- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੌਰਾਨ ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ 21,000 ਤੇ ਉਪ ਜੇਤੂ ਟੀਮ ਨੂੰ 11,000 ਦਾ ਨਕਦ ਇਨਾਮ ਦਿੱਤਾ ਗਿਆ। ਲੀਗ ਮੁਕਾਬਲਿਆਂ ਤੋਂ ਬਾਅਦ ਦੋ ਸੈਮੀਫਾਈਨਲ ਤੇ ਫਾਈਨਲ ਮੁਕਾਬਲਾ ਕਰਵਾਇਆ ਗਿਆ। ਦੇਰ ਰਾਤ ਤੱਕ ਚੱਲੇ ਮੁਕਾਬਲਿਆਂ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਦਰਸ਼ਕ ਗਰਾਊਂਡ ’ਚ ਮੌਜੂਦ ਰਹੇ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਨਕੋਦਰ ਰੋਡ ਸਥਿਤ ਵੈਲੋਸਿਟੀ ਗਰਉੰਡ ਵਿਖੇ ਸਿੱਖ ਕ੍ਰਿਕਟ ਕਲੱਬ ਵੱਲੋਂ ਪਹਿਲਾ ਸਿੱਖ ਕ੍ਰਿਕਟ ਕੱਪ-2026 ਕਰਵਾਇਆ ਗਿਆ। ਇਸ ਦੌਰਾਨ ਵੱਖ ਵੱਖ ਨੌ ਟੀਮਾਂ ਨੇ ਹਿੱਸਾ ਲਿਆ ਤੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਖਿਡਾਰੀਆਂ ਵੱਲੋਂ ਖੇਡ ਮੈਦਾਨ ’ਚ ਚੋਕੇ ਛੱਕਿਆਂ ਦੀ ਬਰਸਾਤ ਕਰਨ ਤੇ ਹਾਜ਼ਰ ਦਰਸ਼ਕਾਂ ਨੇ ਰੱਜ ਕੇ ਤਾਲਿਆਂ ਮਾਰੀਆਂ। ਟੂਰਨਾਂਮੈਟ ਦੋਰਾਨ ਕੁਲ 9 ਲੀਗ ਮੈਚ ਦੋ ਸੈਮੀਫਾਈਨਲ ਤੇ ਇਕ ਫਾਈਨਲ ਮੈਚ ਹੋਇਆ। ਟੂਰਨਾਂਮੈੰਟ ਦੇ ਫਾਈਨਲ ਮੁਕਾਬਲੇ ’ਚ ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕਰਕੇ ਖ਼ਿਤਾਬ ਆਪਣੇ ਨਾਮ ਕੀਤਾ, ਜਦਕਿ ਕਰਮਗੜ੍ਹ ਨਾਈਟਸ ਦੀ ਟੀਮ ਰਨਰਜ਼-ਅੱਪ ਰਹੀ।
ਇਸ ਦੌਰਾਨ ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ 21,000 ਤੇ ਉਪ ਜੇਤੂ ਟੀਮ ਨੂੰ 11,000 ਦਾ ਨਕਦ ਇਨਾਮ ਦਿੱਤਾ ਗਿਆ। ਲੀਗ ਮੁਕਾਬਲਿਆਂ ਤੋਂ ਬਾਅਦ ਦੋ ਸੈਮੀਫਾਈਨਲ ਤੇ ਫਾਈਨਲ ਮੁਕਾਬਲਾ ਕਰਵਾਇਆ ਗਿਆ। ਦੇਰ ਰਾਤ ਤੱਕ ਚੱਲੇ ਮੁਕਾਬਲਿਆਂ ਨੂੰ ਦੇਖਣ ਲਈ ਵੱਡੀ ਗਿਣਤੀ ’ਚ ਦਰਸ਼ਕ ਗਰਾਊਂਡ ’ਚ ਮੌਜੂਦ ਰਹੇ। ਖਿਡਾਰੀਆਂ ਨੇ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਕਮੈਂਟੇਟਰਾਂ ਦੀ ਜੋਸ਼ੀਲੀ ਕਮੈਂਟਰੀ ਨੇ ਮਾਹੌਲ ਨੂੰ ਹੋਰ ਰੋਮਾਂਚਕ ਬਣਾਈ ਰੱਖਿਆ। ਟੂਰਨਾਮੈਂਟ ਦੀ ਸ਼ੁਰੂਆਤ ਗਤਕਾ ਪ੍ਰਦਰਸ਼ਨ ਨਾਲ ਹੋਈ। ਇਸ ਉਪਰੰਤ ਸੰਗਤ ਤੇ ਖਿਡਾਰੀਆਂ ਵੱਲੋਂ ਸ੍ਰੀ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੈਮੀਫਾਈਨਲ ਤੇ ਫਾਈਨਲ ਦੌਰਾਨ ਖਿਡਾਰੀਆਂ ਤੇ ਪ੍ਰਬੰਧਕਾਂ ਵੱਲੋਂ “ਦੇਹਿ ਸ਼ਿਵਾ ਬਰ ਮੋਹਿ” ਦਾ ਗਾਇਨ ਵੀ ਕੀਤਾ ਗਿਆ। ਟੂਰਨਾਮੈਂਟ ’ਚ ਭਾਗ ਲੈਣ ਵਾਲੀਆਂ ਟੀਮਾਂ ’ਚੋਂ ਅਕਾਲ ਟਾਈਟਨਜ਼ ਦੇ ਕਪਤਾਨ ਗੁਰਮਿੰਦਰ ਸਿੰਘ, ਫਤਿਹ ਕਲੱਬ ਦੇ ਕਪਤਾਨ ਗੁਰਪ੍ਰੀਤ ਸਿੰਘ, ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਦੇ ਕਪਤਾਨ ਗਗਨਦੀਪ ਸਿੰਘ, ਖਾਲਸਾ ਵਾਰੀਅਰਜ਼ ਦੇ ਕਪਤਾਨ ਗੁਰਸੇਹਜ ਸਿੰਘ ਬਾਵੇਜਾ, ਕਰਮਗੜ੍ਹ ਨਾਈਟਸ ਦੇ ਕਪਤਾਨ ਸਤਪ੍ਰੀਤ ਸਿੰਘ, ਲਾਇਨਜ਼ ਰੋਅਰ ਦੇ ਕਪਤਾਨ ਰਿਪੁਦਮਨ ਸਿੰਘ, ਸਿੰਘ ਸਟਰਾਈਕਰਜ਼ ਦੇ ਕਪਤਾਨ ਗਗਨਪਾਲ ਸਿੰਘ, ਜੀਏਡੀਸੀ ਅਕੈਡਮੀ ਦੇ ਕਪਤਾਨ ਗਗਨਦੀਪ ਸਿੰਘ ਤੇ ਸ਼ੇਰ-ਏ-ਪੰਜਾਬ ਦੇ ਕਪਤਾਨ ਸੁਖਵਿੰਦਰ ਸਿੰਘ ਸਮੇਤ 9 ਟੀਮਾਂ ਨੇ ਭਾਗ ਲਿਆ।
ਇਸ ਮੌਕੇ ਮੁੱਖ ਮਹਿਮਾਨ ਜਗਦੀਪ ਸਿੰਘ, ਜੱਜ, ਲੋਕ ਅਦਾਲਤ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜਥੇਦਾਰ ਜਗਜੀਤ ਸਿੰਘ ਗਾਬਾ, ਹਰਜਾਪ ਸਿੰਘ ਸੰਘਾ, ਹਲਕਾ ਇੰਚਾਰਜ ਜਲੰਧਰ ਕੈਂਟ, ਸਤਿੰਦਰਪਾਲ ਸਿੰਘ ਛਾਬੜਾ, ਪ੍ਰਧਾਨ ਇਨਕਮ ਟੈਕਸ ਬਾਰ ਕੌਂਸਲ, ਰਾਜ ਕਰਨ ਸਿੰਘ, ਮਨਿੰਦਰ ਸਿੰਘ ਚੱਢਾ, ਮੰਦੀਪ ਸਿੰਘ ਮਿੱਠੂ, ਜਗਦੀਪ ਸਿੰਘ ਸੰਧਰ, ਮਨਜੀਤ ਸਿੰਘ ਕੋਟਲੀ, ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਜਸਬੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ ਸੋਢੀ, ਮੰਦੀਪ ਸਿੰਘ ਮੋਂਟੂ, ਹਰਪ੍ਰੀਤ ਸਿੰਘ ਹੈਪੀ, ਹਰਿੰਦਰ ਸਿੰਘ, ਪ੍ਰਭਜੋਤ ਸਿੰਘ ਨਰੰਗ, ਕੰਵਰ ਪ੍ਰਤਾਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਸਿਮਰ ਸਿੰਘ ਗੁਜਰਾਲ, ਸਾਹਿਬ ਸਿੰਘ ਸਦਾਨਾ, ਮਨਮੀਤ ਸਿੰਘ, ਹਰਮਨਦੀਪ ਸਿੰਘ, ਦਮਨਜੀਤ ਸਿੰਘ ਤੇ ਗੁਰੂ ਰਾਮ ਦਾਸ ਸਵੀਟਸ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ਼ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਸਿੱਖ ਕ੍ਰਿਕਟ ਕਲੱਬ ਵੱਲੋਂ ਭਵਿੱਖ ’ਚ ਵੀ ਅਜਿਹੇ ਖੇਡ ਸਮਾਗਮ ਕਰਵਾਏ ਜਾਣਗੇ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸਿੱਖ ਰਹਿਤ, ਬਾਣੀ, ਅਨੁਸ਼ਾਸਨ, ਏਕਤਾ ਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਮੌਕੇ ਸਿੱਖ ਕ੍ਰਿਕਟ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਾਬਾ, ਸੀਨੀਅਰ ਮੀਤ ਪ੍ਰਧਾਨ ਗਗਨਦੀਪ ਸਿੰਘ ਬਾਜਾਜ, ਸਕੱਤਰ ਹਰਜੋਤ ਸਿੰਘ, ਖ਼ਜ਼ਾਨਚੀ ਰਿਪੁਦਮਨ ਸਿੰਘ ਤੇ ਕਾਰਜਕਾਰੀ ਮੈਂਬਰ ਗੁਰਮਿੰਦਰ ਸਿੰਘ, ਗੁਰਸੇਹਜ ਸਿੰਘ ਤੇ ਗੁਰਸੀਸ ਸਿੰਘ ਨੇ ਸਾਰੇ ਖਿਡਾਰੀਆਂ, ਕਪਤਾਨਾਂ, ਸਪਾਂਸਰਾਂ, ਵਲੰਟੀਅਰਾਂ, ਮੀਡੀਆ ਕਰਮੀਆਂ ਤੇ ਸੰਗਤ ਦਾ ਧੰਨਵਾਦ ਕੀਤਾ।