ਮਹਿਤਪੁਰ ’ਚ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ, ਸਾਢੇ ਚਾਰ ਘੰਟੇ ਰੋਡ ਜਾਮ ਮਹਿਤਪੁਰ ਵਿਖੇ ਕਿਸਾਨਾਂ ਵੱਲੋਂ ਬਿਜਲੀ ਸਪਲਾਈ ਨੂੰ ਲੈ ਕੇ ਧਰਨਾ, ਸਾਢੇ ਚਾਰ ਘੰਟੇ ਰੋਡ ਜਾਮ
Publish Date: Fri, 11 Sep 2026 07:39 PM (IST)
Updated Date: Sat, 12 Sep 2026 04:07 AM (IST)
* ਐਕਸੀਅਨ ਨਕੋਦਰ ਨੇ ਕਿਸਾਨਾਂ ਨੂੰ ਬਿਜਲੀ ਸਪਲਾਈ ਯਕੀਨੀ ਬਣਾਉਣ ਦਾ ਦਿੱਤਾ ਭਰੋਸਾ * ਕਿਸਾਨਾਂ ਨੇ ਸਮੱਸਿਆ ਦਾ ਪੱਕਾ ਹੱਲ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦੀ ਦਿੱਤੀ ਚਿਤਵਾਨੀ ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਕਿਸਾਨਾਂ ਨੂੰ ਖੇਤੀਬਾੜੀ ਲਈ ਨਿਰਧਾਰਤ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਤੇ ਲੰਬੇ-ਲੰਬੇ ਬਿਜਲੀ ਕੱਟਾਂ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਮਹਿਤਪੁਰ ਬਿਜਲੀ ਦਫ਼ਤਰ ਸਾਹਮਣੇ ਧਰਨਾ ਦੇ ਕੇ ਰੋਡ ਜਾਮ ਕੀਤਾ ਗਿਆ। ਇਹ ਧਰਨਾ ਕਸ਼ਮੀਰ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ, ਜਿਸ ’ਚ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਕਰੀਬ ਸਾਢੇ ਚਾਰ ਘੰਟੇ ਰੋਡ ਜਾਮ ਕਰ ਕੇ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੇ ਲੰਬੇ ਕੱਟ ਬੰਦ ਨਾ ਕੀਤੇ ਗਏ ਤੇ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਆਪਣੇ ਪੱਧਰ ’ਤੇ ਗਰਿੱਡਾਂ ’ਤੇ ਬੈਠ ਕੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਸੰਘਰਸ਼ ਕਰਨਗੇ। ਇਸ ਮੌਕੇ ਐਕਸੀਅਨ ਨਕੋਦਰ ਵੱਲੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਸਬੰਧੀ ਭਰੋਸਾ ਦਿਵਾਇਆ ਗਿਆ। ਇਸ ਦੇ ਬਾਵਜੂਦ ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਧਰਨੇ ’ਚ ਬੀਕੇਯੂ ਦੁਆਬਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਬੀਕੇਯੂ ਪੰਜਾਬ ਨਾਲ ਸਬੰਧਤ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਸ਼ਮੀਰ ਸਿੰਘ ਪੰਨੂ, ਲੈਣਾ ਸਿੰਘ ਸਰਪੰਚ ਤੰਦਾਊਰਾ, ਨਰਿੰਦਰ ਸਿੰਘ ਉਧੋਵਾਲ, ਬਲਵੀਰ ਸਿੰਘ, ਕੁਲਵਿੰਦਰ ਸਿੰਘ ਉਧੋਵਾਲ, ਲਖਵੀਰ ਸਿੰਘ, ਗੁਰਦੀਪ ਸਿੰਘ, ਡਾ. ਮਹਿੰਦਰ ਪਾਲ, ਦਵਿੰਦਰ ਸਿੰਘ ਹੁੰਦਲ, ਪਰਮਜੀਤ ਸਿੰਘ ਸਰਪੰਚ, ਦਵਿੰਦਰ ਸਿੰਘ ਸੰਗੋਵਾਲ, ਮਿਸਲ ਸੱਤਲੂਜ ਆਦਰਾਮਾਨ, ਇੰਦਰਜੀਤ ਸਿੰਘ ਨਿੱਕੂ ਦਾਨੇਵਾਲ, ਸੁਰਿੰਦਰ ਸਿੰਘ ਚਾਹਲ ਮਹਿਤਪੁਰ, ਗੁਰਦੇਵ ਸਿੰਘ ਸਰਪੰਚ ਰੋਤਾ, ਤਰਲੋਚਨ ਸਿੰਘ ਰੌਂਤਾ, ਰਵਿੰਦਰ ਸਿੰਘ ਰੌਂਤਾ, ਲੱਭੂ ਹੈਪੀ, ਸ਼ੀਤਲ, ਗਿੰਦਾ, ਧਰਮੀ ਆਲ, ਪਰਮਜੀਤ ਸਿੰਘ ਗਿੰਦਾ ਸਲੇਮ, ਜਰਨੈਲ ਸਿੰਘ, ਫੂਮਣ ਸਿੰਘ ਤੰਦਾਊਰਾ, ਲਾਡੀ ਜੰਮੂ, ਰਾਜਾ ਗੋਗਾ ਪਰਜੀਆਂ ਕਲਾਂ, ਰਣਜੀਤ ਸਿੰਘ ਰਾਣਾ, ਸਾਭਾ, ਜਰਨੈਲ ਆੜਤੀਆ ਪਰਜੀਆਂ ਖੁਰਦ, ਸੋਢੀ, ਪਰਮਿੰਦਰ ਸਿੰਘਪੁਰ, ਬਲਦੇਵ ਸਿੰਘ, ਜਸਵੀਰ ਸਿੰਘ ਸਰਪੰਚ ਅਕਬਰਪੁਰ ਕਲਾਂ, ਅਵਤਾਰ ਸਿੰਘ ਮਾਨ ਰਾਮੂਵਾਲ, ਬੂਟਾ ਸਿੰਘ ਰੌਲੀ, ਇਕਬਾਲ ਸਿੰਘ, ਜਸਪ੍ਰੀਤ ਸਿੰਘ ਜੱਸੀ, ਜੋਗਾ ਸਿੰਘ ਮਡਿਆਲਾ, ਲਖਬੀਰ ਸਿੰਘ ਬਾਠ, ਕੁਲਦੀਪ ਸਿੰਘ ਬਾਠ ਕਲਾਂ, ਲਖਵੀਰ ਸਿੰਘ ਧੁਗੜ, ਦਿਆਲ ਸਿੰਘ ਵੇਰਾਂ, ਜਸਪਾਲ ਸਿੰਘ ਬਿੱਲੇ, ਲਖਬੀਰ ਸਿੰਘ ਮਹਿਤਪੁਰ, ਪਾਲ ਸਿੰਘ ਬੀਟਰਾਂ, ਜਗਦੀਪ ਸਿੰਘ ਕਾਲੋ, ਅਵਤਾਰ ਸਿੰਘ, ਬਲਜੀਤ ਸਿੰਘ ਬਾਲੋਕੀ, ਗੁਰਪ੍ਰੀਤ ਮੰਗਾ ਰਾਜੇਵਾਲ, ਏਕਮ ਜੋਤ ਸਿੰਘ, ਨਗਿੰਦਰ ਸਿੰਘ ਥਿੰਦ, ਜਗਦੇਵ ਸਿੰਘ ਥਿੰਦ, ਕੁਲਵੰਤ ਸਿੰਘ ਵੈਹਰਾ ਆਦਿ ਹਾਜ਼ਰ ਸਨ।