ਅੱਜ ਤੋਂ ਜਾਰੀ ਹੋਣਗੇ ਬਿਜਲੀ ਟੈਰਿਫ
ਇੱਕ ਅਪ੍ਰੈਲ ਤੋਂ ਜਾਰੀ ਹੋਣਗੇ ਬਿਜਲੀ ਟੈਰਿਫ
Publish Date: Tue, 31 Mar 2026 09:46 PM (IST)
Updated Date: Wed, 01 Apr 2026 04:20 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇਕ ਅਪ੍ਰੈਲ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਟੈਰਿਫ ਵਿੱਚ ਤਬਦੀਲੀ ਕੀਤੀ ਜਾਵੇਗੀ। ਟਾਈਮ ਆਫ ਦ ਡੇ ਦੇ ਮੁਤਾਬਕ ਟੈਰਿਫ ’ਚ ਬਦਲਾਅ ਹੋਵੇਗਾ। ਇਕ ਅਪ੍ਰੈਲ ਤੋਂ 15 ਜੂਨ ਤੱਕ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਨਾਰਮਲ ਟੈਰਿਫ ਰਹੇਗਾ, ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵੀ ਨਾਰਮਲ ਟੈਰਿਫ ਲਾਗੂ ਰਹੇਗਾ ਤੇ ਰਾਤ 10 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਨਾਰਮਲ ਟੈਰਿਫ ਨਾਲ 0.50 ਪੈਸੇ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਇਸੇ ਤਰ੍ਹਾਂ 16 ਜੂਨ ਤੋਂ 15 ਅਕਤੂਬਰ ਤੱਕ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਨਾਰਮਲ ਟੈਰਿਫ ਰਹੇਗਾ, ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਨਾਰਮਲ ਟੈਰਿਫ ਦੇ ਨਾਲ 2 ਰੁਪਏ ਪ੍ਰਤੀ ਕਿਲੋਵਾਟ ਵਾਧੂ ਦੇਣੇ ਪੈਣਗੇ ਅਤੇ ਰਾਤ 10 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਨਾਰਮਲ ਟੈਰਿਫ ਹੀ ਲਾਗੂ ਰਹੇਗਾ। ਉੱਥੇ ਹੀ 16 ਅਕਤੂਬਰ ਤੋਂ 31 ਮਾਰਚ 2027 ਤੱਕ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਨਾਰਮਲ ਟੈਰਿਫ ਰਹੇਗਾ, ਸ਼ਾਮ 6 ਤੋਂ ਰਾਤ 10 ਵਜੇ ਤੱਕ ਵੀ ਨਾਰਮਲ ਟੈਰਿਫ ਲਾਗੂ ਰਹੇਗਾ ਤੇ ਰਾਤ 10 ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ ਨਾਰਮਲ ਟੈਰਿਫ ਦੇ ਨਾਲ 1 ਰੁਪਇਆ ਪ੍ਰਤੀ ਕਿਲੋਵਾਟ ਵਾਧੂ ਦੇਣਾ ਪਵੇਗਾ। ਇਹ ਟੈਰਿਫ ਇੱਕ ਅਪ੍ਰੈਲ ਤੋਂ ਲਾਗੂ ਹੋ ਜਾਣਗੇ।