- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁਸ਼ਹਿਰਾ ਕਮੇਟੀ ਵੱਲੋਂ ਦੁਸਹਿਰਾ ਮਨਾਉਣ ਲਈ ਝੰਡਾ ਚੜ੍ਹਾਇਆ ਗਿਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਪੰਡਿਤ ਕੁੰਦਨ ਲਾਲ ਦੁਸਹਿਰਾ ਕਮੇਟੀ ਸਾਬੂ ਵਾਲ ਰੋਡ ਲੋਹੀਆਂ ਖ਼ਾਸ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਣਾ ਹੈ। ਪਵਨ ਕੁਮਾਰ ਖੇੜਾ ਸਾਬਕਾ ਸਰਪ੍ਰਸਤ ਵੱਲੋਂ ਦੱਸਿਆ ਗਿਆ ਕਿ ਸਾਬੂ ਵਾਲ-ਲੋਹੀਆਂ ਰੋਡ ’ਤੇ ਸਥਿਤ ਦੁਸਹਿਰਾ ਗਰਾਊਂਡ ’ਚ ਇਸ ਸਬੰਧੀ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਇਸੇ ਤਹਿਤ ਉਸ ਸਥਾਨ ’ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੰਦਰ ’ਚ ਮੌਜੂਦ ਸੁਆਮੀ ਜੈ ਰਾਮ ਗਿਰਿ ਜੀ ਵੱਲੋਂ ਝੰਡੇ ਨੂੰ ਪੂਰੀ ਸ਼ਰਧਾ ਨਾਲ ਕਮੇਟੀ ਦੇ ਕਾਰਕੁੰਨਾਂ ਦੇ ਸਪੁਰਦ ਕੀਤਾ ਗਿਆ। ਕਮੇਟੀ ’ਚ ਨੌਜੁਆਨਾਂ ਵੱਲੋਂ ਢੋਲ ਦੀ ਥਾਪ ’ਤੇ ਦੁਸਹਿਰਾ ਗਰਾਊਂਡ ਪੁੱਜ ਕੇ ਝੰਡਾ ਚੜ੍ਹਾਇਆ ਗਿਆ। ਮੌਕੇ ’ਤੇ ਐਕਸਪਾਲ ਪ੍ਰਧਾਨ, ਕੁਲਵੰਤ ਰਾਏ ਸਰਪ੍ਰਸਤ, ਪਵਨ ਗਾਂਧੀ ਪ੍ਰਧਾਨ ਗਊ ਸ਼ਾਲਾ, ਸਬਿੰਦਰ ਸਿੰਘ ਰੂਬੀ, ਵਿਸ਼ਾਲ ਸ਼ਰਮਾ ਵਾਈਸ ਪ੍ਰਧਾਨ, ਬਲਵਿੰਦਰ ਸਿੰਘ ਵਾਈਸ ਪ੍ਰਧਾਨ ਨਗਰ ਪੰਚਾਇਤ, ਜਸਬੀਰ ਸਿੰਘ ਛਾਬੜਾ ਸਾਬਕਾ ਸਰਪੰਚ, ਚਰਨਜੀਤ ਸਿੰਘ, ਡਾ. ਅਮਨ ਸ਼ਰਮਾ, ਰਾਜੂ ਸ਼ਰਮਾ, ਸਾਹਿਲ, ਵਿਸ਼ਾਲ ਸ਼ਰਮਾ, ਅੰਕੁਸ਼ ਖੇੜਾ, ਟਿੰਕੂ ਸੱਦੀ, ਕਮਲ ਢਿੱਲੋਂ, ਸਨੀ ਵਰਮਾ, ਮੋਤੀ ਲਾਲ ਕਾਲੀਆ, ਰਿੰਕੂ ਅਰੋੜਾ, ਗੁਰਪ੍ਰੀਤ ਸਿੰਘ, ਰਿੱਕੀ ਤਲਵਾੜ, ਪ੍ਰੇਮ ਕੁਮਾਰ ਮਾਹਟਾ ਤੇ ਡਿਪਟੀ ਵੀ ਮੌਜੂਦ ਸਨ।