਼ ਰਾਣੀ, ਮਾ. ਸੰਤੋਖ ਸਿੰਘ ਗਿੱਲ ਹਾਲ ਵਾਸੀ ਅਮਰੀਕਾ, ਹਰਮੇਸ਼ ਲਾਲ ਮੇਸ਼ੀ ਪ੍ਰਧਾਨ ਮੰਦਿਰ ਕਮੇਟੀ, ਵਿੱਕੀ ਪਲੰਬਰ ਵਾਈਸ ਪ੍ਰਧਾਨ, ਮਨੀ ਨਾਹਰ ਖ਼ਜ਼ਾਨਚੀ, ਬਲਵੀਰ ਸਿੰਘ ਸੱਭਰਵਾਲ, ਸੁਖਦੇਵ ਸਿੰਘ ਨਾਹਰ, ਤਰਨਜੀਤ ਸਿੰਘ ਨਾਹਰ, ਨਿੰਦਰ ਕੁਮਾਰ ਕੰਡਿਆਰਾ ਤੇ ਮਨੀ ਤੇਜੀ ਆਦਿ ਹਾਜ਼ਰ ਸਨ।