- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੀਆਂ ਦੇ ਪਿੰਡ ਨੱਲ੍ਹ ਦੀਆਂ ਮੋਟਰਾਂ ਤੋਂ ਲਗਾਤਾਰ ਲੱਥ ਰਹੀਆਂ ਤਾਰਾਂ, ਕਿਸਾਨ ਪ੍ਰੇਸ਼ਾਨ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਲੋਹੀਆਂ ਬਲਾਕ ਦੇ ਪਿੰਡ ਨੱਲ੍ਹ ਵਿਖੇ ਪਿੱਛਲੇ ਕਈ ਦਿਨਾਂ ਤੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰਾਂ ਵੱਲੋਂ ਤਾਰਾਂ ਲਾਹੁਣ ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕਵੀ ਜਗਤਾਰ ਸਿੰਘ ਨੱਲ੍ਹ ਵਾਲੇ, ਨਾਇਬ ਸਿੰਘ ਹੇਰ, ਕਰਨੈਲ ਸਿੰਘ, ਚਰਨਜੀਤ ਸਿੰਘ ਪੰਚ, ਸਰਬਜੀਤ ਸਿੰਘ ਪੰਚ, ਬਲਦੇਵ ਸਿੰਘ, ਸੁਰਜੀਤ ਸਿੰਘ ਸੰਧੂ, ਸਰਬਜੀਤ ਸਿੰਘ, ਸੁਖਦੇਵ ਸਿੰਘ, ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਤੇਗ ਸਿੰਘ, ਸੁੱਖਾ ਸਿੰਘ ਔਲਖ, ਮੇਜਰ ਸਿੰਘ, ਗੁਰਮੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਨੱਲ੍ਹ ਦੇ ਲਾਗਲੇ ਪਿੰਡ ਮਾਣਕ ਕੋਲ ਹੁਣ ਤੱਕ 3 ਵਾਰ ਕਥਿਤ ਚੋਰਾਂ ਨੇ ਚੋਰੀ ਨੂੰ ਅੰਜਾਮ ਦਿੰਦਿਆਂ 100 ਦੇ ਕਰੀਬ ਮੋਟਰਾਂ ਤੋਂ ਤਾਰਾਂ ਲਾਹ ਕੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ। ਪਹਿਲੀ ਵਾਰ ਪਿੰਡ ਮਾਣਕ ਵਾਲੀ ਸਾਈਡ 35, 40 ਮੋਟਰਾਂ ਦੀ ਤਾਰ ਲੱਥੀ, ਥੋੜ੍ਹੇ ਦਿਨ ਛੱਡ ਕੇ ਸਾਡੇ ਪਿੰਡ ਚੋਂ 30, 35 ਮੋਟਰਾਂ ਦੀ ਤਾਰ ਲੱਥੀ ਤੇ ਹੁਣ ਬੀਤੀ ਰਾਤ ਫੇਰ 25,30 ਮੋਟਰਾਂ ਦੀ ਤਾਰ ਲਾਹ ਕੇ ਚੋਰ ਰਫੂ ਚੱਕਰ ਹੋ ਗਏ, ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਲੱਥੀਆਂ ਤਾਰਾਂ ਦੁਬਾਰਾ ਨਵੀਂਆਂ ਪਾ ਲਈਆਂ ਸਨ, ਉਹ ਚੋਰਾਂ ਨੇ ਦੁਬਾਰਾ ਲਾਹ ਲਈਆਂ ਹਨ। ਉਨ੍ਹਾਂ ਅੰਦਾਜ਼ਾ ਲਗਾਇਆ ਕਿ ਇੱਕ ਰਾਤ ਵਿੱਚ ਹੀ 20 ਤੋਂ 40 ਮੋਟਰਾਂ ਤੱਕ ਤਾਰ ਲਾਹੁਣ ਲਈ ਵੱਡਾ ਚੋਰ ਗੈਂਗ ਹੀ ਕਾਰਵਾਈ ਪਾ ਸਕਦਾ ਹੈ।