ਫੁੱਲਾਂ ਨਾਲ ਸਜਿਆ ਇੰਜਣ, PM ਮੋਦੀ ਅੱਜ ਜਲੰਧਰ ਤੋਂ 'ਸੰਤ ਰਵਿਦਾਸ ਐਕਸਪ੍ਰੈਸ' ਨੂੰ ਕਰਨਗੇ ਰਵਾਨਾ ਪੰਜਾਬ ਅਤੇ ਦੇਸ਼ ਦੇ ਰੇਲਵੇ ਨੈੱਟਵਰਕ ਲਈ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਨੂੰ ਕਈ ਵੱਡੇ ਰੇਲਵੇ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। ਦੱਸ ਦਈਏ ਕਿ ਇਸ ਖ਼ਾਸ ਮੌਕੇ 'ਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਵੀ ਉਚੇਚੇ ਤੌਰ 'ਤੇ ਮੌਜੂਦ ਰਹਿਣਗੇ। ਉਨ੍ਹਾਂ ਦੀ ਪਾਵਨ ਮੌਜੂਦਗੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਕਰੀਬ 4 ਵਜੇ ਇਸ ਵਿਸ਼ੇਸ਼ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਦਘਾਟਨ ਨੂੰ ਲੈ ਕੇ ਸਟੇਸ਼ਨ ਅਤੇ ਰੇਲਗੱਡੀ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੰਤ ਰਵਿਦਾਸ ਐਕਸਪ੍ਰੈਸ ਦੇ ਇੰਜਣ ਨੂੰ ਵੱਖ-ਵੱਖ ਕਿਸਮਾਂ ਦੇ
Publish Date: Fri, 17 Jul 2026 01:22 PM (IST)
Updated Date: Fri, 17 Jul 2026 01:50 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ - ਪੰਜਾਬ ਅਤੇ ਦੇਸ਼ ਦੇ ਰੇਲਵੇ ਨੈੱਟਵਰਕ ਲਈ ਅੱਜ ਦਾ ਦਿਨ ਬੇਹੱਦ ਇਤਿਹਾਸਕ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਨੂੰ ਕਈ ਵੱਡੇ ਰੇਲਵੇ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। PM ਮੋਦੀ 125 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਜਲੰਧਰ ਕੈਂਟ ਸਟੇਸ਼ਨ ਦਾ ਹੀ ਨਹੀਂ ਸਗੋਂ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਅਤੇ ਦੇਸ਼ ਵਿੱਚ ਬਣੇ 75 ਰੇਲਵੇ ਸਟੇਸ਼ਨਾਂ ਦਾ ਵੀ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਪੀਐਮ ਮੋਦੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ।
ਦੱਸ ਦਈਏ ਕਿ ਇਸ ਖ਼ਾਸ ਮੌਕੇ 'ਤੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਵੀ ਉਚੇਚੇ ਤੌਰ 'ਤੇ ਮੌਜੂਦ ਰਹਿਣਗੇ। ਉਨ੍ਹਾਂ ਦੀ ਪਾਵਨ ਮੌਜੂਦਗੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਕਰੀਬ 4 ਵਜੇ ਇਸ ਵਿਸ਼ੇਸ਼ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਦਘਾਟਨ ਨੂੰ ਲੈ ਕੇ ਸਟੇਸ਼ਨ ਅਤੇ ਰੇਲਗੱਡੀ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੰਤ ਰਵਿਦਾਸ ਐਕਸਪ੍ਰੈਸ ਦੇ ਇੰਜਣ ਨੂੰ ਵੱਖ-ਵੱਖ ਕਿਸਮਾਂ ਦੇ ਖ਼ੂਬਸੂਰਤ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ, ਜੋ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ 4 ਵਜੇ ਦੇ ਕਰੀਬ ਪੀਐਮ ਮੋਦੀ ਵਲੋਂ ਹਰੀ ਝੰਡੀ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਦੇ ਇਸ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ। ਸਿਰਫ ਸਟੇਜ ਹੀ ਨਹੀਂ ਸਗੋਂ ਜਲੰਧਰ ਕੈਂਟ-ਬੀ.ਐਸ.ਐਫ ਚੌਕ ਤੱਕ ਦੀਆਂ ਸਾਰੀਆਂ ਸੜਕਾਂ ਨੂੰ ਵੀ ਸਜਾਇਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਟਰੈਫਿਕ ਦੇ ਰੂਟ ਬਦਲਣ ਲਈ ਥਾਂ-ਥਾਂ 'ਤੇ ਨਾਕੇ ਲਾਏ ਗਏ ਹਨ ਅਤੇ ਟਰੇਨਾਂ ਨੂੰ ਰੱਦ ਕਰਨ ਦੀ ਬਜਾਏ ਹਰ ਰੂਟ 'ਤੇ ਡੇਢ ਤੋਂ ਤਿੰਨ ਘੰਟੇ ਦੀ ਦੇਰੀ ਹੋ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਜਲੰਧਰ ਕੈਂਟ ਸਟੇਸ਼ਨ 'ਤੇ ਕਰੀਬ 80 ਮਿੰਟ ਹੀ ਰਹਿਣਗੇ। ਇਸ ਦੌਰਾਨ ਕੋਈ ਵੀ ਰੇਲ ਗੱਡੀ ਜਲੰਧਰ ਕੈਂਟ ਸਟੇਸ਼ਨ 'ਤੇ ਨਹੀਂ ਆਵੇਗੀ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਦੇ ਸਮਾਗਮ ਨੂੰ ਸ਼ਾਨੋ-ਸ਼ੌਕਤ ਦੇਣ ਲਈ ਵੀ ਲੋਕ ਪੁੱਜਣੇ ਸ਼ੁਰੂ ਹੋ ਗਏ ਹਨ ਕਿਉਂਕਿ ਭਾਜਪਾ ਆਗੂ ਇਸ ਸਮਾਗਮ ਲਈ ਹਰ ਜ਼ਿਲ੍ਹੇ ਤੋਂ ਦੋ-ਤਿੰਨ ਗੱਡੀਆਂ ਦਾ ਕਾਫਲਾ ਲਿਆ ਰਹੇ ਹਨ।