- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸਹਿਰੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ 13 ਨੂੰ - ਚੇਅਰਮੈਨ ਗਰੋਵਰ

-ਵਿਧੀਵਤ ਤਰੀਕੇ ਨਾਲ ਝੰਡੀ ਦੀ ਰਸਮ ਕੀਤੀ ਅਦਾ
-19 ਤੇ 20 ਨੂੰ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ :
ਦੁਸਹਿਰਾ ਕਮੇਟੀ ਸ਼ਾਹਕੋਟ ਵੱਲੋਂ ਪ੍ਰਧਾਨ ਰਜੇਸ਼ ਪ੍ਰਾਸ਼ਰ ਦੀ ਅਗਵਾਈ ’ਚ ਦੁਸਹਿਰੇ ਦੇ ਤਿਉਹਾਰ ਦੀ ਸ਼ੁਰੂਆਤ ਝੰਡੀ ਦੀ ਰਸਮ ਨਾਲ ਅਦਾ ਕੀਤੀ ਗਈ। ਸਥਾਨਕ ਸ਼੍ਰੀ ਹਨੂੰਮਾਨ ਮੰਦਰ ਤੋਂ ਝੰਡਾ ਚੁੱਕ ਕੇ ਢੋਲ ਧਮੱਕੇ ਨਾਲ ਸ਼ੋਭਾ ਯਾਤਰਾ ਵਜੋਂ ਦੁਸਹਿਰਾ ਗਰਾਊਂਡ ਤੱਕ ਲਿਜਾਇਆ ਗਿਆ, ਜਿਥੇ ਪੰਡਿਤ ਭਾਗੀਰਥ ਦੁਆਰਾ ਵਿਧੀ ਪੂਰਵਕ ਪੂਜਨ ਕਰਕੇ ਝੰਡੀ ਦੀ ਰਸਮ ਅਦਾ ਕੀਤੀ ਗਈ। ਦੁਸਹਿਰਾ ਕਮੇਟੀ ਦੇ ਪ੍ਰਧਾਨ ਰਾਜੇਸ਼ ਪਰਾਸ਼ਰ, ਚੇਅਰਮੈਨ ਬੋਬੀ ਗਰੋਵਰ ਤੇ ਸਰਪ੍ਰਸਤ ਕਮਲ ਨਾਹਰ ਨੇ ਦੱਸਿਆ ਕਿ ਤੀਜੇ ਨਰਾਤੇ 13 ਅਕਤੂਬਰ ਨੂੰ ਭਗਵਾਨ ਰਾਮ ਜੀ ਦੇ ਵਿਆਹ ਉਤਸਵ ਮੌਕੇ ਬੈਂਡ ਵਾਜਿਆਂ ਤੇ ਝਾਕੀਆਂ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਉਪਰੰਤ ਦੁਸਹਿਰੇ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਤੇ 19 ਤੇ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਦੁਸਹਿਰਾ ਗਰਾਊਂਡ ਵਿਖੇ ਝੰਡੀ ਦੀ ਰਸਮ ਅਦਾ ਕਰਨ ਮੌਕੇ ਪ੍ਰਧਾਨ ਰਜੇਸ਼ ਪਰਾਸ਼ਰ, ਚੇਅਰਮੈਨ ਬੋਬੀ ਗਰੋਵਰ, ਸਰਪ੍ਰਸਤ ਕਮਲ ਨਾਹਰ, ਦਰਸ਼ਨ ਅਰੋੜਾ, ਡਾਕਟਰ ਨਰੇਸ਼ ਸੱਗੂ, ਪੰਡਿਤ ਵਿਵੇਕ ਸ਼ਰਮਾ, ਸ਼ਿਵ ਨਰਾਇਣ ਗੁਪਤਾ, ਮਾਸਟਰ ਰਮਨ ਗੁਪਤਾ, ਦੀਪਕ ਸੋਬਤੀ ਆਰਏ, ਧਰਮਵੀਰ ਅਰੋੜਾ, ਸੰਜੀਵ ਸੋਬਤੀ, ਅਸ਼ਵਨੀ ਮਿੱਤਲ, ਦੀਪਕ ਸ਼ਰਮਾ, ਰਾਜਾ ਅਰੋੜਾ, ਵਰਿੰਦਰ ਨਾਹਰ, ਨੀਰਜ ਨਾਹਰ, ਰਕੇਸ਼ ਬੰਸਲ, ਅਮਨ ਮਲਹੋਤਰਾ, ਸੋਨੀ ਮਹਿਰਾ, ਬਲਵਿੰਦਰ ਸਿੰਘ ਬਿੰਦਾ, ਬਲਜਿੰਦਰ ਸਿੰਘ ਖਿੰਡਾ, ਰੇਸ਼ਮ ਲਾਲ ਸਾਬਕ ਐਮਸੀ, ਪ੍ਰਦੀਪ ਡੱਬ, ਗੌਤਮ ਧਵਨ, ਵੰਸ਼ ਸੱਚਦੇਵਾ, ਜੋਨਾ ਮਲਸੀਆਂ, ਸਾਹਿਬ ਸਿੰਘ, ਮਨਜੀਤ ਸਿੰਘ, ਨਰਿੰਦਰ ਕੁਮਾਰ ਮੋਨੂ, ਮਨਦੀਪ ਗੋਇਲ, ਰਿਸ਼ੂ ਸੋਬਤੀ, ਸਚਿਨ ਵਰਮਾ, ਰੋਹਿਤ ਮੈਸਨ, ਆਕਾਸ਼ਦੀਪ ਸਿੰਘ, ਰਾਮ ਗੋਇਲ, ਐਡਵੋਕੇਟ ਪਿਊਸ਼, ਸੁਰਿੰਦਰ ਕੁਮਾਰ ਤੇਜੀ, ਡਾ ਬੂਟਾ ਸਿੰਘ, ਮਾਸਟਰ ਹਰੀਸ਼ ਅਰੋੜਾ, ਪ੍ਰਿਤਪਾਲ ਸਿੰਘ, ਮਾਸਟਰ ਰਕੇਸ਼ ਕੁਮਾਰ ਖਹਿਰਾ, ਮਾਸਟਰ ਮਨਪ੍ਰੀਤ ਸਿੰਘ, ਦੀਪਕ ਅਰੋੜਾ, ਮਨਜੀਤ ਸਿੰਘ, ਮਨਪ੍ਰੀਤ ਸਿੰਘ, ਸੁੰਦਰ ਸਿੰਘ, ਪਾਰਸ ਕੁਮਰਾ ਆਦਿ ਹਾਜ਼ਰ ਸਨ।