
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋੜਵੰਦ ਲੜਕੀਆਂ ਦੀ ਸਾਰੀ ਫ਼ੀਸ ਜਮ੍ਹਾਂ ਕਰਵਾਈ ਤੇ ਵਰਦੀਆਂ ਵੀ ਦਿੱਤੀਆਂ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ, ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਤੇ ਸੋਚ ਸੈਂਟਰ ਸਿਆਟਲ ਅਮਰੀਕਾ ਵੱਲੋਂ ਹਰੇਕ ਸਾਲ ਸਕੂਲ ਫੀਸਾਂ ਭਰਨ ਲਈ ਉਨ੍ਹਾਂ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ/ ਵਿਦਿਆਰਥਣਾਂ ਦੀ ਚੋਣ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿਤਾ ਜਾਂ ਮਾਤਾ ਜਾਂ ਦੋਨੋਂ ਹੀ ਇਸ ਦੁਨੀਆਂ ’ਚ ਨਾ ਹੋਣ ਜਾਂ ਫਿਰ ਪਰਿਵਾਰ ਦੇ ਕਮਾਊ ਮੈਂਬਰ ਦੀ ਬਿਮਾਰੀ ਦੀ ਵਜ੍ਹਾ ਨਾਲ ਬੱਚਾ ਫੀਸ ਭਰਨ ਤੋਂ ਅਸਮਰਥ ਹੋਵੇ। ਸੈਸ਼ਨ 2026-2027 ਦੌਰਾਨ ਮਿਸ਼ਨ ਵਿੱਦਿਆ ਦਾ ਲੰਗਰ ਤਹਿਤ ਪਿੰਦਰਜੀਤ ਸਿੰਘ ਥਿੰਦ ਅਮਰੀਕਾ, ਦਰਬਾਰਾ ਸਿੰਘ ਬਰਾੜ, ਬੀਬੀ ਪ੍ਰਕਾਸ਼ ਕੌਰ ਬਰਾੜ, ਸੁਖਦੇਵ ਸਿੰਘ ਖਿੰਡਾ, ਰਣਜੀਤ ਸਿੰਘ ਖਿੰਡਾ (ਇੰਗਲੈਂਡ) ਰਣਧੀਰ ਸਿੰਘ ਖਿੰਡਾ, ਗਗਨਦੀਪ ਸਿੰਘ ਪਨੇਸਰ ਨਿਊਜ਼ੀਲੈਂਡ, ਗੁਣਤਾਸ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੀਹਰਾ ਕੈਨੇਡਾ, ਪ੍ਰਿੰਸੀਪਲ ਕਰੁਨਾ ਕਟੋਚ (ਕਾਲਾ ਸੰਘਿਆਂ) ਰਾਜਵੀਰ ਕੌਰ ਫ਼ਰਾਂਸ, ਸੁੱਚਾ ਸਿੰਘ ਆਸਟ੍ਰੇਲੀਆ, ਗੁਰਦੀਪ ਸਿੰਘ ਕੰਗ, ਹਰਬੰਸ ਸਿੰਘ ਦਾਰੇਵਾਲ, ਐਡਵੋਕੇਟ ਜਸਕਰਨ ਸਿੰਘ ਕਨੇਡਾ, ਸੁਖਜਿੰਦਰ ਸਿੰਘ ਚੰਦੀ, ਸੁਰਿੰਦਰ ਸਿੰਘ ਚੰਦੀ, ਰਿਟਾ: ਥਾਣੇਦਾਰ ਸੁਖਵਿੰਦਰਜੀਤ ਸਿੰਘ ਚੰਦੀ, ਹਰਵਿੰਦਰ ਸਿੰਘ ਪੂਨੀ ਕੈਨੇਡਾ, ਸੰਦੀਪ ਕੁਮਾਰ ਸੀਟਕ ਕੈਨੇਡਾ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ’ਚ ਪੜ੍ਹਦੇ 31 ਲੋੜਵੰਦ ਬੱਚਿਆਂ ਦੀਆਂ 2,24,060 ਰੁਪਏ ਦੀਆਂ ਫੀਸਾਂ ਭਰੀਆਂ ਗਈਆਂ। ਦਰਬਾਰਾ ਸਿੰਘ ਬਰਾੜ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬੇਹੱਦ ਲੋੜਵੰਦ ਘਰਾਂ ਦੀਆਂ 25 ਲੜਕੀਆਂ ਨੂੰ ਸਕੂਲ ਦੀਆਂ ਵਰਦੀਆਂ ਵੀ ਦਿੱਤੀਆਂ ਗਈਆਂ। ਸਕੂਲਾਂ ’ਚ ਫੀਸਾਂ ਪਹੁੰਚਾਉਣ ਦੀ ਜ਼ਿੰਮੇਵਾਰੀ ਵੱਖ ਵੱਖ ਟੀਮਾਂ ਵੱਲੋਂ ਨਿਭਾਈ ਗਈ।