- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬੇਡਕਰ ਆਰਮੀ ਦੇ ਮਿਸ਼ਨ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਖਤਮ ਕਰਨਾ - ਵੀਰ ਕੁਲਵੰਤ ਸਿੰਘ

ਮਨੀ ਤੇ ਸੂਰਜ ਨੂੰ ਸੌਂਪੀ ਸ਼ਾਹਕੋਟ ਦੀ ਜ਼ਿੰਮੇਵਾਰੀ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਡਾ ਬੀ.ਆਰ. ਅੰਬੇਡਕਰ ਆਰਮੀ ਪੰਜਾਬ ਵੱਲੋਂ ਐੱਸਸੀ ਸਮਾਜ ਨੂੰ ਜਾਗਰੂਕ ਕਰਨ ਤੇ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਅਹਿਮ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਮੰਗਲਵਾਰ ਪਿੰਡ ਸਾਂਦਾ ਵਿਖੇ ਪ੍ਰਧਾਨ ਜਗਦੀਸ਼ ਦੀ ਅਗਵਾਈ ਤੇ ਸ਼ਾਹਕੋਟ ਦੇ ਰਿਸ਼ੀ ਨਗਰ ਮੱਹਲੇ ਵਿਖੇ ਕਪਿਲ ਚੋਪੜਾ ਦੇ ਯਤਨਾਂ ਸਦਕਾ ਦੀਪੂ ਤੇ ਮਨੀ ਭਾਰਦਵਾਜ ਦੀ ਅਗਵਾਈ ਵਿੱਚ ਭਰਵੀਂ ਇਕੱਤਰਤਾ ਹੋਈ। ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਵੀਰ ਕੁਲਵੰਤ ਸਿੰਘ ਢੰਡੋਵਾਲ ਨੇ ਆਖਿਆ ਕਿ ਅੰਬੇਡਕਰ ਆਰਮੀ ਪੰਜਾਬ ਦਾ ਮੁੱਖ ਉਦੇਸ਼ ਦਲਿਤ ਅਤੇ ਗਰੀਬ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਖ਼ਾਸ ਕਰਕੇ ਨਸ਼ੇ ਦੀ ਅਲਾਮਤ, ਅਨਪੜ੍ਹਤਾ ਤੇ ਥਾਣਿਆਂ ਵਿੱਚ ਸੁਣਵਾਈ ਨਾ ਹੋਣ ਵਰਗੀਆਂ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਮਨੂੰਵਾਦੀ ਤਾਕਤਾਂ ਵੱਲੋਂ ਕੀਤੇ ਜਾਂਦੇ ਧੱਕੇ ਖ਼ਿਲਾਫ਼ ਲੋਕਾਂ ਨੂੰ ਇੱਕਜੁੱਟ ਕਰਨਾ ਜਥੇਬੰਦੀ ਦਾ ਪਹਿਲਾ ਫ਼ਰਜ਼ ਹੈ। ਇਕੱਤਰਤਾ ਦੌਰਾਨ ਐੱਸਸੀ. ਸਮਾਜ ਦੇ ਲੋਕਾਂ ਨੇ ਜਥੇਬੰਦੀ ਦੇ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ। ਇਸ ਦੌਰਾਨ ਜਥੇਬੰਦੀ ਦਾ ਵਿਸਥਾਰ ਕਰਦਿਆਂ ਮਹੱਲਾ ਰਿਸ਼ੀ ਨਗਰ ਤੋਂ ਮਨੀ ਭਾਰਦਵਾਜ ਤੇ ਸੂਰਜ ਰਿਸ਼ੀ ਨਗਰ ਨੂੰ ਸ਼ਾਹਕੋਟ ਸ਼ਹਿਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਗਗਨ ਪ੍ਰਧਾਨ ਢੰਡੋਵਾਲ, ਸੀਨੀਅਰ ਆਗੂ ਪਵਨ ਮੀਏਵਾਲ, ਸਾਬਕਾ ਸਰਪੰਚ ਸੁਰਜੀਤ ਸਿੰਘ, ਤਹਿਸੀਲ ਪ੍ਰਧਾਨ ਚਰਨਜੀਤ ਸਲੈਚਾ, ਯੂਥ ਆਗੂ ਪੰਕਜ ਚੋਪੜਾ, ਅਮਿਤ ਸੌਂਧੀ, ਅਮਨ ਰਿਸ਼ੀ ਨਗਰ, ਬਲਰਾਜ ਸਾਂਦਾ, ਗੋਰਾ, ਡਾ. ਰਾਜ ਕੁਮਾਰ ਸਾਂਦਾ ਆਦਿ ਹਾਜ਼ਰ ਸਨ।