- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਦੀ ਤਰੱਕੀ ਹੋਣ ਤੇ ਵਿਦਾਇਗੀ ਤੇ ਸਨਮਾਨ ਸਮਾਰੋਹ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਿੱਖਿਆ ਵਿਭਾਗ ’ਚ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਪ੍ਰਾਇਮਰੀ ਕੇਡਰ ਤੋਂ ਮਾਸਟਰ ਕੇਡਰ ’ਚ ਬਤੌਰ ਗਣਿਤ ਅਧਿਆਪਕ ਤਰੱਕੀ ਹੋਣ ’ਤੇ ਪਰਮਿੰਦਰ ਸਿੰਘ ਪਨੇਸਰ ਨੂੰ ਸਪ੍ਰਾਸ ਜੱਕੋਪੁਰ ਖੁਰਦ ਤੋਂ ਸਸੀਸੈਸ ਲੋਹੀਆਂ ਖਾਸ ਤੇ ਉਨ੍ਹਾਂ ਦੀ ਧਰਮਪਤਨੀ ਅੰਮ੍ਰਿਤਪਾਲ ਕੌਰ ਨੂੰ ਸਪ੍ਰਾਸ ਫੁੱਲ-ਘੁੱਦੂਵਾਲ ਤੋਂ ਸਹਸ ਨਵਾਂ ਪਿੰਡ ਖਾਲੇਵਾਲ ਵਿਖੇ ਬਦਲੀ ਕੀਤੇ ਜਾਣ ਤੇ ਨਿੱਘੀ ਵਿਦਾਇਗੀ ਮੌਕੇ ਸਨਮਾਨ ਸਮਾਗਮ ਭੁਪਿੰਦਰ ਸਿੰਘ ਢਿੱਲੋਂ ਸੀਐੱਚਟੀ ਦੀ ਅਗਵਾਈ ’ਚ ਕਰਵਾਇਆ ਗਿਆ ਜਦਕਿ ਸਮਾਗਮ ਦਾ ਪ੍ਰਬੰਧ ਪਰਮਜੀਤ ਕੌਰ ਐੱਚਟੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਜੱਕੋਪੁਰ ਖੁਰਦ ਦੇ ਸਮੂਹ ਸਟਾਫ ਵੱਲੋਂ ਬਹੁਤ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਵੱਲੋਂ ਦੋਹਾਂ ਅਧਿਆਪਕਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੇ ਨਵੇਂ ਸੇਵਾ ਸਫ਼ਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਕਲੱਸਟਰ ਲੋਹੀਆਂ ਖਾਸ ਤੋਂ ਉਚੇਚੇ ਤੌਰ ’ਤੇ ਪਹੁੰਚੇ ਅਧਿਆਪਕਾਂ ’ਚ ਹਰਜੀਤ ਕੌਰ, ਸ਼ੁਸ਼ਮਿਤਾ, ਮੋਨਿਕਾ ਗਰਗ, ਅਲਕਾ ਰਾਣੀ, ਗੁਰਪ੍ਰੀਤ ਕੌਰ, ਗੀਤਾ ਰਾਣੀ, ਰਾਜਬੀਰ ਕੌਰ, ਸ਼ਿਮਲਜੀਤ ਕੌਰ, ਸੁਰਿੰਦਰ ਕੁਮਾਰ, ਹਰਮੇਸ਼ ਲਾਲ, ਨੀਰਜ ਕੁਮਾਰ, ਅਵਿਨਾਸ਼, ਪਵਨ ਕੁਮਾਰ ਤੇ ਮਨਮੀਤ ਸਿੰਘ ਦੇ ਨਾਮ ਵਿਸ਼ੇਸ਼ ਤੌਰ ’ਤੇ ਵਰਨਣਯੋਗ ਹਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬੀਆਰਸੀ ਬਰਿੰਦਰ ਪਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।