ਬੀਐੱਸਐੱਨਐੱਲ ਐਕਸਚੇਂਜ ਨੂੰ ਲੱਗੀ ਅੱਗ, ਟੈਲੀਫੋਨ ਤੇ ਇੰਟਰਨੈੱਟ ਸੇਵਾਵਾਂ ਠੱਪ
ਟੈਲੀਫੋਨ ਐਕਸਚੇਂਜ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
Publish Date: Wed, 25 Mar 2026 07:49 PM (IST)
Updated Date: Wed, 25 Mar 2026 07:53 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਨਾਗਰਾ ਰੋਡ ’ਤੇ ਪੈਂਦੇ ਪਟੇਲ ਨਗਰ ’ਚ ਸਥਿਤ ਭਾਰਤ ਸੰਚਾਰ ਨਿਗਮ ਦੀ ਟੈਲੀਫੋਨ ਐਕਸਚੇਂਜ ਨੂੰ ਬੀਤੀ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਧੂੰਏਂ ਤੇ ਅੱਗ ਦੀਆਂ ਲਾਟਾਂ ਨੇ ਪੂਰੇ ਐਕਸਚੇਂਜ ਨੂੰ ਲਪੇਟ ’ਚ ਲੈ ਲਿਆ। ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਅੱਗ ਲੱਗਣ ਨਾਲ ਆਸ ਪਾਸ ਦੇ ਇਲਾਕਿਆਂ ’ਚ ਟੈਲੀਫੋਨ ਸੇਵਾ ਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਐੱਸਡੀਓ ਮਨੀਸ਼ ਕੁਮਾਰ, ਜੇਟੀਓ ਚਮਕੌਰ ਆਦਿ ਵੱਲੋਂ ਮੌਕੇ ’ਤੇ ਪੁੱਜ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਜੱਦੋ-ਜਹਿਦ ਕਰਕੇ ਨੇ ਅੱਗ 'ਤੇ ਕਾਬੂ ਪਾਇਆ।