ਵਿਦਿਆਰਥੀਆਂ ਦੇ ਹੱਕ ’ਚ ਨਿਤਰੀਆਂ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਵਿਦਿਆਰਥੀਆਂ ਦੇ ਹੱਕ ‘ਚ ਨਿਤਰੀਆਂ
Publish Date: Sun, 26 Jul 2026 07:37 PM (IST)
Updated Date: Mon, 27 Jul 2026 04:07 AM (IST)
* ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਕੀਤੀ ਨਾਅਰੇਬਾਜ਼ੀ ਕੈਪਸ਼ਨ : ਟੀ ਪੁਆਇੰਟ ਵਿਖੇ ਮੋਦੀ ਅਤੇ ਭਗਵੰਤ ਮਾਨ ਦੀਆਂ ਸਰਕਾਰਾਂ ਦਾ ਪੁਤਲਾ ਸਾੜਦੇ ਹੋਏ ਜਥੇਬੰਦੀਆਂ ਦੇ ਆਗੂ। ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ ਲੋਹੀਆਂ ਖ਼ਾਸ : ਬੀਤੇ ਕੱਲ੍ਹ ਸਥਾਨਕ ਪੱਧਰ ’ਤੇ ਨਗਰ ਪੰਚਾਇਤ ਕੋਲ ਕੰਮ ਕਰਦੇ ਸਫ਼ਾਈ ਸੇਵਕਾਂ ਵੱਲੋਂ ਵਿਦਿਆਰਥੀਆਂ ਦੇ ਹੱਕ ’ਚ ਰੋਸ ਮਾਰਚ ਕਰਕੇ ਚੌਕ ਸ਼ਹੀਦ ਭਗਤ ਸਿੰਘ ਵਿਖੇ ਪਹੁੰਚ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ ਅਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਬੁਲਾਰਿਆਂ ਵੱਲੋਂ ਵਿਦਿਆਰਥੀਆਂ ਦੇ ਹੱਕ ’ਚ ਖੜ੍ਹਨ ਦਾ ਸੰਕਲਪ ਲਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਭਾਰਤ ਭਰ ਚੋਂ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪੇਪਰ ਲੀਕ ਕਰਨ ਦੇ ਮੁੱਦੇ ’ਤੇ ਇਕਜੁੱਟ ਹਨ ਅਤੇ ਇਨਸਾਫ਼ ਮਿਲਣ ਤੱਕ ਜਿਸ ਤਰ੍ਹਾਂ ਦਾ ਵੀ ਸੰਘਰਸ਼ ਵਿੱਢਿਆ ਜਾਵੇਗਾ ਉਹ ਤਨ, ਮਨ ਤੇ ਧਨ ਨਾਲ ਵਿਦਿਆਰਥੀਆਂ ਨਾਲ ਖੜ੍ਹੇ ਹਨ। ਇਸੇ ਕੜੀ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਈ ਹੋਰ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸਲਵਿੰਦਰ ਸਿੰਘ ਜਾਣੀਆਂ ਪ੍ਰਧਾਨ ਦੀ ਅਗਵਾਈ ’ਚ ਨਗਰ ’ਚ ਰੋਸ ਮਾਰਚ ਕਰਦਿਆਂ ਰਾਸ਼ਟਰੀ ਮਾਰਗ ’ਤੇ ਪਹੁੰਚ ਕੇ ਮੋਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਦਾ ਪੁਤਲਾ ਫੂਕਿਆ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਦਿਆਰਥੀਆਂ ਦੇ ਹੱਕ ’ਚ ਖੜੋਣ ਦੇ ਐਲਾਨ ਕੀਤੇ ਗਏ। ਆਗੂਆਂ ਵੱਲੋਂ ਖ਼ਦਸ਼ਾ ਜ਼ਾਹਰ ਕੀਤਾ ਗਿਆ ਕਿ ਸਮਝੌਤਾ ਕਰਕੇ ਕੇਂਦਰ ਤੇ ਸੂਬਾ ਸਰਕਾਰ ਅੰਦੋਲਨ ਖ਼ਤਮ ਕਰਵਾ ਕੇ ਫਿਰ ਮੁੱਕਰ ਜਾਂਦੀ ਹ , ਇਸੇ ਤਰ੍ਹਾਂ ਜੇ ਵਿਦਿਆਰਥੀਆਂ ਨਾਲ ਵੀ ਇੰਜ ਹੀ ਹੋਇਆ ਤਾਂ ਜੱਥੇਬੰਦੀਆਂ ਨਵੇਂ ਜੋਸ਼ ਨਾਲ ਫਿਰ ਵਿਦਿਆਰਥੀਆਂ ਨਾਲ ਹੀ ਖੜ੍ਹਨਗੀਆਂ। ਇਸ ਮੌਕੇ ਸੁਖਵਿੰਦਰ ਸਿੰਘ ਨਾਗੀ ਡੀਵਾਈਐੱਫਆਈ ਸੂਬਾ ਆਗੂ, ਕਿਸ਼ਨਦੇਵ ਮਿਆਣੀ, ਗੁਰਮੁਖ ਸਿੰਘ, ਬਲਬੀਰ ਸਿੰਘ ਕਾਕੜ ਕਲਾਂ, ਬੰਤਾ ਸਿੰਘ ਤੇ ਜਸਵੰਤ ਸਿੰਘ ਦੋਵੇਂ ਗੱਟਾ ਮੁੰਡੀ ਕਾਸੂ, ਮੱਖਣ ਸਿੰਘ ਨੱਲ੍ਹ, ਬਲਵਿੰਦਰ ਸਿੰਘ ਜਲਾਲ ਪੁਰ ਕਲਾਂ, ਜਗਤਾਰ ਸਿੰਘ ਕੰਗ ਖ਼ੁਰਦ, ਗੁਰਦੀਪ ਸਿੰਘ ਸ਼ੇਰਗੜ੍ਹੀ, ਕੁਲਦੀਪ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ ਕਾਲਾ, ਮਲਕੀਤ ਸਿੰਘ ਜਲਾਲ ਪੁਰ ਖ਼ੁਰਦ, ਬਲਦੇਵ ਸਿੰਘ ਮਹਿਰਾਜ ਵਾਲਾ, ਸੰਦੀਪ ਸਿੰਘ ਨਾਗਪਾਲ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਲੋਹੀਆਂ, ਸੁਨਿਆਰੀ ਲਾਲ ਗੱਟੀ ਪੀਰ ਬਖ਼ਸ਼, ਭੁਪਿੰਦਰ ਸਿੰਘ ਗੱਟਾ ਮੁੰਡੀ ਕਾਸੂ ਤੇ ਗੁਰਭੇਜ ਸਿੰਘ ਭਾਨੇ ਵਾਲ ਵੀ ਮੌਜੂਦ ਸਨ।