- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਮਹਾਨ ਇੰਜੀਨੀਅਰ, ਦੂਰਦਰਸ਼ੀ ਤੇ ਰਾਸ਼ਟਰ ਨਿਰਮਾਤਾ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜੀਵ ਭਾਟੀਆ ਦੀ ਯੋਗ ਅਗਵਾਈ ਹੇਠ ਵਿਭਾਗ ਵੱਲੋਂ “ਅੱਜ ਦੇ ਯੁੱਗ ’ਚ ਸਿਵਲ ਇੰਜੀਨੀਅਰਾਂ ਦੀ ਭੂਮਿਕਾ” ਵਿਸ਼ੇ ’ਤੇ ਇਕ ਗਿਆਨਵਰਧਕ ਮਾਹਿਰ ਭਾਸ਼ਣ ਕਰਵਾਇਆ। ਇਸ ਮੌਕੇ ਅਡਾਨੀ ਸੀਮੈਂਟ, ਜਲੰਧਰ ਦੇ ਟੈਕਨੀਕਲ ਟੀਮ ਮੁਖੀ ਇੰਜੀਨੀਅਰ ਸੁਰੇਸ਼ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਆਧੁਨਿਕ ਨਿਰਮਾਣ ਉਦਯੋਗ ’ਚ ਸਿਵਲ ਇੰਜੀਨੀਅਰਾਂ ਦੀ ਬਦਲਦੀ ਭੂਮਿਕਾ ਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਰਾਜੀਵ ਭਾਟੀਆ ਨੇ ਕਿਹਾ ਕਿ “ਇੰਜੀਨੀਅਰਿੰਗ ਸਿਰਫ਼ ਇਕ ਪੇਸ਼ਾ ਨਹੀਂ ਹੈ, ਸਗੋਂ ਸਮੱਸਿਆਵਾਂ ਦੇ ਹੱਲ ਲੱਭਣ ਤੇ ਬਿਹਤਰ ਭਵਿੱਖ ਦੀ ਉਸਾਰੀ ਦਾ ਇਕ ਢੰਗ ਹੈ।” ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਰਾਸ਼ਟਰੀ ਇੰਜੀਨੀਅਰ ਦਿਵਸ ਮਨਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦਾ ਤਾਲਮੇਲ ਇੰਜੀਨੀਅਰ ਕਨਵ ਮਹਾਜਨ ਤੇ ਇੰਜੀਨੀਅਰ ਅਮਿਤ ਖੰਨਾ ਵੱਲੋਂ ਕੀਤਾ ਗਿਆ।