ਆਰਥਿਕ ਤੌਰ ’ਤੇ ਕਮਜ਼ੋਰ ਗਾਇਕਾ ਦਾ ਸਹਾਰਾ ਬਣੇ ਪਰਵੀਨ ਮਹਿਰਾ, ਆਪਣੇ ਮਿਊਜ਼ਿਕ ਰਾਹੀਂ ਫੜੀ ਬਾਂਹ
ਪਰਵੀਨ ਮਹਿਰਾ ਆਪਣੇ ਮਿਊਜ਼ਿਕ ਰਾਹੀਂ ਨਵੇਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਗਾਇਕਾ ਨੂੰ ਮੌਕੇ ਦੇਣ ’ਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਵੱਲੋਂ ਅਜਿਹੇ ਕਲਾਕਾਰਾਂ ਦੇ ਗੀਤ ਤਿਆਰ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਊਜ਼ਿਕ ਨਾਲ ਜੁੜਿਆ ਸਹਿਯੋਗ ਦਿੱਤਾ ਜਾ ਰਿਹਾ ਹੈ।
Publish Date: Fri, 25 Sep 2026 03:36 PM (IST)
Updated Date: Fri, 25 Sep 2026 03:41 PM (IST)
ਫਿਲੌਰ, ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ। ਸੰਗੀਤ ਦੀ ਦੁਨੀਆ ’ਚ ਆਪਣੀ ਪਛਾਣ ਬਣਾਉਣਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ ਪਰ ਆਰਥਿਕ ਤੰਗੀ ਕਾਰਨ ਕਈ ਕਾਬਲ ਗਾਇਕਾ ਨੂੰ ਆਪਣੀ ਕਲਾ ਲੋਕਾਂ ਤੱਕ ਪਹੁੰਚਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਆਰਥਿਕ ਤੌਰ ’ਤੇ ਕਮਜ਼ੋਰ ਗਾਇਕਾਂ ਲਈ ਪਰਵੀਨ ਮਹਿਰਾ ਵੱਲੋਂ ਸਹਿਯੋਗ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਪਰਵੀਨ ਮਹਿਰਾ ਆਪਣੇ ਮਿਊਜ਼ਿਕ ਰਾਹੀਂ ਨਵੇਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਗਾਇਕਾਂ ਨੂੰ ਮੌਕੇ ਦੇਣ ’ਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਵੱਲੋਂ ਅਜਿਹੇ ਕਲਾਕਾਰਾਂ ਦੇ ਗੀਤ ਤਿਆਰ ਕਰਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮਿਊਜ਼ਿਕ ਨਾਲ ਜੁੜਿਆ ਸਹਿਯੋਗ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਕਲਾਕਾਰ ਦੀ ਪਛਾਣ ਉਸ ਦੀ ਆਵਾਜ਼ ਅਤੇ ਕਲਾ ਨਾਲ ਹੋਣੀ ਚਾਹੀਦੀ ਹੈ, ਨਾ ਕਿ ਉਸ ਦੀ ਆਰਥਿਕ ਸਥਿਤੀ ਨਾਲ। ਇਸੇ ਸੋਚ ਤਹਿਤ ਉਹ ਨਵੇਂ ਸਿੰਗਰਾਂ ਨੂੰ ਆਪਣੇ ਮਿਊਜ਼ਿਕ ਨਾਲ ਜੋੜ ਕੇ ਉਨ੍ਹਾਂ ਦੀ ਕਲਾ ਨੂੰ ਮੰਚ ਦੇਣ ਦਾ ਉਪਰਾਲਾ ਕਰ ਰਹੇ ਹਨ।
ਅੱਜ ਦੇ ਸਮੇਂ ਵਿੱਚ ਸਟੂਡੀਓ, ਮਿਊਜ਼ਿਕ ਰਿਕਾਰਡਿੰਗ ਅਤੇ ਪ੍ਰਮੋਸ਼ਨ ਦਾ ਖਰਚਾ ਕਈ ਉਭਰਦੇ ਕਲਾਕਾਰਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਅਜਿਹੇ ਵਿੱਚ ਪਰਵੀਨ ਮਹਿਰਾ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਉਨ੍ਹਾਂ ਕਲਾਕਾਰਾਂ ਲਈ ਆਪਣੀ ਕਲਾ ਨੂੰ ਅੱਗੇ ਲਿਆਉਣ ਦਾ ਇੱਕ ਮੌਕਾ ਬਣ ਸਕਦਾ ਹੈ।
ਇਹ ਉਪਰਾਲਾ ਸਿਰਫ਼ ਗੀਤ ਤਿਆਰ ਕਰਨ ਤੱਕ ਸੀਮਤ ਨਹੀਂ, ਸਗੋਂ ਅਜਿਹੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਲੋਕਾਂ ਸਾਹਮਣੇ ਪੇਸ਼ ਕਰਨ ਲਈ ਮੰਚ ਦੇਣ ਦੀ ਕੋਸ਼ਿਸ਼ ਵੀ ਹੈ। ਕਲਾਕਾਰਾਂ ਵੱਲੋਂ ਵੀ ਅਜਿਹੇ ਸਹਿਯੋਗ ਨੂੰ ਆਪਣੀ ਕਲਾ ਨੂੰ ਅੱਗੇ ਲਿਜਾਣ ਲਈ ਮਹੱਤਵਪੂਰਨ ਮੌਕਾ ਮੰਨਿਆ ਜਾ ਰਿਹਾ ਹੈ।
ਪਰਵੀਨ ਮਹਿਰਾ ਦਾ ਇਹ ਉਪਰਾਲਾ ਉਨ੍ਹਾਂ ਸਿੰਗਰਾਂ ਲਈ ਸਹਾਰਾ ਬਣ ਰਿਹਾ ਹੈ, ਜਿਨ੍ਹਾਂ ਕੋਲ ਕਾਬਲੀਅਤ ਤਾਂ ਹੈ ਪਰ ਆਪਣੇ ਗੀਤਾਂ ਨੂੰ ਵੱਡੇ ਪੱਧਰ ’ਤੇ ਪੇਸ਼ ਕਰਨ ਲਈ ਸਰੋਤ ਸੀਮਤ ਹਨ।