- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਲਟਨ ਪਾਰਕ ਤੇ ਈ ਬਸ ਚਾਰਜਿੰਗ ਸਟੇਸ਼ਨ 30 ਨਵੰਬਰ ਤੱਕ ਮੁਕੰਮਲ ਚਾਹੀਦੇ ਹਨ - ਕਮਿਸ਼ਨਰ

-ਉਕਤ ਦੋਵਾਂ ਪ੍ਰੋਜੈਕਟਾਂ ਲਈ ਪੰਜਾਬ ਸਰਕਾਰ ਨੇ ਜਾਰੀ ਕੀਤੀ ਹਦਾਇਤ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਬਰਲਟਨ ਪਾਰਕ ਤੇ ਪ੍ਰਧਾਨ ਮੰਤਰੀ ਈ ਬੱਸ ਸੇਵਾ ਦਾ ਚਾਰਜਿੰਗ ਸਟੇਸ਼ਨ ਹਰ ਕੀਮਤ ’ਤੇ 30 ਨਵੰਬਰ ਤਕ ਪੂਰਾ ਹੋਣਾ ਚਾਹੀਦੀ ਹੈ। ਇਸ ਸਬੰਧੀ ਕਮਿਸ਼ਨਰ ਵੱਲੋਂ ਵੀਰਵਾਰ ਨੂੰ ਉਕਤ ਦੋਵਾਂ ਪ੍ਰੋਜੈਕਟਾਂ ਨਾਲ ਸਬੰਧਿਤ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮੀਟਿੰਗ ਬੁਲਾਈ ਸੀ, ਜਿਸ ’ਚ ਬਰਲਨ ਪਾਰਕ ਦੀ ਏਐੱਸ ਐਂਟਰਪ੍ਰਾਈਸਿਜ਼ ਤੇ ਸ਼ਾਸਤਰੀ ਮਾਰਕੀਟ ਨਾਲ ਲੱਗਦੇ ਈ ਬਸ ਸੇਵਾ ਦੇ ਚਾਰਜਿੰਗ ਸਟੇਸ਼ਨ ਦੇ ਠੇਕੇਦਾਰਾਂ ਵਿਕਾਸ ਬਾਂਸਲ ਤੋਂ ਇਲਾਵਾ ਐੱਸਈ ਰਾਹੁਲ ਧਵਨ, ਐਕਸੀਅਨ ਰਾਮਪਾਲ, ਲੋਕ ਨਿਰਮਾਣ ਵਿਭਾਗ ਦੇ ਐੱਸਡੀਓ, ਬਿਜਲੀ ਬੋਰਡ ਦੇ ਜੇਈ ਆਦਿ ਸ਼ਾਮਲ ਹੋਏ। ਮੀਟਿੰਗ ’ਚ ਕਮਿਸ਼ਨਰ ਸੁਰਿੰਦਰ ਸਿੰਘ ਨੇ ਸਪੱਸ਼ਟ ਤੌਰ ’ਤੇ ਅਧਿਕਾਰੀਆਂ ਤੇ ਠੇਕਾ ਕੰਪਨੀਆਂ ਨੂੰ 30 ਨਵੰਬਰ ਤੱਕ ਉਕਤ ਦੋਵੇਂ ਪ੍ਰੋਜੈਕਟ ਮੁਕੰਮਲ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ ਤੇ ਕਿਹਾ ਹੈ ਕਿ ਜੇ ਕਿਸੇ ਵੀ ਪ੍ਰੋਜੈਕਟ ’ਚ ਦੇਰੀ ਹੁੰਦੀ ਹੈ ਤਾਂ ਸੰਬਧਤ ਠੇਕਾ ਕੰਪਨੀ ਨੂੰ ਪਨੈਲਟੀ ਵੀ ਲੱਗ ਸਕਦੀ ਹੈ। ਕਮਿਸ਼ਨਰ ਨੇ ਪਿਛਲੇ 15 ਦਿਨਾਂ ਅੰਦਰ ਉਕਤ ਪ੍ਰੋਜੈਕਟਾਂ ਬਾਰੇ ਵੀਰਵਾਰ ਨੂੰ ਦੂਜੀ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਕਮਿਸ਼ਨਰ ਨੇ ਕਿਹਾ ਹੈ ਕਿ ਸਰਕਾਰ ਵੀ ਉਕਤ ਦੋਵਾਂ ਪ੍ਰੋਜੈਕਟਾਂ ਨੂੰ ਪੂਰਾ ਕਰਾ ਕੇ ਬਕਾਇਦਾ ਇਨ੍ਹਾਂ ਦਾ ਉਦਘਾਟਨ ਕਰਕੇ ਲੋਕਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ।
---------------------------
ਬਰਲਟਨ ਪਾਰਕ 77.77 ਕਰੋੜ ਦਾ ਹੈ ਪ੍ਰਾਜੈਕਟ
ਬਰਲਟਨ ਪਾਰਕ ਜਿਹੜਾ ਕਿ ਸਮਾਰਟ ਸਿਟੀ ਦਾ ਪ੍ਰੋਜੈਕਟ ਹੈ ਤੇ ਇਸ ਦਾ ਜਿਹੜਾ 77.77 ਕਰੋੜ ਦਾ ਬਜਟ ਹੈ, ਸਮਾਰਟ ਸਿਟੀ ਕੰਪਨੀ ਨੇ ਨਗਰ ਨਿਗਮ ਦੇ ਖਾਤੇ ’ਚ ਜਮ੍ਹਾਂ ਕਰਵਾ ਰੱਖਿਆ ਹੈ ਤੇ ਇਸ ਪ੍ਰੋਜੈਕਟ ਅਧੀਨ ਜਿਥੇ ਕ੍ਰਿਕਟ ਸਟੇਡੀਅਮ ਬਣਾਇਆ ਜਾਣਾ ਹੈ, ਉਥੇ ਉਸ ਦੇ ਨਾਲ ਹੀ ਲੋਕਾਂ ਦੇ ਪੈਦਲ ਚੱਲਣ ਤੇ ਸਾਈਕਲਿੰਗ ਕਰਨ ਦੇ ਅਲੱਗ ਅਲੱਗ ਪਲੇਟ ਫਾਰਮ ਬਨਾਉਣਾ, ਬੈਡਮਿੰਟਨ ਸਟੇਡੀਅਮ, ਬਾਸਕਟ ਬਾਲ ਪਿੱਚ ਬਣਾਉਣ ਸਮੇਤ ਹੋਰ ਵੀ ਕਈ ਵਿਕਾਸ ਕੰਮ ਸ਼ਾਮਲ ਹਨ। ਨਿਗਮ ਕਮਿਸ਼ਨਰ ਨੇ ਠੇਕਾ ਕੰਪਨੀ ਏਐੱਸ ਐਂਟਰਪ੍ਰਾਈਸਿਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਬਰਲਟਨ ਪਾਰਕ ਦਾ ਕੰਮ ਤੇਜ਼ੀ ਨਾਲ ਕਰਕੇ ਇਸ ਨੂੰ ਮੁਕੰਮਲ ਕੀਤਾ ਜਾਏ ਤੇ 30 ਨਵੰਬਰ ਤੱਕ ਹਰ ਹਾਲਤ ’ਚ ਇਹ ਪ੍ਰਾਜੈਕਟ ਪੂਰਾ ਹੋਣਾ ਚਾਹੀਦਾ ਹੈ।
--------------------------
ਪ੍ਰਧਾਨ ਮੰਤਰੀ ਈ ਬੱਸ ਸੇਵਾ ਪ੍ਰੋਜੈਕਟ
ਪ੍ਰਧਾਨ ਮੰਤਰੀ ਈ ਬੱਸ ਸੇਵਾ ਸ਼ੁਰੂ ਕਰਨ ਲਈ ਨਗਰ ਨਿਗਮ ਕੈਂਪਸ ਜਿਹੜੇ ਚਾਰਜਿੰਗ ਸਟੇਸ਼ਨ ਦਾ ਕੰਮ ਚੱਲ ਰਿਹਾ ਹੈ, ਦਾ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਪਿਛਲੇ ਦਿਨਾਂ ਮੁਆਇਨਾ ਕੀਤਾ ਗਿਆ ਸੀ ਤੇ ਉਸ ਦੇ ਬਾਅਦ ਅਧਿਕਾਰੀਆਂ ਨੂੰ ਕੰਮ ਤੇਜ਼ੀ ਨਾਲ ਸ਼ੁਰੂ ਕਰਨ ਦੀਆਂ ਹਦਾੲਤਾਂ ਦਿੱਤੀਆਂ ਸਨ ਤੇ ਉਸ ਸਮੇਂ ਵੀ ਅਧਿਕਾਰੀਆਂ ਨੂੰ ਕੰਮ 30 ਨਵੰਬਰ ਤਕ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਹੁਣ ਜਦੋਂਕਿ ਨਵੰਬਰ ਮਹੀਨੇ ਦੇ ਪੂਰਾ ਹੋਣ ਲਈ 3 ਹਫਤੇ ਦਾ ਸਮਾਂ ਰਹਿੰਦਾ ਹੈ ਤੇ ਇਸ ਸਮੇਂ ਦੌਰਾਨ ਹੀ ਕੰਮ ਪੂਰਾ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਉਕਤ ਈ ਬੱਸ ਸੇਵਾ ਸ਼ੁਰੂ ਹੋਣ ਨਾਲ ਜਿਥੇ ਲੋਕਾਂ ਨੂੰ ਆਟੋ ਵਾਲਿਆਂ ਦੀ ਲੁੱਟ ਤੋਂ ਛੁਟਕਾਰਾ ਮਿਲੇਗਾ ਉਥੇ ਲੋਕਾਂ ਨੂੰ ਲੰਮੀ ਦੂਰੀ ’ਤੇ ਜਾਣ ਦਾ ਸਮਾਂ ਵੀ ਘੱਟ ਲੱਗੇਗਾ।
------------------------
ਮੁੱਖ ਮੰਤਰੀ ਦੋਵਾਂ ਪ੍ਰੋਜੈਕਟਾਂ ਦਾ ਕਰ ਸਕਦੇ ਹਨ ਉਦਘਾਟਨ
ਨਗਰ ਨਿਗਮ ਦੇ ਅਧਿਕਾਰਕ ਸੂਤਰਾਂ ਅਨੁਸਾਰ ਬਰਲਟਨ ਪਾਰਕ ਤੇ ਪ੍ਰਧਾਨ ਮੰਤਰੀ ਈ ਬੱਸ ਸੇਵਾ ਦੇ ਚਾਰਜਿੰਗ ਸਟੇਸ਼ਨ ਦੇ 30 ਨਵੰਬਰ ਤੱਕ ਤਿਆਰ ਹੋਣ ਦੇ ਬਾਅਦ ਅਗਲੇ ਦਸੰਬਰ ਮਹੀਨੇ ਦੇ ਪਹਿਲੇ ਜਾਂ ਦੂਜੇ ਹਫਤੇ ਮੁੱਖ ਮੰਤਰੀ ਭਗਵੰਤ ਮਾਨ ਉਕਤ ਦੋਵੇਂ ਪ੍ਰੋਜੈਕਟਾਂ ਦਾ ਉਦਘਾਟਨ ਕਰ ਸਕਦੇ ਹਨ। ਇਸ ਸਬੰਧੀ ਕਿਸੇ ਵੀ ਸਮੇਂ ਸੂਚਨਾ ਜਾਰੀ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।