- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀ ਚੋਮੋ- ਖੁਰਦਪੁਰ ਕੋਆਪਰੇਟਿਵ ਸੋਸਾਇਟੀ ਦੀ ਚੋਣ -ਪਰਵਿੰਦਰ ਸਿੰਘ ਮੁਰਾਦਪੁਰ ਬਣੇ ਪ੍ਰਧਾਨ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ‘ਦਿ ਚੋਮੋ, ਖੁਰਦਪੁਰ ਕੋਆਪਰੇਟਿਵ ਐਗਰੀ ਮਲਟੀ ਪਰਪਸ ਸਰਵਿਸ ਸੁਸਾਇਟੀ ਲਿਮਟਿਡ ਦੀਆਂ ਸਾਲਾਨਾ ਚੋਣਾਂ ਅੱਜ ਹੋਈਆਂ। ਜਿਸ ’ਚ ਪਰਵਿੰਦਰ ਸਿੰਘ ਮੁਰਾਦਪੁਰ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਚੋਣ ਪ੍ਰਕਿਰਿਆ ਦੌਰਾਨ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਬੈਠਕ ਹੋਈ। ਸਮੂਹ ਮੈਂਬਰਾਂ ਨੇ ਉਨ੍ਹਾਂ ਦੀਆਂ ਪਿਛਲੀਆਂ ਸਮਾਜਿਕ ਤੇ ਕਿਸਾਨ ਹਿਤੈਸ਼ੀ ਸੇਵਾਵਾਂ ਨੂੰ ਦੇਖਦੇ ਹੋਏ ਇਸ ਚੋਣ ’ਤੇ ਮੋਹਰ ਲਗਾਈ। ਪ੍ਰਧਾਨ ਦੀ ਚੋਣ ਤੋਂ ਬਾਅਦ ਸੁਸਾਇਟੀ ਦੇ ਬਾਕੀ ਅਹੁਦੇਦਾਰਾਂ ਜਿਨ੍ਹਾਂ ’ਚ ਸ਼ਰਨਜੀਤ ਸਿੰਘ ਮੀਤ ਪ੍ਰਧਾਨ, ਸ਼ੀਸ਼ਪਾਲ ਮੀਤ ਪ੍ਰਧਾਨ, ਰੂਪ ਲਾਲ ਸਹਿਗਲ, ਸੁਰਜੀਤ ਕੌਰ, ਸਰਬਜੀਤ, ਪਿਆਰਾ ਸਿੰਘ ਭੱਟੀ, ਸੁਖਵਿੰਦਰ ਸਿੰਘ ਸਮੂਹ ਕਮੇਟੀ ਮੈਂਬਰ ਅਮਨਦੀਪ ਸਕੱਤਰ ਬਣੇ। ਨਵ-ਨਿਯੁਕਤ ਪ੍ਰਧਾਨ ਪਰਮਿੰਦਰ ਸਿੰਘ ਮੁਰਾਦਪੁਰ ਦਾ ਮੈਂਬਰਾਂ ਵੱਲੋਂ ਹਾਰ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਪਰਵਿੰਦਰ ਸਿੰਘ ਨੇ ਸਮੂਹ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ਜੋ ਜ਼ਿੰਮੇਵਾਰੀ ਸੁਸਾਇਟੀ ਨੇ ਮੈਨੂੰ ਸੌਂਪੀ ਹੈ, ਉਸ ਨੂੰ ਬਿਨਾਂ ਕਿਸੇ ਭੇਦਭਾਵ ਦੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ। ਮੁੱਖ ਉਦੇਸ਼ ਕਿਸਾਨਾਂ ਨੂੰ ਸਮੇਂ ਸਿਰ ਖਾਦ, ਬੀਜ ਤੇ ਹੋਰ ਲੋੜੀਂਦੀਆਂ ਸਹੂਲਤਾਂ ਪਹੁੰਚਾਉਣਾ ਤੇ ਸੁਸਾਇਟੀ ਦੇ ਕੰਮਕਾਜ ਨੂੰ ਹੋਰ ਪਾਰਦਰਸ਼ੀ ਬਣਾਉਣਾ ਹੋਵੇਗਾ। ਇਸ ਮੌਕੇ ਸਰਪੰਚ ਗੁਰਮੇਲ ਸਿੰਘ ਰਾਮ ਨਗਰ, ਸਰਪੰਚ ਸਨੀ ਗਿੱਲ ਚੋਮੋ, ਸਾਬਕਾ ਸਰਪੰਚ ਜਸਪਾਲ ਸਿੰਘ ਚੋਮੋ, ਪਰਮਜੀਤ ਸਿੰਘ, ਦੀਪਕ ਗਿੱਲ, ਅਮਰਜੀਤ ਕੌਰ ਹਾਜ਼ਰ ਸਮੇਤ ਮੈਂਬਰ ਹਾਜ਼ਰ ਹੋਏ।