- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਤੇ ਅਧਿਆਪਕਾਂ ਦੀ ਇਕ ਰੋਜ਼ਾ ਵਰਕਸ਼ਾਪ ਲਗਵਾਈ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਕਲਸਟਰ ਲੋਹੀਆਂ ਖਾਸ ਦੇ ਅਧੀਨ ਆਉਂਦੇ ਸਾਰੇ 18 ਸਰਕਾਰੀ ਸਕੂਲਾਂ (ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ) ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇਕ ਰੋਜ਼ਾ ਵਰਕਸ਼ਾਪ ਸ ਸ ਸ ਸਕੂਲ ਲੋਹੀਆਂ ਖਾਸ (ਲੜਕੀਆਂ) ਵਿਖੇ ਸਕੂਲ ਮੁਖੀ ਦਲਜੀਤ ਕੌਰ ਲੈਕਚਰਾਰ ਦੇ ਯੋਗ ਪ੍ਰਬੰਧਾਂ ਹੇਠ ਕਰਵਾਈ ਗਈ, ਜਿਸ ’ਚ ਬਤੌਰ ਮਾਸਟਰ ਟ੍ਰੇਨਰ ਅਵਿਨਾਸ਼ ਵੱਲੋਂ ਟ੍ਰੇਨਿੰਗ ਦਿੱਤੀ ਗਈ। ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਸਕੂਲਾਂ ’ਚ ਕੀਤੇ ਜਾਣ ਵਾਲੇ ਵੱਖ-ਵੱਖ ਕੰਮਾਂ ਤੇ ਡਿਊਟੀਆਂ ਬਾਬਤ ਜਾਣੂ ਕਰਵਾਇਆ ਗਿਆ। ਸੀਐੱਚਟੀ ਭੁਪਿੰਦਰ ਸਿੰਘ ਵੱਲੋਂ ਵਿਭਾਗ ਤੇ ਮੌਜੂਦਾ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਬਾਬਤ ਜਾਣੂੰ ਕਰਵਾਇਆ ਗਿਆ ਤੇ ਤਮਾਮ ਐੱਸਐੱਮਸੀ ਕਮੇਟੀਆਂ ਨੂੰ ਸਕੂਲ ਅਧਿਆਪਕਾਂ ਦੇ ਨਾਲ ਤਾਲਮੇਲ ਬਣਾ ਕੇ ਕੰਮ ਕਰਨ ਦੀ ਅਪੀਲ ਕੀਤੀ ਤੇ ਸਕੂਲਾਂ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਯਤਨਸ਼ੀਲ ਹੋਣ ਦੀ ਬੇਨਤੀ ਕੀਤੀ ਗਈ। ਮਾ. ਪਰਮਿੰਦਰ ਸਿੰਘ ਪਨੇਸਰ ਵੱਲੋਂ ਮੰਚ ਸੰਚਾਲਨ ਬਾਖ਼ੂਬੀ ਨਿਭਾਇਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਲਾਡੀ ਸਰਪੰਚ, ਅਮਨਦੀਪ ਕੌਰ ਸਰਪੰਚ, ਜਤਿੰਦਰ ਦਾਸ, ਹਰਪ੍ਰੀਤ ਸਿੰਘ, ਗੱਜਣ ਸਿੰਘ, ਸੀਐੱਚਟੀ ਭੁਪਿੰਦਰ ਸਿੰਘ ਢਿੱਲੋਂ, ਮਾ. ਪਰਮਿੰਦਰ ਸਿੰਘ ਪਨੇਸਰ, ਬੀਆਰਸੀ ਬਰਿੰਦਰਪਾਲ ਸਿੰਘ, ਮਾਸਟਰ ਟ੍ਰੇਨਰ ਅਵਿਨਾਸ਼, ਦਲਜੀਤ ਕੌਰ ਲੈਕਚਰਾਰ ਸਕੂਲ ਮੁਖੀ, ਮਨਿੰਦਰ ਕੌਰ, ਜੂਨੀਅਰ ਸਹਾਇਕ ਸੁਖਮਿੰਦਰ ਸਿੰਘ, ਐੱਚਟੀ ਪਰਮਜੀਤ ਕੌਰ, ਐੱਚਟੀ ਪਵਨਦੀਪ ਕੌਰ, ਕੰਪਿਊਟਰ ਅਧਿਆਪਕ ਸੰਦੀਪ ਕੌਰ, ਮੌਨਿਕਾ ਗਰਗ, ਰੇਨੂੰ ਸ਼ਰਮਾ, ਸੁਰਿੰਦਰ ਕੁਮਾਰ, ਹਰਮੇਸ਼ ਲਾਲ, ਨੀਰਜ ਕੁਮਾਰ, ਪਵਨ ਕੁਮਾਰ, ਬਲਵਿੰਦਰ ਸਿੰਘ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਅੰਮ੍ਰਿਤਪਾਲ ਕੌਰ, ਨਰਿੰਦਰ ਕੌਰ, ਜਸਵਿੰਦਰ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਕੌਰ, ਰਾਜਬੀਰ ਕੌਰ, ਹਰਜੀਤ ਕੌਰ, ਦਲਜੀਤ ਕੌਰ, ਗੀਤਾ ਦੇਵੀ, ਹਰਜਿੰਦਰ ਕੌਰ ਅਤੇ ਪ੍ਰਭਜੀਤ ਕੌਰ ਵੀ ਮੌਜੂਦ ਸਨ।