ਭਾਈ ਬੀਰ ਸਿੰਘ ਦੀ ਅੰਤਿਮ ਅਰਦਾਸ ’ਚ ਪੁੱਜੀਆਂ ਪ੍ਰਸਿੱਧ ਸ਼ਖਸੀਅਤਾਂ
ਟਕਸਾਲੀ ਪੰਥਕ ਆਗੂ ਭਾਈ ਬੀਰ ਸਿੰਘ ਦੀ ਅੰਤਿਮ ਅਰਦਾਸ ’ਚ ਪ੍ਰਸਿੱਧ ਸ਼ਖਸ਼ੀਅਤਾਂ ਹੋਈਆਂ ਸ਼ਾਮਲ
Publish Date: Wed, 18 Feb 2026 09:59 PM (IST)
Updated Date: Wed, 18 Feb 2026 10:03 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਮਹਾਨ ਸਿੱਖ ਸਿਆਸਤਦਾਨ, ਪੰਥਕ ਆਗੂ, ਐੱਸਜੀਪੀਸੀ ਦੇ ਸਾਬਕਾ ਜਨਰਲ ਸਕੱਤਰ ਤੇ ਦੁਆਬਾ ਰੋਡਵੇਜ਼ ਦੇ ਚੇਅਰਮੈਨ ਬੀਰ ਸਿੰਘ ਪਵਾਰ ਨੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਗੁਰਮਤਿ, ਪੰਥਕ ਏਕਤਾ ਤੇ ਸਿੱਖ ਕੌਮ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ ਦੀ ਗਿਆਨੀ ਫਾਰਮਜ਼ ਪਿੰਡ ਖਾਬਰਾਂ ਵਿਖੇ ਹੋਈ ਅੰਤਿਮ ਅਰਦਾਸ ’ਚ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਭਗਤ ਸਿੰਘ ਜਵੱਦੀ ਟਕਸਾਲ ਤੇ ਸੰਤ ਜਵਾਲਾ ਸਿੰਘ ਸੰਗੀਤ ਅਕੈਡਮੀ ਡੇਰਾ ਸੰਤਗੜ੍ਹ ਦੇ ਜਥਿਆਂ ਵੱਲੋਂ ਵਿਰਾਗਮਈ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗਿਆਨੀ ਰਘਬੀਰ ਸਿੰਘ, ਗਿਆਨੀ ਸੁਲਤਾਨ ਸਿੰਘ, ਗਿਆਨੀ ਮਲਕੀਤ ਸਿੰਘ, ਬਲਵਿੰਦਰ ਸਿੰਘ ਬੈਂਸ, ਪ੍ਰੇਮ ਸਿੰਘ ਚੰਦੂ ਮਾਜਰਾ, ਗੁਰ ਪ੍ਰਤਾਪ ਸਿੰਘ ਵਡਾਲਾ, ਅਰਜੁਨ ਸਿੰਘ ਚੌਟਾਲਾ, ਜਥੇਦਾਰ ਗੁਰਦੇਵ ਸਿੰਘ ਤਰਨਾ ਦਲ, ਡਾ. ਗੁਰਬੀਰ ਸਿੰਘ ਗਿੱਲ, ਗੁਰਵਿੰਦਰ ਸਿੰਘ ਪੁਆਰ, ਸਤਬੀਰ ਸਿੰਘ ਪੁਆਰ, ਦਲਬੀਰ ਸਿੰਘ ਪੁਆਰ, ਰਘਬੀਰ ਸਿੰਘ ਪੁਆਰ, ਸੰਤੋਖ ਸਿੰਘ ਪੁਆਰ, ਬਲਵਿੰਦਰ ਸਿੰਘ ਬੈਂਸ, ਪਰਮਜੀਤ ਸਿੰਘ ਬੈਂਸ, ਕਰਮਜੀਤ ਬੈਂਸ, ਸਿਮਰਜੀਤ ਸਿੰਘ ਬੈਂਸ, ਰਣਬੀਰ ਸਿੰਘ ਪੂਨੀਆਂ, ਹਰਬਿਪਨਜੋਤ ਸਿੰਘ ਬਰਾੜ, ਇੰਦਰਪਾਲ ਸਿੰਘ ਜੌਹਲ, ਸੇਵਾ ਸਿੰਘ ਗਿੱਲ, ਹਰਪ੍ਰੀਤ ਸਿੰਘ ਸੰਘਾ, ਰਮੇਸ਼ਵਰ ਦਿਆਲ ਸਿੰਘ ਸਰਾਏ, ਮਹਿੰਦਰ ਸਿੰਘ ਕੇਪੀ, ਪਰਮਿੰਦਰ ਸਿੰਘ ਭੰਡਾਲ, ਪ੍ਰਗਟ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕੌਂਸਲਰ ਬਲਰਾਜ ਠਾਕੁਰ, ਰਜਿੰਦਰ ਸਿੰਘ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਪ੍ਰਧਾਨ ਕੰਵਲਜੀਤ ਸਿੰਘ ਟੋਨੀ, ਜੁਗਿੰਦਰ ਸਿੰਘ, ਪ੍ਰਧਾਨ ਗਗਨਦੀਪ ਸਿੰਘ ਗੱਗੀ, ਹਲਕਾ ਕੈਂਟ ਇੰਚਾਰਜ ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਸੇਠੀ, ਸੋਨੂੰ ਢੇਸੀ ਸਮੇਤ ਵੱਖ-ਵੱਖ ਵਰਗਾਂ, ਸਭਾ ਸੁਸਾਇਟੀਆਂ, ਧਾਰਮਿਕ ਸਮਾਜਿਕ ਜੱਥੇਬੰਦੀਆਂ ਨਾਲ ਸਬੰਧਤ ਸ਼ਖਸੀਅਤਾਂ ਨੇ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।