ਟੋਏ ’ਚ ਡਿੱਗ ਕੇ ਦੋ ਨੌਜਵਾਨ ਜ਼ਖ਼ਮੀ
ਪਹਿਲਾਂ ਲੋਕਾਂ ਨੂੰ ਟੋਏ ਵਿੱਚ ਸੁੱਟਿਆ, ਹੁਣ ਕਹਿੰਦੇ ਹਨ ਸੰਭਲ ਕੇ ਲੰਘੋ !
Publish Date: Sat, 25 Jul 2026 08:08 PM (IST)
Updated Date: Sat, 25 Jul 2026 08:10 PM (IST)
ਅਵਤਾਰ ਚੰਦ/ਰੇਸ਼ਮ ਲਾਲ, ਨੂਰਮਹਿਲ, ਪੰਜਾਬੀ ਜਾਗਰਣ ਨੂਰਮਹਿਲ ਨਗਰ ਕੌਂਸਲ ਦੀ ਲਾਪਰਵਾਹੀ ਇੱਕ ਵਾਰ ਫਿਰ ਲੋਕਾਂ ਦੀ ਸੁਰੱਖਿਆ ਤੇ ਭਾਰੀ ਪਈ। ਪਾਣੀ ਦੀ ਪਾਈਪਲਾਈਨ ਠੀਕ ਕਰਨ ਤੋਂ ਬਾਅਦ ਸੜਕ ਵਿਚਾਲੇ ਪੁੱਟਿਆ ਟੋਆ ਖੁੱਲ੍ਹਾ ਛੱਡ ਦਿੱਤਾ ਗਿਆ, ਜਿਸ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵਾਂ ਨੂੰ ਸੱਟਾਂ ਲੱਗੀਆਂ, ਜਦਕਿ ਮੋਟਰਸਾਈਕਲ ਕੱਢਣ ਲਈ ਜੇਸੀਬੀ ਦੀ ਮਦਦ ਲੈਣੀ ਪਈ।