ਵਾਈਸ ਪ੍ਰਿੰਸੀਪਲ ਹਰਬਿੰਦਰ ਕੌਰ ਹੇਅਰ ਨੂੰ ਸੇਵਾਮੁਕਤੀ ’ਤੇ ਦਿੱਤੀ ਵਿਦਾਇਗੀ ਪਾਰਟੀ
ਵਾਈਸ ਪ੍ਰਿੰਸੀਪਲ ਹਰਬਿੰਦਰ ਕੌਰ ਹੇਅਰ ਨੂੰ ਸੇਵਾ-ਮੁਕਤੀ ‘ਤੇ ਦਿੱਤੀ ਵਿਦਾਇਗੀ ਪਾਰਟੀ
Publish Date: Fri, 13 Feb 2026 09:07 PM (IST)
Updated Date: Sat, 14 Feb 2026 04:15 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਵਾਈਸ ਪ੍ਰਿੰਸੀਪਲ ਹਰਬਿੰਦਰ ਕੌਰ ਹੇਅਰ ਸਕੂਲ ਵਿਖੇ 35 ਸਾਲ ਲੰਬੀ ਸੇਵਾ ਕਰਨ ਉਪਰੰਤ ਸੇਵਾਮੁਕਤ ਹੋਏ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸਕੂਲ ਵਿਖੇ ਪ੍ਰਧਾਨ ਅਸ਼ੋਕ ਜੈਨ, ਸੈਕਟਰੀ ਸੁਲਕਸ਼ਨ ਜਿੰਦਲ ਤੇ ਮੈਨੇਜਰ ਗੁਰਮੀਤ ਸਿੰਘ ਬਜਾਜ ਦੀ ਅਗਵਾਈ ਹੇਠ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਵਾਈਸ ਪ੍ਰਿੰਸੀਪਲ ਹਰਬਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਸੰਤੋਖ ਸਿੰਘ ਦਾ ਸਕੂਲ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਪੁਰਾਣੇ ਅਧਿਆਪਕ ਸੋਨਾਲੀ ਜੈਨ, ਜਗਜੀਤ ਕੌਰ, ਸ਼ਾਲੂ ਜੈਨ, ਜੀਵਨ ਜੋਤੀ, ਕੋਮਲ ਸ਼ਰਮਾ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸ਼ਾਮਲ ਹੋਏ। ਮੰਚ ਦਾ ਸੰਚਾਲਨ ਮੈਡਮ ਕਰਮਜੀਤ ਕੌਰ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਵਾਈਸ ਪ੍ਰਿੰਸੀਪਲ ਮੋਨਿਕਾ ਵਾਧਵਾ ਵੱਲੋਂ ਸਵਾਗਤੀ ਭਾਸ਼ਣ ਨਾਲ ਕੀਤੀ ਗਈ। ਅਧਿਆਪਕਾਂ ਜਸਵਿੰਦਰ ਕੌਰ, ਪਰਵੀਨ ਕੁਮਾਰੀ, ਸਿਮਰਨਜੀਤ ਕੌਰ, ਸ਼ੈਲੀ ਸਚਦੇਵਾ, ਰੁਪਿੰਦਰਜੀਤ ਕੌਰ, ਹਰਦੀਪ ਕੌਰ, ਪ੍ਰਿਅੰਕਾ ਗੋਇਲ, ਕੀਰਤੀ, ਕਵਿਤਾ ਵੱਲੋਂ ਸੰਗੀਤ ਗਾਇਨ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਕੂਲ ਸਕੱਤਰ ਸੁਲਕਸ਼ਨ ਜਿੰਦਲ ਨੇ ਹਰਬਿੰਦਰ ਕੌਰ ਹੇਅਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਸਕੂਲ ’ਚ 35 ਸਾਲ ਸੇਵਾਵਾਂ ਦਿੱਤੀਆਂ। ਪ੍ਰਿੰਸੀਪਲ ਰੀਤੂ ਪਾਠਕ ਨੇ ਸੁਖਮਈ ਅਤੇ ਸਿਹਤਮੰਦ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਤੇ ਸਟਾਫ ਵੱਲੋਂ ਹਰਬਿੰਦਰ ਕੌਰ ਹੇਅਰ ਨੂੰ ਯਾਦਗਾਰੀ ਤੋਹਫ਼ੇ ਅਤੇ ਸਨਮਾਨ ਚਿੰਨ੍ਹ ਚਾਂਦੀ ਦੀ ਥਾਲੀ ਭੇਂਟ ਕਰਕੇ ਸਨਮਾਨਿਤ ਕੀਤਾ। ਪ੍ਰਧਾਨ ਅਸ਼ੋਕ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਸਕੱਤਰ ਚੰਦਰ ਮੋਹਨ ਅਗਰਵਾਲ, ਫਾਊਂਡਰ ਮੈਂਬਰ ਵਿਨੋਦ ਬਾਂਸਲ, ਪ੍ਰਸ਼ਾਸਕ ਪ੍ਰਦੀਪ ਕੁਮਾਰ, ਵਾਈਸ ਪ੍ਰਿੰਸੀਪਲ ਮੋਨਿਕਾ ਵਾਧਵਾ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।