ਭਾਰਗੋ ਕੈਂਪ 'ਚ ਵੱਡੀ ਵਾਰਦਾਤ, ਦੋ ਮਹੀਨੇ ਪਹਿਲਾਂ ਹੀ ਕਿਰਾਏ 'ਤੇ ਆਏ ਗੁਆਂਢੀ ਨੇ ਅੱਧੀ ਰਾਤ ਨਬਾਲਗ ਨਾਲ ਕਰ'ਤਾ ਕਾਰਾ; ਇਲਾਕੇ 'ਚ ਭਾਰੀ ਰੋਹ ਥਾਣਾ ਭਾਰਗੋ ਕੈਂਪ ਦੀ ਹੱਦ ਵਿੱਚ ਪੈਂਦੇ ਭਾਰਗੋ ਕੈਂਪ ਵਿੱਚ ਦੋ ਮਹੀਨੇ ਪਹਿਲਾਂ ਕਿਰਾਏ ਦੇ ਮਕਾਨ ਵਿੱਚ ਰਹਿਣ ਆਈ ਇਕ ਨਬਾਲਗ ਨਾਲ ਗੁਆਂਢੀ ਨੌਜਵਾਨ ਨੇ ਜਬਰ ਜਨਾਹ ਕੀਤਾ। ਪੁਲਿਸ ਨੇ ਨਬਾਲਗ ਲੜਕੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
Publish Date: Tue, 11 Aug 2026 01:19 PM (IST)
Updated Date: Tue, 11 Aug 2026 01:28 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ - ਥਾਣਾ ਭਾਰਗੋ ਕੈਂਪ ਦੀ ਹੱਦ ਵਿੱਚ ਪੈਂਦੇ ਭਾਰਗੋ ਕੈਂਪ ਵਿੱਚ ਦੋ ਮਹੀਨੇ ਪਹਿਲਾਂ ਕਿਰਾਏ ਦੇ ਮਕਾਨ ਵਿੱਚ ਰਹਿਣ ਆਈ ਇਕ ਨਬਾਲਗ ਨਾਲ ਗੁਆਂਢੀ ਨੌਜਵਾਨ ਨੇ ਜਬਰ ਜਨਾਹ ਕੀਤਾ। ਪੁਲਿਸ ਨੇ ਨਬਾਲਗ ਲੜਕੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਭਾਰਗੋ ਕੈਂਪ ਦੀ ਰਹਿਣ ਵਾਲੀ ਇੱਕ ਨਬਾਲਗ ਨੇ ਆਪਣੀ ਮਾਂ ਨਾਲ ਥਾਣੇ ਜਾ ਕੇ ਬਿਆਨ ਦਿੱਤੇ ਸਨ ਕਿ ਉਹ ਤਕਰੀਬਨ ਦੋ ਮਹੀਨੇ ਪਹਿਲਾਂ ਭਾਰਗੋ ਕੈਂਪ ਵਿੱਚ ਰਹਿਣ ਲਈ ਆਏ ਸਨ। ਨਬਾਲਗ ਲੜਕੀ ਜਿਸ ਦੀ ਉਮਰ 14 ਸਾਲ ਦੇ ਕਰੀਬ ਹੈ ਦੀ ਦੋਸਤੀ ਗੁਆਂਢ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਹੋ ਗਈ। ਜਿਸ ਨਾਲ ਉਹ ਇਕੱਠੇ ਹੀ ਖੇਲਦੇ ਅਤੇ ਘੁੰਮਦੇ ਫਿਰਦੇ ਸਨ। ਇੱਕ ਦਿਨ ਰਾਤ 12-01 ਵਜੇ ਦੇ ਕਰੀਬ ਉਸ ਨੌਜਵਾਨ ਨੇ ਲੜਕੀ ਨੂੰ ਆਪਣੇ ਘਰ ਬੁਲਾ ਲਿਆ ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਜਬਰ ਜਨਾਹ ਕੀਤਾ।
ਲੜਕੀ ਨੇ ਇਹੀ ਗੱਲ ਆਪਣੇ ਘਰ ਆ ਕੇ ਆਪਣੀ ਮਾਂ ਨੂੰ ਦੱਸੀ, ਜਿਸ ਤੋਂ ਬਾਅਦ ਦੋਵੇਂ ਥਾਣੇ ਪਹੁੰਚੀਆਂ ਅਤੇ ਬਿਆਨ ਦਰਜ ਕਰਵਾਏ। ਏਸੀਪੀ ਭਾਟੀਆ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਬਿਆਨਾਂ 'ਤੇ ਨੌਜਵਾਨ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਉਸ ਦੀ ਤਲਾਸ਼ ਵਿੱਚ ਥਾਣਾ ਭਾਰਗੋ ਕੈਂਪ ਦੀ ਪੁਲਿਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਉਮੀਦ ਹੈ ਕਿ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।