ਸ਼ਾਹਕੋਟ ’ਚ ਦੁਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ਼ਾਹਕੋਟ ’ਚ ਦੁਸਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Wed, 21 Oct 2026 06:18 PM (IST)
Updated Date: Wed, 21 Oct 2026 06:21 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ ਸ਼ਾਹਕੋਟ : ਇੱਥੋਂ ਦੇ ਦੁਸਹਿਰਾ ਮੈਦਾਨ ’ਚ ਮਨਾਇਆ ਗਿਆ। ਦੁਸਹਿਰਾ ਜਿੱਥੇ ਖੂਬ ਰੌਣਕੀਲਾ ਰਿਹਾ, ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਤੇ ਉਨ੍ਹਾਂ ਦੇ ਸਮਰਥਕਾਂ ਦਾ ਲਾਮਲਸ਼ਕਰ ‘ਸਿਆਸੀ ਤੀਰ ਅੰਦਾਜ਼ੀ’ ਨਾ ਛੱਡ ਸਕਿਆ। ਦੁਸਹਿਰਾ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰੋਵਰ, ਸਰਪ੍ਰਸਤ ਕਮਲ ਨਾਹਰ ਤੇ ਪ੍ਰਧਾਨ ਰਾਜੇਸ਼ ਪਰਾਸ਼ਰ ਦੀ ਅਗਵਾਈ ’ਚ ਦੁਸ਼ਹਿਰਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਉਕਤ ਆਗੂਆਂ ਦੇ ਨਾਲ ਉਨਾਂ ਦੀ ਸਹਿਯੋਗੀ ਟੀਮ ਉਪ ਪ੍ਰਧਾਨ ਵਰਿੰਦਰ ਨਾਹਰ, ਵਿਵੇਕ ਸ਼ਰਮਾ, ਰਕੇਸ਼ ਬਾਂਸਲ, ਮਾਸਟਰ ਰਮਨ ਗੁਪਤਾ, ਦਰਸ਼ਨ ਅਰੋੜਾ ਆਦਿ ਨੇ ਸੁਚੱਜੇ ਤਾਲਮੇਲ ਨਾਲ ਵੱਡਾ ਸਮਾਗਮ ਨਿਰਵਿਘਨ ਨੇਪਰੇ ਚੜ੍ਹਾਉਣ ਦੀ ਵਡੱਤਣ ਖੱਟੀ। ਦੁਸਹਿਰੇ ਦੇ ਇਤਿਹਾਸ ਨਾਲ ਸਬੰਧਤ ਝਾਕੀਆਂ ਨੇ ਮੇਲੀਆਂ ਅੰਦਰ ਸਾਰਾ ਸਮਾਂ ਉਤਸਕਤਾ ਬਣਾਈ ਰੱਖੀ। ਲਛਮਣ ਨੂੰ ਆਈ ਮੂਰਛਾ ਮੌਕੇ ਪੂਰੇ ਦੁਸਹਿਰਾ ਮੈਦਾਨ ’ਚ ਇਕ ਵੱਖਰੀ ਤਰ੍ਹਾਂ ਦਾ ਭਾਵਕ ਮਾਹੌਲ ਸਿਰਜਿਆ ਗਿਆ। ਦੁਸਹਿਰਾ ਕਮੇਟੀ ਵੱਲੋਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਸਿਆਸੀ ਆਗੂਆਂ ਦੀ ਦੁਸਹਿਰਾ ਸਟੇਜ ’ਤੇ ਗੈਰ ਮੌਜੂਦਗੀ ਬਾਰੇ ਪੁੱਛਣ ’ਤੇ ਦੁਸਹਿਰਾ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਭ ਨੂੰ ਵਧਾਈ ਦਿੱਤੀ ਹੈ ਤੇ ਮੁਅੱਜ਼ਜ ਵਿਅਕਤੀਆਂ ਵਜੋਂ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਮਹੱਤਵਪੂਰਨ ਧਾਰਮਿਕ ਉਤਸਵ ’ਤੇ ਕਿਸੇ ਕਿਸਮ ਦੀ ਸਿਆਸੀ ਰੰਗਤ ਤੋਂ ਬਚਣ ਲਈ ਕਿਸੇ ਨੂੰ ਵੀ ਸਿਆਸੀ ਆਗੂ ਵਜੋਂ ਸੱਦਾ ਪੱਤਰ ਨਹੀਂ ਦਿੱਤਾ ਗਿਆ। ਦੁਸਹਿਰੇ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸ਼ਖਸੀਅਤਾਂ ਸਰਵਨ ਸਿੰਘ ਬੱਲ ਡੀਐੱਸਪੀ ਸ਼ਾਹਕੋਟ, ਸੁਖਜਿੰਦਰ ਪਾਲ ਐੱਸਐੱਚਓ ਸ਼ਾਹਕੋਟ ’ਚ ਰਾਮ ਲੀਲਾ ਦੇ ਸਟਾਰ ਅਦਾਕਾਰ ਸ਼ੈਂਟੀ ਚਾਵਲਾ, ਸਮਾਜ ਸੇਵਕ ਅਮਨ ਮਲਹੋਤਰਾ, ਬ੍ਰਹਮ ਕੁਮਾਰੀ ਆਸ਼ਰਮ ਤੋਂ ਤੁਲਸੀ ਦੀਦੀ ਤੇ ਪ੍ਰਵੀਨ ਦੀਦੀ, ਸਵਰਗ ਆਸ਼ਰਮ ਸ਼ਾਹਕੋਟ ਦੇ ਮੁੱਖ ਸੇਵਾਦਾਰ ਅੰਮ੍ਰਿਤ ਲਾਲ ਕਾਕਾ, ਧਰਮਵੀਰ ਅਰੋੜਾ, ਡਾ ਨਰੇਸ਼ ਸੱਗੂ ਡਾ, ਅਜਮੇਰ ਸਿੰਘ, ਬਲਜਿੰਦਰ ਸਿੰਘ ਖਿੰਡਾ, ਰਜੇਸ਼ ਗੁਪਤਾ ਸੀਨੀਅਰ ਕਾਂਗਰਸੀ ਆਗੂ, ਸਾਬਕਾ ਐੱਮਸੀ ਰੇਸ਼ਮ ਗਿੱਲ, ਬਲਵਿੰਦਰ ਸਿੰਘ ਬਿੰਦਾ, ਰਾਜਾ ਅਰੋੜਾ ਆਦਿ ਸ਼ਾਮਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਮੁਕਤ ਬੀਪੀਈਓ ਰਾਕੇਸ਼ ਚੰਦ, ਸ਼ਿਵ ਸ਼ੰਭੂ ਗੁਪਤਾ, ਆਪ ਆਗੂ ਰਣਜੀਤ ਬਹਾਦਰ, ਹਰਜਿੰਦਰ ਸਿੰਘ ਰੂਪਰਾ, ਧਰਮਿੰਦਰ ਸਿੰਘ ਰੂਪਰਾ, ਸੁਰਿੰਦਰ ਮੋਹਨ, ਮਲਹੋਤਰਾ ਪਰਮਵੀਰ ਪੰਮਾ, ਸੁਰਿੰਦਰ ਕੁਮਾਰ ਵਿੱਗ, ਗੋਪੀ ਸ਼ਾਹਕੋਟ, ਨਿਤਿਨ ਸ਼ਰਮਾ, ਅਮਿਤ ਅਰੋੜਾ, ਨਰਿੰਦਰ ਕੁਮਾਰ ਮੋਨੰ, ਸੋਨੀ ਮਹਿਰਾ, ਸ਼ੈਲੀ ਸੁਨਿਆਰਾ, ਅਮਨਦੀਪ ਸੈਦਪੁਰੀ, ਮਾਸਟਰ ਰਕੇਸ਼ ਖਹਿਰਾ, ਮਾਸਟਰ ਕੁਲਦੀਪ ਸੱਚਦੇਵਾ, ਸੁੱਖਾ ਢੇਸੀ, ਰਵੀਸ਼ ਗੋਇਲ, ਨਰੇਸ਼ ਨਾਹਰ ਆਦਿ ਹਾਜਰ ਸਨ। ਸ਼ਾਮ ਨੂੰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਵਿਖਾਈ ਗਈ। ਇਹ ਰਸਮ ਵਿਭੀਸ਼ਨ ਦਾ ਰੋਲ ਕਰਨ ਵਾਲੇ ਕਲਾਕਾਰ ਨੇ ਨਿਭਾਈ।