
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ’ਚ ਤੈਰਾਕੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਪ੍ਰਦਰਸ਼ਨ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵੱਲੋਂ 20 ਅਗਸਤ ਤੋਂ ਵੱਖ-ਵੱਖ ਖੇਡ ਮੈਦਾਨਾਂ ਵਿੱਚ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਚੌਥੇ ਦਿਨ ਤੈਰਾਕੀ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਕਨਵੀਨਰ ਪ੍ਰਿੰਸੀਪਲ ਅਜੇ ਬਾਹਰੀ ਦੀ ਦੇਖ-ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਪ੍ਰਿੰਸੀਪਲ ਸੁਖਦੇਵ ਲਾਲ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਜਲੰਧਰ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਵਿਸ਼ੇਸ਼ ਮਹਿਮਾਨ ਨਰੇਸ਼ ਸਹਿਗਲ ਤੇ ਅੰਤਰਰਾਸ਼ਟਰੀ ਜੂਡੋ ਰੈਫਰੀ ਸੁਰਿੰਦਰ ਕੁਮਾਰ ਨੇ ਵੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਡਾ. ਭੁਪਿੰਦਰ ਸਿੰਘ ਤੇ ਉਮੇਸ਼ ਕੁਮਾਰ ਨੇ ਰੈਫਰੀ ਤੇ ਸਹਾਇਕ ਕਨਵੀਨਰ ਦੀ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਸੁਲਿੰਦਰ ਸਿੰਘ, ਨਿਖਿਲ ਹੰਸ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਖੇਡ ਪ੍ਰੇਮੀ ਮੌਜੂਦ ਸਨ।
-------------
ਨਤੀਜਿਆਂ ਮੁਤਾਬਕ ਅੰਡਰ-14 ਲੜਕੀਆਂ, 50 ਮੀਟਰ ਫ੍ਰੀ ਸਟਾਈਲ ਪਹਿਲਾ ਏਸੀਕਾ (ਪੁਲਿਸ ਡੀਏਵੀ ਸਕੂਲ), ਦੂਜਾ ਵਿਧੀ (ਆਈਵੀਵਾਈ ਸਕੂਲ), ਤੀਜਾ ਅਰਾਧਿਆ (ਸੀ.ਟੀ. ਪਬਲਿਕ ਸਕੂਲ)। ਅੰਡਰ-17 ਲੜਕੇ, 800 ਮੀਟਰ ਫ੍ਰੀ ਸਟਾਈਲ: ਪਹਿਲਾ ਇਸ਼ ਖੁਰਾਨਾ (ਜੀ ਆਦਰਸ਼ ਨਗਰ ਸਕੂਲ), ਦੂਜਾ ਵਿਸ਼ੇਸ਼ ਖੰਨਾ (ਦਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ), ਤੀਜਾ ਸੀਵੋਘ ਪ੍ਰਭਾਕਰ (ਸਵਾਮੀ ਸੰਤ ਦਾਸ ਸਕੂਲ)। ਅੰਡਰ-17 ਲੜਕੀਆਂ, 50 ਮੀਟਰ ਬੈਕ ਸਟ੍ਰੋਕ: ਪਹਿਲਾ ਅਮਰੀਤ ਕੌਰ ਦਹੀਆ (ਐੱਮ.ਜੀ.ਐੱਨ. ਪਬਲਿਕ ਸਕੂਲ, ਅਰਬਨ ਅਸਟੇਟ), ਦੂਜਾ ਤਾਵਿਸ਼ਾ ਸ਼ਰਮਾ ਅਤੇ ਤੀਜਾ ਮਾਨਿਆ ਸੁਮਨ (ਦੋਵੇਂ ਸੀਟੀ ਪਬਲਿਕ ਸਕੂਲ)।