- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬਾਹਮਣੀਆਂ ਵਿਖੇ ਮੇਲਾ ਤੇ ਛਿੰਝ ਸੰਪੰਨ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪਿੰਡ ਬਾਹਮਣੀਆਂ ’ਚ ਦੋ ਰੋਜ਼ਾ ਮੇਲਾ ਤੇ ਕੁਸ਼ਤੀਆਂ ਇਲਾਕਾ ਨਿਵਾਸੀਆਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ। ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਰਾਤ ਸਮੇਂ ਮਹਿੰਦੀ ਦੀ ਰਸਮ ਹੋਈ। ਦੂਜੇ ਦਿਨ ਸਵੇਰ ਤੋਂ ਹੀ ਸਟੇਜ ਪ੍ਰੋਗਰਾਮ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਸਰਪੰਚ ਸੁਖਵਿੰਦਰ ਸਿੰਘ ਸਾਬਾ ਵੱਲੋਂ ਪ੍ਰਬੰਧਕ ਕਮੇਟੀ ਨਾਲ ਰਿਬਨ ਕੱਟ ਕੇ ਕੀਤਾ ਗਿਆ।
ਸਰਪੰਚ ਸੁਖਵਿੰਦਰ ਸਿੰਘ ਸਾਬਾ ਨੇ ਇਲਾਕਾ ਨਿਵਾਸੀਆਂ ਨੂੰ ਮੇਲੇ ਦੀ ਵਧਾਈ ਦਿੰਦਿਆਂ ਆਖਿਆ ਕਿ ਸੱਭਿਆਚਾਰਕ ਮੇਲੇ ਸਾਡੇ ਅਮੀਰ ਵਿਰਸੇ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ। ਇਹ ਮੇਲੇ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਟੇਜ 'ਤੇ ਪ੍ਰਸਿੱਧ ਗਾਇਕ ਮਨਜਿੰਦਰ ਮਨੀ ਅਤੇ ਸੰਗਰਾਮ ਹੰਜਰਾ ਵੱਲੋਂ ਆਪਣੀ ਸਾਫ਼-ਸੁਥਰੀ ਗਾਇਕੀ ਰਾਹੀਂ ਮਨੋਰੰਜਨ ਕੀਤਾ ਗਿਆ। ਰਾਤ ਦੀ ਮਹਿਫ਼ਿਲ ਦੌਰਾਨ ਸੂਫ਼ੀ ਗਾਇਕ ਕਮਲ ਖ਼ਾਨ ਤੇ ਐਲਕਸ ਕੋਟੀ ਵੱਲੋਂ ਸੂਫ਼ੀਆਨਾ ਕਲਾਮ ਤੇ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਦੇਰ ਰਾਤ ਤੱਕ ਕੀਲ੍ਹੀ ਰੱਖਿਆ।
ਮੇਲੇ ਦਾ ਮੁੱਖ ਆਕਰਸ਼ਣ ਕੁਸ਼ਤੀਆਂ ਰਹੀਆਂ। ਇਸ ਛਿੰਝ ਦੌਰਾਨ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਤਾਕਤ ਦੇ ਜੌਹਰ ਦਿਖਾਏ। ਮੁੱਖ ਮੁਕਾਬਲਿਆਂ ਵਿੱਚ ਹਰਮਨ ਆਲਮਗੀਰ ਦਾ ਮੁਕਾਬਲਾ ਲਵਪ੍ਰੀਤ ਸਿੰਘ (ਮੇਵਾ ਸਿੰਘ ਵਾਲਾ) ਨਾਲ, ਗੁਰਵਿੰਦਰ ਬਾਬਾ ਦਸੂਹਾ ਦਾ ਮੁਕਾਬਲਾ ਆਕਾਸ਼ ਸ਼ਾਹਕੋਟ ਨਾਲ, ਜੱਗਾ ਆਲਮਗੀਰ ਦਾ ਮੁਕਾਬਲਾ ਬੁੱਘਾ ਸ਼ਾਹਕੋਟ ਨਾਲ ਤੇ ਸੁਨੀਲ ਦਾ ਮੁਕਾਬਲਾ ਅਲੀ ਸ਼ੰਕਰ ਨਾਲ ਦੇਖਣ ਯੋਗ ਰਿਹਾ। ਜੇਤੂਆਂ ਨੂੰ ਕਮੇਟੀ ਵੱਲੋਂ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਛਿੰਝ ਦੀ ਸੇਵਾ ’ਚ ਰਣਜੀਤ ਸਿੰਘ ਤੇ ਕਰਮ ਸਿੰਘ ਮਹਿੰਮੀ ਕੈਨੇਡਾ ਵੱਲੋਂ ਇਕ ਲੱਖ 21 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ।
ਇਸ ਮੌਕੇ ਬੈਕਫਿੰਕੋ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੁਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ, ਨੰਬਰਦਾਰ ਸੋਨੂੰ ਕਿਲੀ, ਬਲਾਕ ਸੰਮਤੀ ਮੈਂਬਰ ਸੀਮਾ ਗਿੱਲ, ਕੁਲਦੀਪ ਸਿੰਘ ਪ੍ਰਧਾਨ, ਸੁਖਦੇਵ ਰਾਜ ਪ੍ਰਧਾਨ ਪ੍ਰਬੰਧਕ ਕਮੇਟੀ, ਗੁਰਨਾਮ ਸਿੰਘ ਸਸਰਪੰਚ, ਕਸ਼ਮੀਰ ਸਿੰਘ ਨੰਦਾ, ਮਾਸਟਰ ਦਿਲਬਾਗ ਸਿੰਘ, ਲਵਪ੍ਰੀਤ ਸਿੰਘ ਖਿੰਡਾ, ਬਖਤਾਵਰ ਸਿੰਘ ਸਾਬਕ ਪੰਚ, ਗੁਰਮੇਲ ਸਿੰਘ ਧੰਜੂ, ਬਲਵੀਰ ਸਿੰਘ ਪੰਚ, ਸਾਧੂ ਸਿੰਘ, ਸਰਬਜੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਗੋਪੀ, ਗੁਰਮੀਤ ਸਿੰਘ, ਜਗਤਾਰ ਸਿੰਘ ਜੰਮੂ, ਰਵਿੰਦਰ ਸਿੰਘ ਸਾਬੀ, ਮਨਦੀਪ ਸਿੰਘ ਪੰਚ, ਰਾਜ ਪੇਂਟਰ, ਬਲਵਿੰਦਰ ਸਿੰਘ ਧੰਜੂ, ਮਲਕੀਤ ਸਿੰਘ ਸੈਕਟਰੀ, ਸੂਬਾ ਸਿੰਘ, ਹਰਜਿੰਦਰ ਸਿੰਘ ਨੰਦਾ, ਅਵਤਾਰ ਸਿੰਘ ਸ਼ਾਹ ਤੇ ਹਰੀ ਰਾਮ ਆਦਿ ਹਾਜ਼ਰ ਸਨ।