- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਸੂਰਿਆ

ਜਾਸ, ਜਲੰਧਰ : ਸੂਰਿਆ ਐਨਕਲੇਵ ਐਕਸਟੈਂਸ਼ਨ ’ਚ ਇੰਪਰੂਵਮੈਂਟ ਟਰੱਸਟ ਅਗਲੇ ਹਫ਼ਤੇ ਕਰੀਬ 70 ਕਰੋੜ ਰੁਪਏ ਦੀਆਂ ਜਾਇਦਾਦਾਂ ਈ-ਬੋਲੀ ਰਾਹੀਂ ਵੇਚੇਗਾ। ਕੁਝ ਦਿਨ ਪਹਿਲਾਂ ਟਰੱਸਟ ਨੇ ਇਸ ਕਾਲੋਨੀ ਵਿਚ 15 ਕਰੋੜ ਰੁਪਏ ਦੇ ਪਲਾਟ ਵੇਚੇ ਸਨ। ਇਨ੍ਹਾਂ ਪਲਾਟਾਂ ਦੀ ਅਲਾਟਮੈਂਟ ਲਈ ਜਲਦੀ ਹੀ ਟਰੱਸਟ ਦੀ ਮੀਟਿੰਗ ਬੁਲਾਈ ਜਾਵੇਗੀ। ਸਾਰੀ ਪ੍ਰਕਿਰਿਆ ਪੂਰੀ ਹੋਣ ਮਗਰੋਂ ਪ੍ਰਵਾਨਗੀ ਲਈ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਫਿਰ ਪਲਾਟ ਅਲਾਟ ਕੀਤੇ ਜਾਣਗੇ।
ਸੂਰਿਆ ਐਨਕਲੇਵ ਐਕਸਟੈਂਸ਼ਨ ’ਚ ਹੁਣ ਬਹੁਤ ਘੱਟ ਪਲਾਟ ਬਾਕੀ ਹਨ। ਇਨ੍ਹਾਂ ਵਿੱਚੋਂ ਕਰੀਬ 70 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚਣ ਲਈ ਅਗਲੇ ਹਫ਼ਤੇ ਈ-ਬੋਲੀ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਟਰੱਸਟ ਦੇ ਸੂਤਰਾਂ ਮੁਤਾਬਕ, ਇਸ ਬੋਲੀ ਦੇ ਸਿਰੇ ਚੜ੍ਹਨ ਤੋਂ ਬਾਅਦ ਬਾਕੀ ਜਾਇਦਾਦਾਂ ਵੇਚਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ। ਟਰੱਸਟ ਨੇ ਅਲਾਟੀਆਂ ਨੂੰ ਹਾਲੇ ਕਰੀਬ 100 ਕਰੋੜ ਰੁਪਏ ਦੀ ਅਦਾਇਗੀ ਕਰਨੀ ਹੈ। ਜਾਇਦਾਦਾਂ ਵੇਚ ਕੇ ਇਸ ਰਕਮ ਵਿੱਚੋਂ ਕੁਝ ਅਦਾਇਗੀ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਰਕਮ ’ਤੇ ਹਰ ਸਾਲ ਕਰੋੜਾਂ ਰੁਪਏ ਦਾ ਵਿਆਜ ਪੈ ਰਿਹਾ ਹੈ।
ਦੂਜੇ ਪਾਸੇ, ਲਤੀਫਪੁਰਾ ਵਿਚ ਟਰੱਸਟ ਦੀ 110 ਏਕੜ ਵਾਲੀ ਸਕੀਮ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਜਾਣਾ ਹੈ। ਉੱਥੇ ਪਹਿਲਾਂ ਤੋਂ ਰਹਿ ਰਹੇ ਕਬਜ਼ਾਧਾਰੀਆਂ ਨੂੰ ਜਗ੍ਹਾ ਖਾਲੀ ਕਰਨ ਲਈ 5 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਟਰੱਸਟ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਕਬਜ਼ਾ ਛੱਡਣ ਲਈ ਕਿਹਾ ਸੀ।