- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁੰਡਾਗਰਦੀ ਦਾ ਸ਼ਿਕਾਰ ਦੁਕਾਨਦਾਰ ਨੂੰ ਇਨਸਾਫ ਦਿਵਾਉਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਪੁਲਿਸ ਨੂੰ ਦਿੱਤਾ ਅਲਟੀਮੇਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਦੀਵਾਲੀ ਵਾਲੇ ਦਿਨ ਦੁਕਾਨਦਾਰ ਨੂੰ ਘਰ ਮੁੜਦੇ ਸਮੇਂ ਪੁਲਿਸ ਥਾਣੇ ’ਚ ਕੰਮ ਕਰਦੇ ਨੌਜਵਾਨ ਵੱਲੋਂ ਵੱਡੀ ਗਿਣਤੀ ’ਚ ਮੁੰਡਿਆਂ ਨੂੰ ਸੱਦ ਕੇ ਭਾਰੀ ਕੁੱਟਮਾਰ ਕੀਤੀ ਗਈ ਤੇ ਧੱਕੇ ਨਾਲ ਜੇਬ ’ਚੋਂ ਪੈਸੇ ਕੱਢ ਲਏ ਪਰ ਪੁਲਿਸ ਨੇ ਨਾ ਤਾਂ ਅਜੇ ਤੱਕ ਪਰਚਾ ਦਰਜ ਕੀਤਾ ਹੈ ਨਾ ਹੀ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਦਾ ਦੋਸ਼ ਲਾਇਆ ਗਿਆ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਪੰਜਾਬ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਸਫਾਈ ਕਰਮਚਾਰੀ ਯੂਨੀਅਨ ਮਹਿਤਪੁਰ, ਨੌਜਵਾਨ ਭਾਰਤ ਸਭਾ ਨੇ ਮੀਟਿੰਗ ਕਰਕੇ ਐੱਸਐੱਚਓ ਮਹਿਤਪੁਰ ਦੀ ਗੈਰ ਹਾਜ਼ਰੀ ’ਚ ਥਾਣੇਦਾਰ ਜਨਕ ਰਾਜ ਰਾਹੀਂ ਇਕ ਯਾਦ ਪੱਤਰ ਸੌਂਪਦਿਆਂ ਕਿਹਾ ਕਿ ਦੁਕਾਨਦਾਰ ’ਤੇ ਹੋਏ ਗੁੰਡਾ ਹਮਲੇ ਵਿਰੁੱਧ ਕਾਰਵਾਈ ਤੇ ਪਿਛਲੇ ਲੰਮੇ ਸਮੇਂ ਤੋਂ ਥਾਣੇ ’ਚ ਪੈਂਡਿੰਗ ਪਈਆਂ ਵੱਖ-ਵੱਖ ਗੰਭੀਰ ਸ਼ਿਕਾਇਤਾਂ 'ਤੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਇਹ ਅੰਤਿਮ ਯਾਦ ਪੱਤਰ ਸੌਂਪਿਆ ਗਿਆ ਹੈ। ਜੇ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ, ਤਾਂ ਜਥੇਬੰਦੀਆਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਮੰਡ, ਤਹਿਸੀਲ ਪ੍ਰਧਾਨ ਸਾਬਕਾ ਸਰਪੰਚ ਬਚਨ ਸਿੰਘ, ਸਰਬਜੀਤ ਸਿੰਘ ਤੰਦਾ ਹੂਰਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਕਸ਼ਮੀਰ ਮੰਡਿਆਲਾ, ਸਕੱਤਰ ਵਿਜੇ ਬਾਠ, ਡੈਨੀਅਲ ਸੰਗੋਵਾਲ ਸਫਾਈ ਸੇਵਕ ਯੂਨੀਅਨ ਦੇ ਪੱਪੂ ਪ੍ਰਧਾਨ, ਜ਼ਿਲ੍ਹਾ ਆਗੂ ਸੁਭਾਸ਼ ਵਾਲਮੀਕਿ, ਸਲੀਮ ਮਹਿਤਪੁਰੀ, ਸੋਮਾ ਰਾਣੀ ਪੰਚ, ਬਖਸ਼ੋ ਪੰਚ ਆਦਿ ਹਾਜ਼ਰ ਸਨ।