- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਨੀ ਜੋਸ਼ੀ ਦੀ ਨਿਯੁਕਤੀ ਦੀ ਖੁਸ਼ੀ ਚ ਸਮਾਗਮ, ਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਦਿੱਤੀ ਵਧਾਈ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ ਪੰਜਾਬ ਯੂਥ ਕਾਂਗਰਸ ਦੇ ਨਵ-ਨਿਯੁਕਤ ਸਟੇਟ ਮੀਡੀਆ ਚੇਅਰਮੈਨ ਹਨੀ ਜੋਸ਼ੀ ਦੀ ਨਿਯੁਕਤੀ ਦੀ ਖੁਸ਼ੀ ’ਚ ਸ਼ਨਿਚਰਵਾਰ ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ’ਚ ਜਸਵਿੰਦਰ ਸੰਘਾ ਦੀ ਰਿਹਾਇਸ਼ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਇਕੱਠੇ ਹੋ ਕੇ ਖੁਸ਼ੀ ਸਾਂਝੀ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ (ਸੇਵਾ ਮੁਕਤ ਐੱਸਐੱਸਪੀ) ਨੇ ਹਨੀ ਜੋਸ਼ੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਿੰਡ ਜੰਡੂ ਸਿੰਘਾ ਦੇ ਨੌਜਵਾਨ ਆਗੂ ਨੂੰ ਪੰਜਾਬ ਯੂਥ ਕਾਂਗਰਸ ’ਚ ਸਟੇਟ ਮੀਡੀਆ ਚੇਅਰਮੈਨ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਸਮੁੱਚੇ ਹਲਕਾ ਕਰਤਾਰਪੁਰ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਾਂਗਰਸ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਹਾਈ ਕਮਾਂਡ ਵੱਲੋਂ ਹਨੀ ਜੋਸ਼ੀ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪ ਕੇ ਦੋਆਬਾ ਖੇਤਰ ਦਾ ਮਾਣ ਵਧਾਇਆ ਗਿਆ ਹੈ। ਇਹ ਨਿਯੁਕਤੀ ਸਿਰਫ ਹਨੀ ਜੋਸ਼ੀ ਲਈ ਹੀ ਨਹੀਂ, ਸਗੋਂ ਸਮੁੱਚੇ ਦੋਆਬੇ ਲਈ ਮਾਣ ਵਾਲੀ ਗੱਲ ਹੈ। ਇਸ ਨਾਲ ਇਲਾਕੇ ਦੇ ਨੌਜਵਾਨਾਂ ’ਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਮਿਹਨਤ ਤੇ ਸਮਰਪਣ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲੇਗੀ। ਇਸ ਮੌਕੇ ਹਨੀ ਜੋਸ਼ੀ ਨੇ ਵੀ ਹਾਜ਼ਰ ਆਗੂਆਂ ਅਤੇ ਵਰਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੰਵਰ ਸਰਾਏ, ਅਮਰਜੀਤ ਸਿੰਘ ਕੰਗ, ਜਸਵਿੰਦਰ ਸੰਘਾ, ਬਲਵਿੰਦਰ ਸਿੰਘ ਫੀਰੀ, ਹਿੰਮਤ ਸੰਘਾ, ਕੁਲਵਿੰਦਰ ਬੱਗਾ, ਬੌਬੀ ਸੰਘਾ, ਅੰਮ੍ਰਿਤ ਪੱਲੀ, ਮਨਜੋਤ ਸੰਘਾ, ਜਸਕਮਲ ਮਦਾਰਾ, ਅੰਮ੍ਰਿਤ ਸਿੰਘ, ਜੋਗਾ ਸਿੰਘ, ਗੁਰਪ੍ਰੀਤ ਸੰਘਾ, ਅਵਤਾਰ ਸੰਘਾ, ਪਰਗਟ ਸੰਘਾ, ਜੋਗਿੰਦਰ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਪ੍ਰਭਜੋਤ ਸਿੰਘ, ਮਨਵੀਰ ਮਾਂਗਾ, ਨੀਰਜ ਪਾਲ ਤੇ ਬਿੰਦਰ ਡੱਡੂ ਪੱਤੀ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।