- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਬੀਆਰ ਅੰਬੇਡਕਰ ਭਵਨ ਕਰਤਾਰਪੁਰ 'ਚ ਈਟਾ ਵੱਲੋ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕਰਵਾਇਆ

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਇੰਟੈਨਸਿਵ ਟਰਾਂਸਫਾਰਮੇਸ਼ਨ ਅਲਾਇੰਸ ਟਰੱਸਟ (ਈਟਾ) ਦੇ ਚੇਅਰਮੈਨ ਸਤਵਿੰਦਰ ਸੁਨੇਤ ਤੇ ਸਮੁੱਚੀ ਟੀਮ ਵੱਲੋਂ ਡਾ. ਬੀਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ, ਮੁਹੱਲਾ ਚੰਦਨ ਨਗਰ ਕਰਤਾਰਪੁਰ ਦੇ ਸਹਿਯੋਗ ਨਾਲ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਉੱਘੇ ਸਮਾਜ ਸੇਵੀ ਤੇ ਐੱਨਆਰਆਈ ਡਾ. ਗੁਰਚਰਨ ਕੋਟਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਟੇਟ ਐਵਾਰਡੀ ਅਧਿਆਪਕ ਤੇ ਮੌਜੂਦਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬੀਕੇ ਮਹਿਮੀ ਤੇ ਸੇਵਾਮੁਕਤ ਡੀਐੱਸਪੀ ਸੁਰਿੰਦਰ ਪਾਲ ਧੋਗੜੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸੁਰਿੰਦਰ ਪਾਲ ਧੋਗੜੀ ਨੇ ਕਿਹਾ ਕਿ ਜੇਕਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਦਾ ਭਾਰਤ ਸਿਰਜਣਾ ਹੈ ਤਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਬਣਾਉਣਾ ਸਮੇਂ ਦੀ ਪਹਿਲੀ ਤੇ ਪ੍ਰਮੁੱਖ ਲੋੜ ਹੈ। ਬੀਪੀਈਓ ਬੀਕੇ ਮਹਿਮੀ ਤੇ ਅਧਿਆਪਕ ਰਿਸ਼ੀ ਕੁਮਾਰ ਨੇ ਕਿਹਾ ਕਿ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਦੇ ਉਜਵਲ ਭਵਿੱਖ ਲਈ ਸਿੱਖਿਆ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ। ਈਟਾ ਦੇ ਚੇਅਰਮੈਨ ਸਤਵਿੰਦਰ ਸੁਨੇਤ ਨੇ ਡਾ. ਬੀਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਕਰਤਾਰਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਤੇ ਦੇਸ਼ ਦੀ ਤਰੱਕੀ ’ਚ ਅਜੇ ਵੀ ਪਛੜੇਪਣ ਦਾ ਇੱਕ ਮੁੱਖ ਕਾਰਨ ਸਿੱਖਿਆ ਦੀ ਘਾਟ ਹੈ। ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਹੋਣਹਾਰ ਵਿਦਿਆਰਥੀਆਂ, ਅਧਿਆਪਕਾਂ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਕਰਤਾਰਪੁਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਦੋਵੇਂ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੱਤਰ ਹੰਸਰਾਜ ਬੱਧਣ, ਖ਼ਜ਼ਾਨਚੀ ਜਿੰਦਰਪਾਲ ਸਰੋਏ, ਦਲਵੀਰ ਚੰਦ, ਕਿਸ਼ਨ ਚੰਦ, ਮੰਗਤ ਰਾਮ ਪੁਵਾਰ, ਮਾਸਟਰ ਅਮਰੀਕ ਸਿੰਘ, ਰਾਮ ਲੁਭਾਇਆ ਸੇਵਾਮੁਕਤ ਆਈਡੀਏਐੱਸ, ਪ੍ਰਧਾਨ ਰਾਜਕੁਮਾਰ, ਉਪ ਪ੍ਰਧਾਨ ਤੇ ਕੌਂਸਲਰ ਅਸ਼ੋਕ ਕੁਮਾਰ, ਕੈਸ਼ੀਅਰ ਨਿਰਮਲਜੀਤ ਬੰਗੜ, ਪੋਲਾ ਕਰਤਾਰਪੁਰ, ਸੁਮਨ ਲਤਾ, ਕੌਂਸਲਰ ਕੁਲਵਿੰਦਰ ਕੌਰ, ਰਕੇਸ਼ ਭਾਰਤੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।