ਨਿਗਮ ਕਮਿਸ਼ਨਰ ਨੇ ਪ੍ਰਗਟਾਈ ਪ੍ਰਬੰਧਾਂ ’ਤੇ ਤਸੱਲੀ ਸਾਰਾ ਤਿਆਰੀ ਸਿਸਟਮ ਠੀਕ ਹੋਣ ਤੇ ਤਸੱਲੀ ਪ੍ਰਗਟ ਕੀਤੀ
Publish Date: Tue, 28 Jul 2026 07:53 PM (IST)
Updated Date: Tue, 28 Jul 2026 07:55 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ ਨਗਰ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੇ ਮੰਗਲਵਾਰ ਨੂੰ ਕਿਸ਼ਨਪੁਰਾ ਸਥਿਤ ਡਿਸਪੋਜ਼ਲ ਤੇ ਦੋਮੋਰੀਆ ਪੁਲ ਦੇ ਵਾਟਰ ਰੇਨ ਹਾਰਵੈਸਿਟੰਗ ਦਾ ਮੁਆਇਨਾ ਕੀਤਾ ਤੇ ਉਸ ਲਈ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪਰਗਟ ਕੀਤੀ। ਉਨ੍ਹਾਂ ਨਾਲ ਐੱਸਡੀਓ ਗਗਨ ਲੂਥਰਾ, ਜੇਈ ਸੁਨੀਲ ਕਮਾਰ ਆਦਿ ਵੀ ਮੌਜੂਦ ਰਹੇ। ਡਿਸਪੋਜ਼ਲ ਸਬੰਧੀ ਬਣੀ ਫਾਈਲ ’ਚ ਜੋ ਅਧਿਕਾਰੀਆਂ ਨੇ ਰਿਪੋਰਟ ਕੀਤੀ ਹੈ, ਉਸ ਅਨਸਾਰ ਹੀ ਕੰਮ ਕੀਤਾ ਗਿਆ ਹੈ। ਉਨ੍ਹਾਂ ਨਾਲ ਗਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਤੋਂ ਪਹਿਲਾਂ ਡਿਸਪੋਜ਼ਲ ਨੂੰ ਬਿਲਕੁਲ ਠੀਕ ਰੱਖਿਆ ਜਾਵੇ ਤੇ ਕੋਈ ਵੀ ਮੋਟਰ ਆਦਿ ਬੰਦ ਨਹੀਂ ਹੋਈ ਚਾਹੀਦੀ। ਉਨ੍ਹਾਂ ਨੇ ਕਿਸੇ ਖਰਾਬੀ ਨੂੰ ਮੁੱਖ ਰੱਖਦੇ ਹੋਏ ਉਸ ਦੇ ਬਦਲੇ ਹੋਰ ਪ੍ਰਬੰਧ ਕਰਨ ਦੀ ਵੀ ਹਦਾਇਤ ਕੀਤੀ। --- ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਮਿਲੀਆਂ ਨਗਰ ਨਿਗਮ ਕਰਮਚਾਰੀਆ ਦੀ ਹੜਤਾਲ ਕਾਰਨ ਕਈ ਥਾਵਾਂ ਤੇ ਸੀਵਰੇਜ ਬੰਦ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ’ਚ ਵੈਸਟ ਵਿਧਾਨ ਸਭਾ ਹਲਕੇ ਦੀ ਏਐੱਸ ਵਿਲਾ ਕਾਲੋਨੀ ਕਾਲਾ ਸਿੰਘਿਆ ਰੋਡ, ਬਸਤੀ ਸ਼ੇਖ, ਮਧੂਬਨ ਕਾਲੋਨੀ, ਬਸਤੀ ਬਾਵਾ ਖੇਲ ਆਦਿ ਵਿਖੇ ਸੀਵਰੇਜ ਬੰਦ ਪਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਕਰਮਚਾਰੀਆਂ ਦੀ ਹੜਤਾਲ ਕਾਰਨ ਉਕਤ ਇਲਾਕਿਆਂ ’ਚ ਨਾ ਕੂੜੇ ਦੀ ਢੁਆਈ ਹੋ ਰਹੀ ਹੈ ਤੇ ਨਾ ਹੀ ਸੀਵਰੇਜ ਖੋਲ੍ਹਿਆ ਜਾ ਰਿਹਾ ਹੈ। ਲੋਕਾਂ ਨੇ ਨਿਗਮ ਪ੍ਰਸ਼ਾਸਨ ਤੋਂ ਸੀਵਰੇਜ ਸਮੱਸਿਆ ਹੱਲ ਕਰਵਾਉਣ ਦੀ ਮੰਗ ਕੀਤੀ ਹੈ। --- ਕੂੜੇ ਦੀ ਢੁਆਈ ਬੰਦ ਨਗਰ ਨਿਗਮ ਕਰਮਚਾਰੀਆਂ ਦੀ ਹੜਤਾਲ ਕਾਰਨ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਤੋਂ ਕੂੜੇ ਦੀ ਢੁਆਈ ਨਾ ਹੋਣ ਕਾਰਨ ਵਾਤਾਵਰਨ ਖਰਾਬ ਹੋ ਰਿਹਾ ਹੈ। ਸ਼ਹਿਰ ਦੇ ਮਖਦੂਮਪੁਰਾ, ਕਿੰਗ ਹੋਟਲ ਬੀਐੱਮਸੀ ਚੌਕ, ਲਾਲ ਰਤਨ ਸਿਨੇਮਾ, ਨਕੋਦਰ ਚੋਕ ਤੋਂ ਇਲਾਵਾ ਵਧੇਰੇ ਡੰਪਾਂ ਤੋਂ ਕੂੜੇ ਦੀ ਢੁਆਈ ਬੰਦ ਚੱਲ ਰਹੀ ਹੈ। ---- ਸਭਰਵਾਲ ਨੇ ਜਾਣਿਆ ਜ਼ਖ਼ਮੀਆਂ ਦਾ ਹਾਲ ਇਸ ਦੌਰਾਨ ਨਗਰ ਨਿਗਮ ਦੀਆਂ ਵੱਖ-ਵੱਖ ਸਾਂਝੀ ਯੂਨੀਅਨਾਂ ਦੇ ਪ੍ਰਧਾਨ ਬੰਟੂ ਸਭਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਹੜਤਾਲ ਜਾਰੀ ਹੋਣ ਕਾਰਨ ਕੂੜੇ ਦੀ ਢੁਆਈ ਨਹੀਂ ਹੋ ਰਹੀ ਹੈ ਤੇ 30 ਜੁਲਾਈ ਤਾਂ ਇਸ ਤਰ੍ਹਾਂ ਹੀ ਹੜਤਾਲ ਜਾਰੀ ਰਹੇਗੀ। ਉਹ ਮੰਗਲਵਾਰ ਨੂੰ ਬਰਨਾਲਾ ’ਚ ਜ਼ਖ਼ਮੀਆਂ ਦਾ ਹਾਲ ਪੁੱਛਣ ਲਈ ਆਏ ਸਨ ਤੇ ਉਨ੍ਹਾਂ ਨਾਲ ਪਾਰਟੀ ਦੇ ਆਗ ਤੇ ਵਰਕਰ ਵੀ ਮੌਜੂਦ ਸਨ।