- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਲਗਾ ਵਿਖੇ ਬਾਹਰੋਂ ਆਈ ਆਤਿਸ਼ਬਾਜ਼ੀ ਨਾਲ ਘਰ 'ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ

ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਨੇੜਲੇ ਪਿੰਡ ਬਿਲਗਾ ਦੀ ਪੱਤੀ ਭਲਾਈ ਵਿਖੇ ਅਮਰਜੀਤ ਟੇਲਰ ਮਾਸਟਰ ਦੇ ਘਰ ’ਚ ਆਤਿਸ਼ਬਾਜ਼ੀ ਕਾਰਨ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ’ਚ ਘਰ ਦੇ ਕਮਰੇ ਦਾ ਸਾਰਾ ਸਾਮਾਨ ਸੜ ਕੇ ਕੋਲਾ ਹੋ ਗਿਆ, ਜਿਸ ਨਾਲ ਲਗਪਗ ਇਕ ਲੱਖ ਰੁਪਏ ਤੋਂ ਵੱਧ ਦਾ ਆਰਥਿਕ ਨੁਕਸਾਨ ਹੋਇਆ ਹੈ। ਘਰ ਦੇ ਮਾਲਕ ਅਮਰਜੀਤ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਪਰਿਵਾਰ ਸਮੇਤ ਨਾਲ ਦੇ ਕਮਰੇ ’ਚ ਸੁੱਤੇ ਹੋਏ ਸਨ। ਅਚਾਨਕ ਉਨ੍ਹਾਂ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਨਾਲ ਦੇ ਕਮਰੇ ’ਚੋਂ ਭਾਰੀ ਧੂੰਆਂ ਨਿਕਲ ਰਿਹਾ ਸੀ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀ ਲਪੇਟ ’ਚ ਆਉਣ ਨਾਲ ਕਮਰੇ ’ਚ ਰੱਖਿਆ ਏਸੀ, ਬੈੱਡ, ਫ੍ਰਿਜ, ਜੂਸਰ ਤੇ ਹੋਰ ਘਰੇਲੂ ਸਾਮਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਰੌਲਾ ਮਚਾਉਣ