- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦੀਆਂ-2026 ਪੀ.ਏ.ਪੀ. ਕੈਂਪਸ ਜਲੰਧਰ ਵਿਖੇ ਘੋੜਸਵਾਰੀ ਮੁਕਾਬਲੇ ਸੰਪੰਨ, ਖਿਡਾਰੀਆਂ ਨੇ ਦਿਖਾਈ ਸ਼ਾਨਦਾਰ ਪ੍ਰਤਿਭਾ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ‘ਖੇਡਾਂ ਵਤਨ ਪੰਜਾਬ ਦੀਆਂ-206 (ਚੌਥਾ ਸੀਜ਼ਨ) ਤਹਿਤ ਪੀ.ਏ.ਪੀ. ਕੈਂਪਸ, ਜਲੰਧਰ ਵਿਖੇ 11 ਤੋਂ 13 ਨਵੰਬਰ 2026 ਤੱਕ ਘੋੜਸਵਾਰੀ ਦੇ ਰੋਮਾਂਚਕ ਮੁਕਾਬਲੇ ਸੰਪੰਨ ਹੋਏ। ਮੁਕਾਬਲਿਆਂ ਦੇ ਸਮਾਪਨ ਸਮਾਗਮ ’ਚ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ, ਡੀਆਈਜੀ ਇੰਦਰਬੀਰ ਸਿੰਘ ਆਈਪੀਐਸ, ਕੈਪਟਨ ਪਲਵਿੰਦਰ ਸਿੰਘ ਵੀ ਮੌਜੂਦ ਰਹੇ।
ਜਿਊਰੀ ਮੈਂਬਰ ਇੰਸਪੈਕਟਰ ਯੰਗਬੀਰ ਸਿੰਘ ਨੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ’ਚ ਪੋਲ ਬੈਂਡਿੰਗ ਮੁਕਾਬਲਿਆਂ ’ਚ ਅੰਡਰ-14 ਵਰਗ: ਆਇਰਾ ਸ਼ਰਮਾ (ਘੋੜਾ ਆਫਤਾਬ, ਜਲੰਧਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਏਕਮ ਕੌਰ ਬੈਦਵਾਨ (ਕਾਜਲ) ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪ੍ਰਭਜੋਤ ਸਿੰਘ (ਸ਼ਾਈਨ) ਅਤੇ ਤ੍ਰਿਸ਼ਾ ਸਰੀਨ (ਰੌਕਿੰਗ) ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। 14-17 ਵਰਗ ’ਚ ਸੁਹਾਨੀ ਕੌਰ (ਆਫਤਾਬ, ਜਲੰਧਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਦਿਵਿਆਂਸ਼ ਸ਼ਰਮਾ (ਸ਼ੇਰਸ਼ਾਹ) ਦੂਜੇ ਸਥਾਨ 'ਤੇ ਰਹੇ, ਜਦਕਿ ਮਨਕੀਰਤ ਸਿੰਘ (ਸ਼ਮਸ਼ੇਰ) ਅਤੇ ਅੰਮ੍ਰਿਤ ਚਾਹਲ (ਰੌਕਿੰਗ) ਨੇ ਤੀਜਾ ਸਥਾਨ ਸਾਂਝਾ ਕੀਤਾ।
ਇਸ ਦੇ ਨਾਲ ਹੀ ਸਟਿਕ ਐਂਡ ਬਾਲ ਮੁਕਾਬਲਿਆਂ ਅੰਡਰ-14 ਵਰਗ ਹਸਰੀਤ (ਘੋੜਾ ਸ਼ਮਸ਼ੇਰ, ਜਲੰਧਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਤ੍ਰਿਸ਼ਾ ਸਰੀਨ (ਰੌਕਿੰਗ) ਨੇ ਦੂਜਾ ਤੇ ਅਨਾਵਬੀਰ ਸਿੰਘ (ਬੈੱਲ) ਤੇ ਮਾਧਵ (ਸ਼ੂਗਰ ਕੈਂਡੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 14-17 ਵਰਗ ’ਚ ਸੁਹਾਨੀ (ਆਫਤਾਬ, ਜਲੰਧਰ) ਪਹਿਲੇ ਸਥਾਨ 'ਤੇ ਰਹੀ। ਗੁਰਮੇਹਰ ਸਿੰਘ ਚਾਹਲ (ਮਾਰਾਡੋਨਾ) ਨੇ ਦੂਜਾ ਤੇ ਦਿਵਿਆਂਸ਼ ਸ਼ਰਮਾ (ਸ਼ੇਰਸ਼ਾਹ) ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਟੈਂਟ ਪੈਗਿੰਗ ਮੁਕਾਬਲੇ 31-40 ਸਾਲ ਵਿਚ ਇੰਡੀਅਨ ਫਾਈਲ ਵਿਚ ਸਲੀਮ ਮੁਹੰਮਦ ਅਤੇ ਸਾਥੀਆਂ (ਘੋੜਾ ਕਮਾਂਡੋ, ਜਲੰਧਰ) ਨੇ 28.5 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਜਤਿੰਦਰ ਸਿੰਘ (ਸ਼ੈਰੀ) ਨੇ 24 ਅੰਕਾਂ ਨਾਲ ਦੂਜਾ ਅਤੇ ਗੁਰਵਿੰਦਰ ਸਿੰਘ (ਪੰਨਾ) ਨੇ 14.5 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਸਵੋਰਡ ਵਿਚ ਰਮਨ ਕੁਮਾਰ (ਸ਼ਮਸ਼ੇਰ, ਜਲੰਧਰ) ਨੇ 24 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਗਜੀਤ ਸਿੰਘ (ਸੁਲਤਾਨ) ਨੇ 23.5 ਅੰਕਾਂ ਨਾਲ ਦੂਜਾ ਅਤੇ ਸਲੀਮ ਮੁਹੰਮਦ (ਕਮਾਂਡੋ) ਨੇ 20 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ੋਅ ਜੰਪਿੰਗ ਮੁਕਾਬਲਿਆਂ ਵਿਚ ਨਾਰਮਲ ਅੰਡਰ-14: ਆਇਰਾ ਸ਼ਰਮਾ (ਬਿਗ ਸਟਾਰ, ਜਲੰਧਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਏਕਮ ਕੌਰ ਬੈਦਵਾਨ (ਕਾਜਲ, ਐੱਸ.ਏ.ਐੱਸ. ਨਗਰ) ਨੇ ਦੂਜਾ ਅਤੇ ਪ੍ਰਭਜੋਤ ਸਿੰਘ (ਸ਼ਾਈਨ, ਰੂਪਨਗਰ) ਨੇ ਤੀਜਾ ਸਥਾਨ ਹਾਸਲ ਕੀਤਾ। ਨਾਰਮਲ 14-17 ਵਿਚ ਸਾਹਿਬਿੰਦਰ ਦੀਪ ਸਿੰਘ (ਬਾਦਲ, ਜਲੰਧਰ) ਪਹਿਲੇ ਸਥਾਨ 'ਤੇ ਰਹੇ। ਇਸ਼ਾਨਵੀਰ ਸਿੰਘ (ਫਤਿਹ) ਨੇ ਦੂਜਾ ਅਤੇ ਸੁਹਾਨੀ (ਬਿਗ ਸਟਾਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫਾਲਟ ਐਂਡ ਆਊਟ ਅੰਡਰ-14: ਪ੍ਰਭਜੋਤ ਸਿੰਘ (ਰੁਦਰਾ, ਰੂਪਨਗਰ) ਨੇ ਪਹਿਲਾ ਅਤੇ ਪ੍ਰਭਜੋਤ ਸਿੰਘ (ਸ਼ਾਈਨ, ਰੂਪਨਗਰ) ਨੇ ਦੂਜਾ ਸਥਾਨ ਹਾਸਲ ਕੀਤਾ। ਏਕਮ ਕੌਰ ਬੈਦਵਾਨ (ਕਾਜਲ, ਐੱਸ.ਏ.ਐੱਸ. ਨਗਰ) ਤੀਜੇ ਸਥਾਨ 'ਤੇ ਰਹੀ। ਫਾਲਟ ਐਂਡ ਆਊਟ 14-17 ਵਿਚ ਮਨਕੀਰਤ ਸਿੰਘ (ਰਾਧਾ, ਜਲੰਧਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ਼ਾਨਵੀਰ ਸਿੰਘ (ਫਤਿਹ) ਨੇ ਦੂਜਾ ਅਤੇ ਸਾਹਿਬਿੰਦਰ ਦੀਪ ਸਿੰਘ (ਬਾਦਲ) ਨੇ ਤੀਜਾ ਸਥਾਨ ਹਾਸਲ ਕੀਤਾ।
ਸਿਕਸ ਬਾਰ (21-30 ਵਰਗ): ਸੁਖਪ੍ਰੀਤ ਸਿੰਘ (ਮਾਸਟਰ ਪਲਾਨ, ਐੱਸ.ਏ.ਐੱਸ. ਨਗਰ) ਨੇ ਪਹਿਲਾ ਅਤੇ ਰਾਜ ਕੁਮਾਰ (ਚੈਂਪੀਅਨ, ਜਲੰਧਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਿਕਸ ਬਾਰ (31-40 ਵਰਗ): ਗੁਰਤੇਰਾ ਸਿੰਘ (ਮਸਤਾਨਾ, ਐੱਸ.ਏ.ਐੱਸ. ਨਗਰ) ਪਹਿਲੇ ਸਥਾਨ 'ਤੇ ਰਹੇ। ਸੁਖਪਾਲ ਸਿੰਘ (ਸ਼ੇਰਸ਼ਾਹ, ਜਲੰਧਰ) ਨੇ ਦੂਜਾ ਅਤੇ ਪ੍ਰਭਜੋਤ ਸਿੰਘ (ਬਿਗ ਸਟਾਰ, ਜਲੰਧਰ) ਨੇ ਤੀਜਾ ਸਥਾਨ ਹਾਸਲ ਕੀਤਾ।