ਅੰਗਰੇਜ਼ੀ ਕਵਿਤਾ ਪਾਠ ਗਤੀਵਿਧੀ ਕਰਵਾਈ
ਅੰਗਰੇਜ਼ੀ ਕਵਿਤਾ ਪਾਠ ਗਤੀਵਿਧੀ ਕਰਵਾਈ
Publish Date: Wed, 18 Feb 2026 08:15 PM (IST)
Updated Date: Wed, 18 Feb 2026 08:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ’ਚ ਕਵਿਤਾ ਪ੍ਰਗਟਾਵੇ ਦੀ ਕਲਾ ਤੇ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪ੍ਰੀ-ਪ੍ਰਾਇਮਰੀ ਵਿੰਗ ਦੇ ਨਰਸਰੀ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪ੍ਰਿੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ ’ਚ ਅੰਗਰੇਜ਼ੀ ਕਵਿਤਾ ਪਾਠ ਗਤੀਵਿਧੀ ਕਰਵਾਈ, ਜੋ ਸੁਪਰਵਾਈਜ਼ਰ ਸਵਿਤਾ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ। ਵਿਦਿਆਰਥੀਆਂ ਨੇ ਆਪਣੇ ਆਤਮਵਿਸ਼ਵਾਸ ਭਰੇ ਪ੍ਰਦਰਸ਼ਨਾਂ ਨਾਲ ਸਭ ਨੂੰ ਮੰਤਰਮੁਗਧ ਕਰਦਿਆਂ ਦਰਸ਼ਕਾਂ ਨੂੰ ਕਲਪਨਾ ਦੀ ਦੁਨੀਆ ’ਚ ਪਹੁੰਚਾਇਆ, ਜਦਕਿ ਯੂਕੇਜੀ ਤੇ ਪਹਿਲੀ ਜਮਾਤ ਦੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ, ਤਾਲਬੱਧ ਤੇ ਮਨਮੋਹਕ ਗੀਤ ਖਾਸ ਆਕਰਸ਼ਣ ਰਿਹਾ। ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਰਟੀਫਿਕੇਟ ਭੇਟ ਕੀਤੇ ਤੇ ਇਸ ਮੌਕੇ ਅਧਿਆਪਕਾ ਮਾਨਸੀ ਤੇ ਅਮਨ ਵੀ ਹਾਜ਼ਰ ਸਨ। ਨਤੀਜਿਆਂ ਅਨੁਸਾਰ ਪਹਿਲੀ ਜਮਾਤ ’ਚ ਆਊਟਸਟੈਂਡਿੰਗ ਪਹਿਲੀ ਯੈਲੋ, ਐਕਸੀਲੈਂਟ ਪਹਿਲੀ ਰੈੱਡ ਤੇ ਗੁੱਡ ਪਹਿਲੀ ਮੈਜੈਂਟਾ ਰਹੀ। ਯੂਕੇਜੀ ’ਚ ਆਉਟਸਟੈਂਡਿੰਗ ਔਰੇਂਜ, ਐਕਸੀਲੈਂਟ ਮੈਜੈਂਟਾ ਤੇ ਗੁੱਡ ਬਲੂ ਰਹੀ। ਐੱਲਕੇਜੀ ’ਚ ਆਉਟਸਟੈਂਡਿੰਗ ਰੈੱਡ, ਐਕਸੀਲੈਂਟ ਯੈਲੋ ਤੇ ਗੁੱਡ ਔਰੇਂਜ ਤੇ ਗਰੀਨ ਰਹੀ, ਜਦਕਿ ਨਰਸਰੀ ’ਚ ਆਉਟਸਟੈਂਡਿੰਗ ਔਰੇਂਜ, ਐਕਸੀਲੈਂਟ ਪਿੰਕ ਤੇ ਗੁੱਡ ਬਲੂ ਰਹੀ।