- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਿਰੌਤੀਆਂ ਮੰਗਣ ਵਾਲੇ ਗ੍ਰੋਹ ਦਾ ਪਰਦਾਫ਼ਾਸ਼,ਪੰਜ ਜਣੇ ਕਾਬੂ

ਇਕ .300 ਦਾ ਪਿਸਤੌਲ, ਇਕ ਮੈਗਜ਼ੀਨ ਤੇ ਤਿੰਨ ਕਾਰਤੂਸ ਬਰਾਮਦ
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ ਲੋਹੀਆਂ ਖ਼ਾਸ: ਸੁਖਜਿੰਦਰ ਸਿੰਘ ਖਹਿਰਾ ਐੱਸ ਐੱਚ ਓ ਅਤੇ ਪੁਲਿਸ ਪਾਰਟੀ ਵੱਲੋਂ ਫ਼ਿਰੌਤੀ ਮੰਗਣ ਵਾਲੇ ਗੁਰਗਿਆਂ ’ਚੋਂ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆ ਸਰਵਣ ਸਿੰਘ ਬਲ ਉੱਪ ਪੁਲਿਸ ਕਪਤਾਨ ਸ਼ਾਹਕੋਟ ਨੇ ਕਿ ਤਿੰਨ ਸਤੰਬਰ ਦੀ ਸ਼ਾਮ ਨੂੰ ਸੈਮ ਕੁਲੈਕਸ਼ਨ ਦੀ ਦੁਕਾਨ ਦੇ ਸਾਹਮਣੇ ਮੋਟਰ ਸਾਈਕਲ ਤੇ ਸਵਾਰ ਦੋ ਨੌਜੁਆਨਾਂ ਵੱਲੋਂ ਫ਼ਾਇਰ ਕੀਤਾ ਗਿਆ ਸੀ, ਜਿਸ ’ਤੇ ਥਾਣਾ ਲੋਹੀਆਂ ਖ਼ਾਸ ਵਿਖੇ ਪਰਚਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਤਫ਼ਤੀਸ਼ ਦੌਰਾਨ ਐੱਸ ਐੱਚ ਓ ਅਤੇ ਪੁਲਿਸ ਪਾਰਟੀ ਵੱਲੋਂ ਗ਼ਸ਼ਤ ਕਰਦਿਆਂ (01) ਸਨੀ ਪੁੱਤਰ ਪਰਮਜੀਤ ਵਾਸੀ ਬੂਸੋ ਵਾਲ ਤਹਿਸੀਲ ਸੁਲਤਾਨਪੁਰ ਲੋਧੀ (ਕਪੂਰਥਲਾ) (2) ਰਾਹੁਲ ਪੁੱਤਰ ਹਰਮੇਸ਼ ਵਾਸੀ ਚਾਚੋ ਵਾਲ ਥਾਣਾ ਲੋਹੀਆਂ ਖ਼ਾਸ (ਜਲੰਧਰ) (3) ਬਲਵੀਰ ਸਿੰਘ ਉਰਫ਼ ਜਸ ਪੁੱਤਰ ਕੁਲਵਿੰਦਰ ਸਿੰਘ ਵਾਸੀ ਪੰਧੇਰ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ (4) ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਜਸਪ੍ਰੀਤ ਸਿੰਘ ਵਾਸੀ ਕਬੀਰ ਪੁਰ ਥਾਣਾ ਕਬੀਰ ਪੁਰ ਜ਼ਿਲ੍ਹਾ ਕਪੂਰਥਲਾ (5) ਅਜੈ ਕੁਮਾਰ ਉਰਫ਼ ਨੀਲੀ ਪੁੱਤਰ ਵਿਜੇ ਕੁਮਾਰ ਵਾਸੀ ਭੋਇਪੁਰ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ-ਗਿੱਛ ਕੀਤੇ ਜਾਣ ’ਤੇ ਇਕ .300 ਦਾ ਪਿਸਤੌਲ, ਇਕ ਮੈਗਜ਼ੀਨ ਅਤੇ ਤਿੰਨ ਕਾਰਤੂਸ .300 ਬਰਾਮਦ ਕੀਤੇ ਗਏ। ਤਿੰਨ ਸਤੰਬਰ ਨੂੰ ਸੈਮ ਕੁਲੈਕਸ਼ਨ ਦੇ ਸਾਹਮਣੇ ਸਨੀ ਵੱਲੋਂ ਗੋਲੀ ਚਲਾਈ ਗਈ ਸੀ ਜਦਕਿ ਮੋਟਰ ਸਾਈਕਲ ਅਜੈ ਕੁਮਾਰ ਚਲਾ ਰਿਹਾ ਸੀ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਫੂਕੀ ਵਾਲ ਦੇ ਰਹਿਣ ਵਾਲੇ ਜੱਗਾ ਹਾਲ ਵਾਸੀ ਇੰਗਲੈਂਡ ਆਪਣੇ ਭਰਾ ਨਵਜੋਤ ਉਰਫ਼ ਜੋਤਾ ਹਾਲ ਵਾਸੀ ਡੁਬਈ ਨਾਲ ਰਲ ਕੇ ਫਿਰੌਤੀਆਂ ਮੰਗਣ ਵਾਲਾ ਗੈਂਗ ਚਲਾ ਰਿਹਾ ਹੈ, ਉਨ੍ਹਾਂ ਨੂੰ ਵੀ ਫੜ ਲਿਆ ਜਾਵੇਗਾ। ਸਥਾਨਕ ਥਾਣੇ ਦੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਦਾ ਤਿੰਨ ਦਿਨਾਂ ਦਾ ਰਿਮਾਂਡ ਲਿਆ ਗਿਆ ਹੈ।