
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੈਨੇਟ ਚੋਣਾਂ ਵਿੱਚ ਡੀਏਵੀ ਉਮੀਦਵਾਰ ਨੂੰ ਜਿਤਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ 'ਤੇ ਜਾਰੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ’ਚ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਡਾ. ਗੁਰਰਾਜ ਸਿੰਘ ਚਾਹਲ ਨੂੰ ਭਾਰੀ ਬਹੁਮਤ ਮਿਲ ਰਿਹਾ ਹੈ। ਇਸ ਸਬੰਧੀ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ’ਚ ਡਾ. ਅਨੂਪ ਵਤਸ, ਨੈਸ਼ਨਲ ਕੋਆਰਡੀਨੇਟਰ ਕਾਲਜ, ਡੀਏਵੀਸੀਐੱਮਸੀ ਤੇ ਪ੍ਰਿੰਸੀਪਲ ਐੱਚ.ਐੱਮ.ਵੀ. ਡਾ. ਏਕਤਾ ਖੋਸਲਾ ਦੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ’ਚ ਜਲੰਧਰ ਜ਼ਿਲ੍ਹੇ ਦੇ ਡੀਏਵੀ ਸੰਸਥਾਵਾਂ ਦੇ ਪ੍ਰਿੰਸੀਪਲ ਮੌਜੂਦ ਸਨ, ਜਿਨ੍ਹਾਂ ਨੇ ਉਮੀਦਵਾਰ ਡਾ. ਗੁਰਰਾਜ ਸਿੰਘ ਚਾਹਲ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ’ਚ ਡੀਏਵੀ ਕਾਲਜ ਜਲੰਧਰ, ਦਯਾਨੰਦ ਆਯੁਰਵੈਦਿਕ ਕਾਲਜ ਜਲੰਧਰ, ਕੇਆਰਐੱਮ ਡੀਏਵੀ ਕਾਲਜ ਨਕੋਦਰ, ਐੱਮਐੱਲ ਉੱਪਲ ਡੀਏਵੀ ਕਾਲਜ ਫਗਵਾੜਾ, ਡੀਆਰਵੀ ਡੀਏਵੀ ਸੈਂਟੇਨਰੀ ਕਾਲਜ ਫਿਲੌਰ, ਮਹਾਤਮਾ ਹੰਸ ਰਾਜ ਡੀਏਵੀ ਇੰਸਟੀਚਿਊਟ ਆਫ਼ ਨਰਸਿੰਗ, ਡੀਏਵੀ ਇੰਸਟੀਚਿਊਟ ਆਫ਼ ਫਿਜ਼ੀਓਥੈਰੇਪੀ, ਸਾਈਂ ਦਾਸ ਏਐੱਸ ਸੀਨੀਅਰ ਸੈਕੰਡਰੀ ਸਕੂਲ, ਸਾਈਂ ਦਾਸ ਏਐੱਸ ਗਰਲਜ਼ ਹਾਈ ਸਕੂਲ ਬਿਕਰਮਪੁਰਾ, ਸਾਈਂ ਦਾਸ ਏਐੱਸ ਹਾਈ ਸਕੂਲ ਬਸਤੀ ਨੌ, ਦਯਾਨੰਦ ਮਾਡਲ ਸਕੂਲ ਦਯਾਨੰਦ ਨਗਰ, ਦਯਾਨੰਦ ਮਾਡਲ ਸਕੂਲ ਮਾਡਲ ਟਾਊਨ, ਐੱਮਡੀ ਦਯਾਨੰਦ ਮਾਡਲ ਸਕੂਲ ਨਕੋਦਰ, ਐੱਸਆਰਟੀ ਡੀਏਵੀ ਪਬਲਿਕ ਸਕੂਲ ਬਿਲਗਾ, ਪੁਲਿਸ ਡੀਏਵੀ ਪਬਲਿਕ ਸਕੂਲ, ਡੀਆਰਵੀ ਡੀਏਵੀ ਸੈਨੇਟਰੀ ਪਬਲਿਕ ਸਕੂਲ ਫਿਲੌਰ ਤੇ ਐੱਮਐੱਮਡੀ ਡੀਏਵੀ ਕਾਲਜ ਗਿੱਦੜਬਾਹਾ ਦੇ ਪ੍ਰਿੰਸੀਪਲ ਮੌਜੂਦ ਸਨ। ਮੀਟਿੰਗ ਦੇ ਚੇਅਰਮੈਨ ਡਾ. ਅਨੂਪ ਵਤਸ ਤੇ ਡਾ. ਏਕਤਾ ਖੋਸਲਾ ਨੇ ਕਿਹਾ ਕਿ ਸੈਨੇਟ ਚੋਣਾਂ ’ਚ ਡੀਏਵੀ ਉਮੀਦਵਾਰ ਨੂੰ ਜਿਤਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ।