ਪਿਆਰ ਤੇ ਵਿਸ਼ਵਾਸ ਦਾ ਤਿਉਹਾਰ : ਮੰਤਰੀ ਦੇ ਗ੍ਰਹਿ ਵਿਖੇ ਮਨਾਇਆ ਗਿਆ ਸ਼ਾਨਦਾਰ ਰੱਖੜੀ ਮਹਾ ਉਤਸਵ, ਮਹਿਲਾਵਾਂ 'ਚ ਭਾਰੀ ਉਤਸ਼ਾਹ
ਅੱਜ ਜਲੰਧਰ ਦੇ ਬਸਤੀ ਪੀਰ ਦਾ ਰੋਡ 'ਤੇ ਬਣੇ ਐਮਐਸ ਫਾਰਮ ਵਿਖੇ ਰੱਖੜੀ ਮਹਾ ਉਤਸਵ ਮਨਾਇਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਪਹੁੰਚੇ, ਜਿਨਾਂ ਨੂੰ ਸਮਾਗਮ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਔਰਤਾਂ ਨੇ ਰੱਖੜੀ ਬੰਨੀ।
Publish Date: Thu, 27 Aug 2026 02:54 PM (IST)
Updated Date: Thu, 27 Aug 2026 02:55 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ - ਅੱਜ ਜਲੰਧਰ ਦੇ ਬਸਤੀ ਪੀਰ ਦਾ ਰੋਡ 'ਤੇ ਬਣੇ ਐਮਐਸ ਫਾਰਮ ਵਿਖੇ ਰੱਖੜੀ ਮਹਾ ਉਤਸਵ ਮਨਾਇਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਪਹੁੰਚੇ, ਜਿਨਾਂ ਨੂੰ ਸਮਾਗਮ ਵਿੱਚ ਹਾਜ਼ਰ ਵੱਡੀ ਗਿਣਤੀ ਵਿੱਚ ਔਰਤਾਂ ਨੇ ਰੱਖੜੀ ਬੰਨੀ।
ਜਾਣਕਾਰੀ ਅਨੁਸਾਰ ਇਸ ਸਮਾਗਮ ਵਿੱਚ ਵੱਖ-ਵੱਖ ਵਾਰਡਾਂ ਦੀਆਂ ਔਰਤਾਂ ਨੇ ਹਿੱਸਾ ਲਿਆ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਰੱਖੜੀ ਬੰਨੀ। ਇਸ ਮੌਕੇ ਕੈਬਨਿਟ ਮੰਤਰੀ ਦੇ ਨਾਲ ਜਲੰਧਰ ਦੇ ਮੇਅਰ ਵਿਨੀਤ ਧੀਰ. ਚੇਅਰਮੈਨ ਅੰਮ੍ਰਿਤ ਪਾਲ ਸਿੰਘ. ਮੇਜਰ ਸਿੰਘ ਸਮੇਤ ਕਈ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਰਹੇ। ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਭੈਣਾਂ ਨੂੰ ਤੋਹਫੇ ਵੀ ਵੰਡੇ ਅਤੇ ਸਾਰਿਆਂ ਨੇ ਨੱਚ ਗਾ ਕੇ ਇਸ ਨੂੰ ਮਨਾਇਆ।