
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

26ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 26ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਕਰਵਾਈ। ਚੈਂਪੀਅਨਸ਼ਿਪ ਦਾ ਉਦਘਾਟਨ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਸ਼ਮੀ ਵਿੱਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਬਾਰੇ ਉਡਾ ਕੇ ਕੀਤਾ। ਇਸ ਮੌਕੇ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਹਰਗੁਨ ਹੁੰਦਲ, ਅਰਮਾਨ ਤੇ ਹਰਨਾਜ ਕੌਰ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਤਕਸੀਮ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਕੁਮਾਰ ਪੀਪੀਐਸ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਸਟੇਟਿੰਗ ਕੋਚ ਦਿਲਬਾਗ ਸਿੰਘ ਕਾਹਲੋਂ, ਡਿੰਪੀ ਮਲਿਕ, ਸਰਵੀਸ਼ ਉਬਰਾਏ, ਮਨੀਸ਼ ਕੁਮਾਰ, ਬਲਰਾਮ ਕੁਮਾਰ, ਪਰਮਜੀਤ, ਬਖ਼ਸ਼ੀਸ ਸਿੰਘ, ਅਜੇ ਮਹਿਰਾ ਅਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ। ਚੈਂਪੀਅਨਸ਼ਿਪ ਦੇ ਨਤੀਜਿਆਂ ਅਨੁਸਾਰ ਅੰਡਰ-4 ਕੁਆਡ ਲੜਕਿਆਂ ਵਿੱਚ ਵਿਸ਼ਮ ਸੂਰੀ ਨੇ ਪਹਿਲਾ, ਰਾਗਵ ਕਪੂਰ ਨੇ ਦੂਜਾ ਅਤੇ ਰਿਸ਼ਾਨ ਡਾਵਰ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚ ਟੋਡਕਰ ਵਰਿੰਦਾ ਪਹਿਲੇ, ਤਮੰਨਾ ਸ਼ਰਮਾ ਦੂਜੇ ਅਤੇ ਕਰੀਦਾ ਸਿੰਗਲਾ ਤੀਜੇ ਸਥਾਨ ’ਤੇ ਰਹੀ। 4 ਤੋਂ 6 ਸਾਲ ਕੁਆਡ ਲੜਕਿਆਂ ਵਿੱਚ ਅਦਿਤਿਆ ਨੇ ਪਹਿਲਾ, ਦੀਵਾਂਸ਼ ਸੇਠੀ ਨੇ ਦੂਜਾ ਅਤੇ ਨਿਰਵੈਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਨਲਾਈਨ ਮੁਕਾਬਲਿਆਂ ਵਿੱਚ ਆਯਾਂਸ਼ ਸਿੰਘ ਪਹਿਲੇ, ਰਣਬੀਰ ਸਿੰਘ ਦੂਜੇ ਅਤੇ ਆਦੇਸ਼ ਆਨੰਦ ਤੀਜੇ ਸਥਾਨ ’ਤੇ ਰਹੇ। ਕੁਆਡ ਲੜਕੀਆਂ ਵਿੱਚ ਅਕਸ਼ਤਾ ਸਿੰਘ ਰਾਠੌਰ ਪਹਿਲੇ, ਬਵਿਸ਼ਿਆ ਅਰੋੜਾ ਦੂਜੇ ਅਤੇ ਸ਼ਨਾਇਆ ਜੈਨ ਤੀਜੇ ਸਥਾਨ ’ਤੇ ਰਹੀਆਂ, ਜਦਕਿ ਇਨਲਾਈਨ ਵਿੱਚ ਸਿਵਨਿਆ ਸਰੀਨ, ਇਨਾਇਤ ਕੌਰ ਅਤੇ ਅਨੀਸ਼ਾ ਕਮਲ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। 6 ਤੋਂ 8 ਸਾਲ ਕੁਆਡ ਲੜਕਿਆਂ ਵਿੱਚ ਮਿਰਾਨ ਮਹਾਜਨ ਪਹਿਲੇ, ਸਰਵ ਅਨੰਦ ਦੂਜੇ ਅਤੇ ਰਿਸ਼ਬ ਗੁਪਤਾ ਤੀਜੇ ਸਥਾਨ ’ਤੇ ਰਹੇ। ਇਨਲਾਈਨ ਵਿੱਚ ਆਦਵਿਕ ਰਾਵਤ, ਅਦਵਿਤਿਆ ਪਟੇਲ ਅਤੇ ਵਿਵਾਨ ਵਰਮਾ ਨੇ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਕੁੜੀਆਂ ਦੇ ਕੁਆਡ ਮੁਕਾਬਲਿਆਂ ਵਿੱਚ ਪਰਿਸ਼ਾ, ਜੀਵਾਂਸ਼ੀ ਕੌਸ਼ਲ ਅਤੇ ਤੁਰਨਿਆ ਅਰੋੜਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਇਨਲਾਈਨ ਵਿੱਚ ਕਰਮਨ ਕੌਰ ਪਹਿਲੇ, ਕਪਿਸ਼ਾ ਵਰਮਾ ਦੂਜੇ ਅਤੇ ਤਵਨੀਤ ਕੌਰ ਤੀਜੇ ਸਥਾਨ ’ਤੇ ਰਹੀਆਂ। 8 ਤੋਂ 10 ਸਾਲ ਕੁਆਡ ਲੜਕਿਆਂ ਵਿੱਚ ਕੇਸ਼ਵਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ, ਜਦਕਿ ਅਰਧਵਿਕ ਪਟੇਲ ਨੇ ਦੂਜਾ ਅਤੇ ਰਹਿਮਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਨਲਾਈਨ ਵਿੱਚ ਅਧਿਆਂਸ਼ ਸਿੰਘ ਪਹਿਲੇ, ਚੇਤਨਿਆਂ ਨੇਗੀ ਦੂਜੇ ਅਤੇ ਪ੍ਰਿਆਂਸ਼ ਸਿੰਘ ਤੀਜੇ ਸਥਾਨ ’ਤੇ ਰਹੇ। ਕੁੜੀਆਂ ਦੇ ਕੁਆਡ ਮੁਕਾਬਲਿਆਂ ਵਿੱਚ ਅਰਾਧਿਆ ਪਹਿਲੇ, ਪਨੀਵ ਕੌਰ ਦੂਜੇ ਅਤੇ ਸੁਖਮਨ ਕੌਰ ਤੀਜੇ ਸਥਾਨ ’ਤੇ ਰਹੀਆਂ। ਇਨਲਾਈਨ ਵਿੱਚ ਹਰਨਾਜ ਕੌਰ ਨੇ ਪਹਿਲਾ, ਜਸਮੀਤ ਕੌਰ ਨੇ ਦੂਜਾ ਅਤੇ ਜੈਸਮੀਨ ਵਿਸ਼ਕਰਮਾ ਨੇ ਤੀਜਾ ਸਥਾਨ ਹਾਸਲ ਕੀਤਾ। 10 ਤੋਂ 12 ਸਾਲ ਕੁਆਡ ਲੜਕਿਆਂ ਵਿੱਚ ਜਤਿਨ ਚੰਦੀ ਪਹਿਲੇ, ਹਰਵਿਨ ਸਿੰਘ ਦੂਜੇ ਅਤੇ ਆਰੂਸ਼ ਗੁਪਤਾ ਤੀਜੇ ਸਥਾਨ ’ਤੇ ਰਹੇ। ਇਨਲਾਈਨ ਵਿੱਚ ਅਯਾਨ ਕੁਮਾਰ ਪਹਿਲੇ, ਪ੍ਰਭਨਿਕ ਸਿੰਘ ਦੂਜੇ ਅਤੇ ਗੁਰਕਰਨ ਸਿੰਘ ਤੀਜੇ ਸਥਾਨ ’ਤੇ ਰਹੇ। ਕੁੜੀਆਂ ਦੇ ਕੁਆਡ ਮੁਕਾਬਲਿਆਂ ਵਿੱਚ ਜੈਜਲੀਨ ਕੌਰ ਗਿੱਲ ਪਹਿਲੇ, ਅੰਸ਼ਿਕਾ ਕੁਮਾਰੀ ਦੂਜੇ ਅਤੇ ਮਿਸ਼ਟੀ ਸੈਨੀ ਤੀਜੇ ਸਥਾਨ ’ਤੇ ਰਹੀਆਂ। ਇਨਲਾਈਨ ਵਿੱਚ ਸ਼ਨਾਇਆ ਸ਼ਰਮਾ ਪਹਿਲੇ, ਆਰਨਾ ਸਿੰਘ ਦੂਜੇ ਅਤੇ ਐਸ਼ਲੇ ਕੌਰ ਤੀਜੇ ਸਥਾਨ ’ਤੇ ਰਹੀ। 12 ਤੋਂ 15 ਸਾਲ ਕੁਆਡ ਲੜਕਿਆਂ ਵਿੱਚ ਸਕਸ਼ਮ ਕੁਮਾਰ ਪਹਿਲੇ, ਨਿਸ਼ਚੈ ਕੁੰਦਰਾ ਦੂਜੇ ਅਤੇ ਦਿਲਰਾਜ ਸਿੰਘ ਭੱਟੀ ਤੀਜੇ ਸਥਾਨ ’ਤੇ ਰਹੇ। ਇਨਲਾਈਨ ਵਿੱਚ ਤੇਜਸਵੀਰ ਸਿੰਘ ਪਹਿਲੇ, ਸੰਯਮ ਗੁਪਤਾ ਦੂਜੇ ਅਤੇ ਵਿਵਾਨ ਮਹਿਤਾ ਤੀਜੇ ਸਥਾਨ ’ਤੇ ਰਹੇ। ਕੁੜੀਆਂ ਦੇ ਕੁਆਡ ਮੁਕਾਬਲਿਆਂ ਵਿੱਚ ਅਜ਼ੀਜਾ ਸੋਨੀ ਪਹਿਲੇ, ਹਰਸੀਰਤ ਕੌਰ ਦੂਜੇ ਅਤੇ ਸਾਮਿਆ ਯਾਦਵ ਤੀਜੇ ਸਥਾਨ ’ਤੇ ਰਹੀਆਂ। ਇਨਲਾਈਨ ਵਿੱਚ ਜੈਸਮੀਨ ਕੌਰ ਪਹਿਲੇ, ਆਕ੍ਰਿਤੀ ਦੂਜੇ ਅਤੇ ਤ੍ਰਿਸ਼ਾ ਤੀਜੇ ਸਥਾਨ ’ਤੇ ਰਹੀ। 15 ਤੋਂ 18 ਸਾਲ ਕੁਆਡ ਲੜਕਿਆਂ ਵਿੱਚ ਸੁਹਾਸ ਨੇ ਪਹਿਲਾ, ਪਰਾਗੂਨ ਜੈਨ ਨੇ ਦੂਜਾ ਅਤੇ ਲਕਸ਼ਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਉਮਰ ਵਰਗ ਦੇ ਇਨਲਾਈਨ ਲੜਕੀਆਂ ਦੇ ਮੁਕਾਬਲੇ ਵਿੱਚ ਹਰਗੁਨ ਹੁੰਦਲ ਪਹਿਲੇ ਅਤੇ ਹਰਸ਼ਰਨ ਕੌਰ ਦੂਜੇ ਸਥਾਨ ’ਤੇ ਰਹੀਆਂ। ਸਕੂਲ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਕੇਸ਼ਵਜੀਤ ਸਿੰਘ ਵੱਲੋਂ ਦੋ ਸੋਨ ਤਗਮੇ ਅਤੇ ਦੀਵਾਂਸ਼ ਸੇਠੀ ਵੱਲੋਂ ਦੋ ਚਾਂਦੀ ਦੇ ਤਗਮੇ ਹਾਸਲ ਕਰਨਾ ਵਿਸ਼ੇਸ਼ ਉਪਲਬਧੀ ਰਹੀ।