ਇੰਜੀ. ਰਖੇਜਾ ਮੰਡਲ ਪ੍ਰਧਾਨ ਨਿਯੁਕਤ ਇੰਜੀ. ਚੰਦਨ ਰਖੇਜਾ ਰਾਮਾ ਮੰਡੀ ਭਾਜਪਾ ਮੰਡਲ ਦੇ ਪ੍ਰਧਾਨ ਨਿਯੁਕਤ
Publish Date: Mon, 05 Oct 2026 08:21 PM (IST)
Updated Date: Mon, 05 Oct 2026 08:23 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨਾਤਮਕ ਜ਼ਿੰਮੇਵਾਰੀਆਂ ’ਚ ਬਦਲਾਅ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਮੰਡਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ। ਇਸ ਵਿੱਚ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਰਾਮਾ ਮੰਡੀ ਮੰਡਲ ਪ੍ਰਧਾਨ ਵਜੋਂ ਤੇਜ਼ਤਰਾਰ ਭਾਜਪਾ ਆਗੂ ਇੰਜੀ. ਚੰਦਨ ਰਖੇਜਾ ਨੂੰ ਨਿਯੁਕਤ ਕੀਤਾ ਗਿਆ। ਨਿਯੁਕਤੀ ਦੀ ਖ਼ਬਰ ਮਿਲਦੇ ਹੀ ਰਾਮਾ ਮੰਡੀ ਮੰਡਲ ਅਤੇ ਏਕਤਾ ਨਗਰ, ਬੇਅੰਤ ਨਗਰ, ਲੱਧੇਵਾਲੀ, ਕਾਕੀ ਪਿੰਡ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸੂਬਾ ਭਾਜਪਾ ਮੈਂਬਰ ਮਨੋਜ ਅਗਰਵਾਲ, ਸਾਬਕਾ ਮੰਡਲ ਪ੍ਰਧਾਨ ਅਰੁਣ ਖੁਰਾਣਾ, ਸਾਬਕਾ ਮੰਡਲ ਪ੍ਰਧਾਨ ਸ਼ਿਆਮ ਸ਼ਰਮਾ, ਭਾਜਪਾ ਦੇ ਸੀਨੀਅਰ ਆਗੂ ਅਤੇ ਚੰਦਨ ਰਖੇਜਾ ਦੇ ਪਿਤਾ ਡਾ. ਰਾਕੇਸ਼ ਰਖੇਜਾ ਸਮੇਤ ਮੰਡਲ ਨੰਬਰ 5 ਦੀ ਟੀਮ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਚੰਦਨ ਰਖੇਜਾ ਨੂੰ ਇਸ ਨਿਯੁਕਤੀ ਤੇ ਵਧਾਈ ਦਿੱਤੀ। ਇਸ ਦੌਰਾਨ ਮੰਡਲ ਸਕੱਤਰ ਜੇ.ਪੀ. ਪਾਂਡੇ, ਮੰਡਲ ਉਪ ਪ੍ਰਧਾਨ ਸਚਿਨ ਸ਼ਰਮਾ, ਸੰਦੀਪ ਗੁਪਤਾ, ਵਾਰਡ ਨੰਬਰ 6 ਦੇ ਇੰਚਾਰਜ ਗੁਰਵਿੰਦਰ ਸਿੰਘ ਮੁਲਤਾਨੀ, ਜੇ.ਐਸ ਰਾਣਾ, ਭੁਪਿੰਦਰ ਸਿੰਘ, ਅਮਿਤ ਮਿੱਤਲ, ਮੰਡਲ ਸਕੱਤਰ ਸੰਦੀਪ ਪਠਾਨੀਆ, ਅਮਨ ਸੁਡੇਰਾ, ਸੁਦੇਸ਼ ਕੁਮਾਰੀ, ਅਨੁਪ੍ਰਿਆ ਅਰੋੜਾ, ਡਾ. ਰਜਤ, ਮੋਹਿਤ ਕੁਮਾਰ, ਦੀਪਕ, ਸ਼ੇਖਰ ਯਾਦਵ ਸਮੇਤ ਸੈਂਕੜੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਚੰਦਨ ਰਖੇਜਾ ਨੂੰ ਵਧਾਈ ਦਿੱਤੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਵ-ਨਿਯੁਕਤ ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਸੰਗਠਨ ਮਹਾਮੰਤਰੀ ਸ਼੍ਰੀਨਿਵਾਸੁਲੁ, ਰਾਸ਼ਟਰੀ ਪ੍ਰਧਾਨ ਨਿਤਿਨ ਨਿਬਿਨ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਪੰਜਾਬ ਸੂਬਾ ਉਪ ਪ੍ਰਧਾਨ ਰਾਕੇਸ਼ ਰਠੌਰ ਅਤੇ ਮਨੋਜ ਅਗਰਵਾਲ ਸਮੇਤ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ।