- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਕੋਦਰ ਵਿਖੇ ਸ੍ਰੀ ਰਾਮ ਕਥਾ ਦੇ ਉਪਲਕਸ਼ ’ਚ ਦੂਜੇ ਦਿਨ ਵੀ ਵਿਸ਼ਾਲ ਸੰਧਿਆ ਫੇਰੀ ਦਾ ਆਯੋਜਨ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸ੍ਰੀ ਰਾਮ ਕਥਾ ਸਬੰਧੀ 17 ਨਵੰਬਰ 2026 ਨੂੰ ਨਕੋਦਰ ਵਿਖੇ ਦੂਜੇ ਦਿਨ ਵੀ ਸੰਧਿਆ ਫੇਰੀ ਕਰਵਾਈ ਗਈ। ਸੰਧਿਆ ਫੇਰੀ ਦਾ ਸ਼ੁਭ ਆਰੰਭ ਦੇਵੀ ਤਲਾਬ ਮੰਦਰ, ਸਬਜ਼ੀ ਮੰਡੀ ਦੇ ਨੇੜੇ ਨਕੋਦਰ ਤੋਂ ਹੋਇਆ। ਇਸ ਉਪਰੰਤ ਸ਼ਰਧਾਲੂਆਂ ਦਾ ਕਾਫ਼ਲਾ ਸ਼ਹਿਰ ਦੇ ਵੱਖ-ਵੱਖ ਮਾਰਗਾਂ ਤੇ ਮੁੱਖ ਸਥਾਨਾਂ ਤੋਂ ਹੁੰਦਾ ਹੋਇਆ ਅੱਗੇ ਵਧਿਆ। ਸੰਗਤਾਂ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰਿਆਂ, ਭਜਨ-ਕੀਰਤਨ ਤੇ ਭਗਤੀਮਈ ਧੁਨਾਂ ਨਾਲ ਮਾਹੌਲ ਨੂੰ ਰਾਮਮਈ ਬਣਾਉਂਦੀਆਂ ਹੋਈਆਂ ਚੱਲ ਰਹੀਆਂ ਸਨ। ਸ਼ਹਿਰ ਵਾਸੀਆਂ ਵੱਲੋਂ ਵੀ ਸੰਧਿਆ ਫੇਰੀ ਦਾ ਸ਼ਰਧਾ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਅੰਤ ’ਚ ਸੰਧਿਆ ਫੇਰੀ ਮੰਦਰ ਸ਼ਿਵਾਲਾ (ਕੁਟੀਆ ਭੱਲਾ), ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਪਹੁੰਚ ਕੇ ਸੰਪੰਨ ਹੋਈ। ਇਸ ਸੰਧਿਆ ਫੇਰੀ ਦਾ ਮੁੱਖ ਉਦੇਸ਼ ਜਨਮਾਨਸ ਨੂੰ ਪ੍ਰਭੂ ਸ੍ਰੀ ਰਾਮ ਜੀ ਦੇ ਆਦਰਸ਼ਾਂ, ਉਨ੍ਹਾਂ ਦੇ ਮਰਿਆਦਾ ਪੂਰਨ ਜੀਵਨ ਤੇ ਅਧਿਆਤਮਿਕ ਸਿੱਖਿਆਵਾਂ ਨਾਲ ਜੋੜਨਾ ਹੈ। ਇਸ ਸਬੰਧੀ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ 25 ਨਵੰਬਰ ਤੋਂ 29 ਨਵੰਬਰ 2026 ਤੱਕ ਨਕੋਦਰ ਵਿਖੇ ਪੰਜ ਰੋਜ਼ਾ ਸ੍ਰੀ ਰਾਮ ਕਥਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਪਾਵਨ ਕਥਾ ਰੋਜ਼ਾਨਾ ਸ਼ਾਮ 6:30 ਵਜੇ ਤੋਂ ਰਾਤ 9:30 ਵਜੇ ਤੱਕ ਮੰਦਰ ਸ਼ਿਵਾਲਾ (ਕੁਟੀਆ ਭੱਲਾ), ਮੁਰਾਦਸ਼ਾਹ ਰੋਡ, ਨਕੋਦਰ ਵਿਖੇ ਹੋਵੇਗੀ।