ਅੱਜ ਬਿਜਲੀ ਰਹੇਗੀ ਬੰਦ
ਅੱਜ ਬਿਜਲੀ ਰਹੇਗੀ ਬੰਦ
Publish Date: Sat, 24 Jan 2026 08:51 PM (IST)
Updated Date: Sat, 24 Jan 2026 08:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 25 ਜਨਵਰੀ ਨੂੰ 66 ਕੇਵੀ ਚਾਰਾ ਮੰਡੀ ਸਬ-ਸਟੇਸ਼ਨ ’ਤੇ ਆਮ ਤੇ ਜ਼ਰੂਰੀ ਰੱਖ-ਰਖਾਅ ਕਾਰਨ ਕਈ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ 11 ਕੇਵੀ ਭਾਰਗੋ ਕੈਂਪ, ਮਾਡਲ ਹਾਊਸ, ਬੀਐੱਮ-1, ਦੁਸਹਿਰਾ ਗਰਾਊਂਡ, ਗੁਰੂ ਰਵਿਦਾਸ ਭਵਨ, ਵਿਸ਼ਕਰਮਾ ਮੰਦਰ, ਰਾਜਪੂਤ ਨਗਰ ਤੇ ਨਕੋਦਰ ਰੋਡ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਕਾਰਨ ਭਾਰਗੋ ਕੈਂਪ ਮੁੱਖ ਬਾਜ਼ਾਰ, ਟਾਹਲੀ ਚੌਂਕ, ਕੈਂਪ ਅੱਡਾ, ਸਿਲਵਰ ਓਕ ਅਪਾਰਟਮੈਂਟ, ਸ਼ਰੀਫਪੁਰਾ ਮੁਹੱਲਾ, ਰਮੇਸ਼ਵਰ ਕਾਲੋਨੀ, ਆਬਾਦਪੁਰਾ ਗਲੀ ਨੰਬਰ 1 ਤੋਂ 6, ਲਿੰਕ ਕਾਲੋਨੀ, ਨਾਰੀ ਨਿਕੇਤਨ ਤੇ ਨੇੜਲੇ ਇਲਾਕੇ, ਬੂਟਾਂ ਮੰਡੀ, ਬੂਟਾਂ ਪਿੰਡ, ਬੁੱਧਾ ਮਾਲ ਗਰਾਊਂਡ, ਕਬੀਰ ਮੰਦਰ, ਗੀਤਾ ਮੰਦਰ, ਨਿਊ ਸੂਰਜ ਗੰਜ, ਗਲੋਬਲ ਹਸਪਤਾਲ, ਨਿਊ ਰੂਬੀ ਹਸਪਤਾਲ, ਮਾਡਲ ਹਾਊਸ, ਮਾਤਾ ਰਾਣੀ ਚੌਕ, ਲਿੰਕ ਰੋਡ, ਲਾਜਪਤ ਨਗਰ ਤੇ ਆਜ਼ਾਦ ਨਗਰ ਪ੍ਰਭਾਵਿਤ ਰਹਿਣਗੇ। ਇਸ ਤੋਂ ਇਲਾਵਾ 66 ਕੇਵੀ ਚਾਰਾ ਮੰਡੀ ਸਬ-ਸਟੇਸ਼ਨ ’ਤੇ ਜ਼ਰੂਰੀ ਰੱਖ-ਰਖਾਅ ਕਾਰਨ 11 ਕੇਵੀ ਦਿਓਲ ਨਗਰ, ਘਈ ਨਗਰ, ਨਿਊ ਪਾਇਨੀਅਰ ਸਪੋਰਟਸ ਤੇ ਜਲੋਵਾਲ ਆਬਾਦੀ ਫੀਡਰ ਵੀ ਸਵੇਰੇ 10 ਤੋਂ 11 ਵਜੇ ਤੱਕ ਬੰਦ ਰਹਿਣਗੇ। ਇਸ ਦੌਰਾਨ ਦਿਓਲ ਨਗਰ, ਨਿਊ ਦਿਓਲ ਨਗਰ, ਤਿਲਕ ਨਗਰ, ਘਈ ਨਗਰ, ਮਾਡਲ ਹਾਊਸ, ਕਰਤਾਰ ਨਗਰ, ਰਾਜਪੂਤ ਨਗਰ, ਅਮਨ ਨਗਰ, ਜਲੋਵਾਲ ਆਬਾਦੀ, ਬੈਂਕ ਕਾਲੋਨੀ ਤੇ ਕੇਪੀ ਨਗਰ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉੱਥੇ ਹੀ 66 ਕੇਵੀ ਲੈਦਰ ਕੰਮਪਲੈਕਸ ਸਬ-ਸਟੇਸ਼ਨ ’ਤੇ ਮੁਰੰਮਤ ਕਾਰਜ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5:00 ਵਜੇ ਤੱਕ ਸਾਰੇ ਫੀਡਰ ਬੰਦ ਰਹਿਣਗੇ। ਇਸ ਕਾਰਨ ਲੈਦਰ ਕੰਪਲੈਕਸ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਤੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਬਿਜਲੀ ਵਿਭਾਗ ਵੱਲੋਂ ਉਪਭੋਗਤਾਵਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਖੇਦ ਪ੍ਰਗਟ ਕਰਦਿਆਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ।