12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ 'ਚ ਪੜਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ
Publish Date: Mon, 16 Feb 2026 06:19 PM (IST)
Updated Date: Mon, 16 Feb 2026 06:21 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਥਾਨਕ ਆਕਸਫੋਰਡ ਸ਼ਾਈਨ ਸਕੂਲ ਅੱਪਰਾ ਦੇ ਪ੍ਰਿੰਸੀਪਲ ਕੁਰਨੇਸ਼ ਨੰਦਾ ਤੇ ਐੱਮਡੀ ਸੰਦੀਪ ਰਾਣਾ ਦੀ ਅਗਵਾਈ ਹੇਠ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਕੁੱਤਲਾ ਦੇਵੀ ਪਤਨੀ ਸਵ. ਜਰਨੈਲ ਰਾਣਾ, ਅਨੀਤਾ ਦੇਵੀ ਪਤਨੀ ਸੰਦੀਪ ਰਾਣਾ ਵੀ ਹਾਜ਼ਰ ਹੋਏ। ਇਸ ਮੌਕੇ 11ਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਇਸ ਵਿੱਦਿਅਕ ਸ਼ੈਸ਼ਨ 2025-26 ਦੀ 12ਵੀਂ ਕਲਾਸ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਲਈ ਬਹੁਤ ਹੀ ਭਾਵ-ਭਿੰਨੇ ਅੰਦਾਜ਼ ਚ ਵਿਦਾਇਗੀ ਪਾਰਟੀ ਕਰਵਾਈ। ਇਸ ਸਮਾਹੋਰ ਦਾ ਪ੍ਰਬੰਧ ਵਿਦਿਆਰਥੀਆਂ ਨੇ ਆਪਸੀ ਸਹਿਯੋਗ, ਮਿਲਵਰਤਨ, ਰੀਝ ਤੇ ਪੂਰੀ ਸ਼ਿੱਦਤ ਨਾਲ ਕੀਤਾ, ਜਿਸਦੀ ਝਲਕ ਵੱਖ-ਵੱਖ ਸੁੰਦਰ ਤੇ ਆਕਰਸ਼ਕ ਪੇਸ਼ਕਾਰੀਆਂ ਤੋਂ ਮਿਲ ਰਹੀ ਸੀ। ਇਸ ਮੌਕੇ ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਡਾਇਰੈਕਟਰ ਸੰਦੀਪ ਰਾਣਾ ਨੇ 12ਵੀਂ ਕਲਾਸ ਦੀ ਪ੍ਰੀਖਿਆ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮਿਸਟਰ ਅਸੀਸ਼ੀਅਨ ਗੁਰਮਾਨ ਤੇ ਮਿਸਿਜ਼ ਅਸੀਸ਼ੀਅਨ ਵਰਲੀਨ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਅਮਨਦੀਪ ਕੌਰ, ਮਮਤਾ, ਮਨੀਸ਼ਾ, ਸੋਨੀਆ, ਸੀਮਾ, ਸਤਵਿੰਦਰ ਕੁਮਾਰ, ਅਮਨ, ਪਿ੍ਆ, ਨੇਹਾ, ਮਨਦੀਪ, ਮਨਪ੍ਰੀਤ ਕੌਰ ਤੇ ਸਮੂਹ ਵਿਦਿਆਰਥੀ ਵੀ ਹਾਜ਼ਰ ਸਨ।