- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਖੇਡਾਂ ਵਤਨ ਪੰਜਾਬ ਦੀਆਂ 2026': ਪੀ.ਏ.ਪੀ. ਕੈਂਪਸ ਵਿਖੇ ਘੋੜ-ਸਵਾਰੀ ਦੇ ਮੁਕਾਬਲਿਆਂ 'ਚ ਖਿਡਾਰੀਆਂ ਨੇ ਦਿਖਾਏ ਸ਼ਾਨਦਾਰ ਜੌਹਰ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ :
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2026' (ਸੀਜ਼ਨ-4) ਤਹਿਤ ਪੀਏਪੀ ਕੈਂਪਸ, ਜਲੰਧਰ ਵਿਖੇ ਘੋੜ-ਸਵਾਰੀ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਹੋਇਆ। ਇਹ ਮੁਕਾਬਲੇ 11 ਨਵੰਬਰ ਤੋਂ 13 ਨਵੰਬਰ 2026 ਤੱਕ ਜਾਰੀ ਰਹਿਣਗੇ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਘੋੜ-ਸਵਾਰਾਂ ਨੇ ਸ਼ਾਨਦਾਰ ਕਰਤੱਬਾਂ ਦਰਸ਼ਕਾਂ ਦਾ ਮਨ ਮੋਹ ਲਿਆ। ਇਨ੍ਹਾਂ ਨੂੰ ਨਿਰਪੱਖ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਗਰਾਊਂਡ ਜਿਊਰੀ ਦੇ ਪ੍ਰਧਾਨ ਇੰਦਰਬੀਰ ਸਿੰਘ ਆਈਪੀਐਸ ਦੀ ਅਗਵਾਈ ਹੇਠ ਕੈਪਟਨ ਪਲਵਿੰਦਰ ਸਿੰਘ ਤੇ ਇੰਸਪੈਕਟਰ ਯੰਗਬੀਰ ਸਿੰਘ ਨੇ ਬਤੌਰ ਜਿਭਰੀ ਮੈਂਬਰ ਸੇਵਾਵਾਂ ਨਿਭਾਈਆਂ ਅਤੇ ਮੁਕਾਬਲਿਆਂ ਦੇ ਨਤੀਜੇ ਐਲਾਨੇ।
ਮੁਕਾਬਲਿਆਂ ਦੌਰਾਨ ਸ਼ੋਅ ਜੰਪਿੰਗ ਫਾਲਟ ਐਂਡ ਆਊਟ 17-21 ਉਮਰ ਵਰਗ ’ਚ ਪਹਿਲਾ ਸਥਾਨ: ਸੌਰਵ ਸ਼ਰਮਾ (ਘੋੜਾ: ਚਾਂਦਨੀ, ਜਲੰਧਰ), ਦੂਜਾ ਸਥਾਨ : ਸੁਖਮਨੀ (ਘੋੜਾ: ਬਾਦਲ, ਜਲੰਧਰ), ਤੀਜਾ ਸਥਾਨ : ਸਹਿਜ ਅਹਿਮਦ (ਘੋੜਾ: ਆਲੀਸ਼ਾਨ/ਆਲੀਸ਼ੇਰ, ਪਟਿਆਲਾ) ਜੇਤੂ ਰਹੇ। ਨਾਲ ਹੀ ਟੈਂਟ ਪੈਗਿੰਗ ਲਾਂਸ 17-21 ਉਮਰ ਵਰਗ ’ਚ ਪਹਿਲਾ ਸਥਾਨ : ਸੁਹਰਸ਼ ਭੂਈਆਂ (ਘੋੜਾ: ਸੁਵੀ, ਐਸ.ਏ.ਐਸ. ਨਗਰ), ਦੂਜਾ ਸਥਾਨ: ਮਨਵੀਰ ਸਿੰਘ (ਘੋੜਾ: ਆਲੀਸ਼ੇਰ, ਪਟਿਆਲਾ), ਤੀਜਾ ਸਥਾਨ: ਸੌਰਵ ਸ਼ਰਮਾ (ਘੋੜਾ: ਲੈਜੈਂਡ ਆਰਡਰ, ਜਲੰਧਰ) ਜੇਤੂ ਰਹੇ।
ਡਰੈਸਏਜ 21-30 ਦੇ ਮੁਕਾਬਲਿਆਂ ’ਚ ਪਹਿਲਾ ਸਥਾਨ: ਵਿਸ਼ਾਲ ਕੁਮਾਰ (ਘੋੜਾ: ਨੌਟੀ ਬੁਆਏ, ਜਲੰਧਰ), ਦੂਜਾ ਸਥਾਨ: ਸੁਖਪ੍ਰੀਤ ਸਿੰਘ (ਘੋੜਾ: ਮਾਸਟਰ ਪਲਾਨ, ਐੱਸ.ਏ.ਐੱਸ. ਨਗਰ), ਤੀਜਾ ਸਥਾਨ: ਵਿਸ਼ਾਲ ਕੁਮਾਰ (ਘੋੜਾ: ਪੁਸ਼ਪਕ, ਜਲੰਧਰ) ਅਤੇ ਡਰੈਸਏਜ 31-40 ਵਿਚ ਪਹਿਲਾ ਸਥਾਨ: ਜਰਮਨਜੀਤ ਸਿੰਘ (ਘੋੜਾ: ਬਾਦਲ, ਜਲੰਧਰ), ਦੂਜਾ ਸਥਾਨ: ਜਰਮਨਜੀਤ ਸਿੰਘ (ਘੋੜਾ: ਰਾਈਜ਼ਿੰਗ ਸਟਾਰ, ਜਲੰਧਰ) ਅਤੇ ਤੀਜਾ ਸਥਾਨ: ਜਤਿੰਦਰ ਸਿੰਘ (ਘੋੜਾ: ਰਾਧਾ, ਐਸ.ਏ.ਐਸ. ਨਗਰ) ਜੇਤੂ ਰਹੇ।
ਸ਼ੋਅ ਜੰਪਿੰਗ ਨਾਰਮਲ 17-21 ਉਮਰ ਵਰਗ ਵਿਚ ਪਹਿਲਾ ਸਥਾਨ : ਜਸ਼ਨਜੋਤ ਸਿੰਘ (ਘੋੜਾ: ਫਤਿਹ, ਪਟਿਆਲਾ), ਦੂਜਾ ਸਥਾਨ: ਸੁਖਮਨੀ (ਘੋੜਾ: ਬਾਦਲ, ਜਲੰਧਰ), ਤੀਜਾ ਸਥਾਨ: ਸੁਹਰਸ਼ ਭੂਈਆਂ (ਘੋੜਾ: ਸੁਵੀ, ਐਸ.ਏ.ਐਸ. ਨਗਰ) ਤੇ ਸ਼ੋਅ ਜੰਪਿੰਗ ਨਾਰਮਲ 21-30 ਵਿਚ ਪਹਿਲਾ ਸਥਾਨ: ਸੁਖਪ੍ਰੀਤ ਸਿੰਘ (ਘੋੜਾ: ਮਾਸਟਰ ਪਲਾਨ, ਐਸ.ਏ.ਐਸ. ਨਗਰ), ਦੂਜਾ ਸਥਾਨ: ਵਿਸ਼ਾਲ ਕੁਮਾਰ (ਘੋੜਾ: ਪੁਸ਼ਪਕ, ਜਲੰਧਰ), ਤੀਜਾ ਸਥਾਨ: ਰਾਜ ਕੁਮਾਰ (ਘੋੜਾ: ਚੈਂਪੀਅਨ, ਜਲੰਧਰ), ਸ਼ੋਅ ਜੰਪਿੰਗ ਨਾਰਮਲ 31-40 ਉਮਰ ਵਰਗ ਵਿਚ ਪਹਿਲਾ ਸਥਾਨ: ਗੁਰਤੇਰਾ ਸਿੰਘ (ਘੋੜਾ: ਮਸਤਾਨਾ, ਐਸ.ਏ.ਐਸ. ਨਗਰ), ਦੂਜਾ ਸਥਾਨ: ਪ੍ਰਭਜੋਤ ਸਿੰਘ (ਘੋੜਾ: ਬਿਗ ਸਟਾਰ, ਜਲੰਧਰ), ਤੀਜਾ ਸਥਾਨ: ਜਤਿੰਦਰ ਸਿੰਘ (ਘੋੜਾ: ਰਾਧਾ, ਐਸ.ਏ.ਐਸ. ਨਗਰ) ਜੇਤੂ ਰਹੇ। ਜਿਊਰੀ ਕਮੇਟੀ ਨੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਇਨਾਮ ਤਕਸੀਮ ਕੀਤੇ।