- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੀਆਂ ਖਾਸ ’ਚ ਦੋ ਥਾਵਾਂ ’ਤੇ ਮਨਾਇਆ ਦੁਸਹਿਰਾ, ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ

ਪ੍ਰੋਗਰਾਮਾਂ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਦੁਸਹਿਰੇ ਦਾ ਤਿਉਹਾਰ ਲੋਹੀਆਂ ਖਾਸ ਵਿਖੇ ਦੋ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ। ਇਸ ਮੌਕੇ ਲੰਕਾਪਤੀ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ। ਦੋਵਾਂ ਪ੍ਰਬੰਧਕ ਕਮੇਟੀਆਂ ਵੱਲੋਂ ਗਰਾਊਂਡ ’ਚ ਵਿਸ਼ੇਸ਼ ਸਟੇਜਾਂ ਸਜਾਈਆਂ ਗਈਆਂ, ਜਿੱਥੇ ਦੁਸਹਿਰੇ ਨਾਲ ਸਬੰਧਤ ਝਾਕੀਆਂ ਤੇ ਪੇਸ਼ਕਾਰੀਆਂ ਰਾਹੀਂ ਲੋਕਾਂ ਨੂੰ ਸੱਚਾਈ ਤੇ ਨੇਕੀ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ। ਕੁਟੀਆ ਗਰਾਊਂਡ, ਸਿੱਧੂਪੁਰ ਰੋਡ ਵਿਖੇ ਕਰਵਾਏ ਗਏ ਦੁਸਹਿਰਾ ਸਮਾਗਮ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ ਤੇ ਝਾਕੀਆਂ ਦਾ ਆਨੰਦ ਮਾਣਿਆ। ਇਸੇ ਤਰ੍ਹਾਂ ਦੂਜੀ ਪ੍ਰਬੰਧਕ ਕਮੇਟੀ ਵੱਲੋਂ ਸਾਬੂਵਾਲ ਰੋਡ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਦੋਵਾਂ ਥਾਵਾਂ ’ਤੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਅੰਤ ’ਚ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ। ਸਮਾਗਮਾਂ ਦੌਰਾਨ ਪ੍ਰਾਚੀਨ ਸ਼ਿਵ ਮੰਦਰ ਦੇ ਗੱਦੀਨਸ਼ੀਨ ਤੇ ਮਹਾਮੰਡਲੇਸ਼ਵਰ ਮਹੰਤ ਸ਼ਿਪਰਾ ਗਿਰੀ ਜੀ ਤੇ ਮਹੰਤ ਜੈ ਰਾਮ ਗਿਰੀ ਜੀ ਮਹਾਰਾਜ ਤੋਂ ਇਲਾਵਾ ਨਵਾਂ ਸ਼ਿਵ ਮੰਦਰ ਲੋਹੀਆਂ ਦੇ ਗੱਦੀਨਸ਼ੀਨ ਡਾ. ਪੁਸ਼ਪ ਚੇਤੰਨਿਆ ਵਿਸ਼ੇਸ਼ ਤੌਰ ’ਤੇ ਸ਼ੋਭਾ ਵਧਾਉਂਦੇ ਰਹੇ। ਦੁਸਹਿਰੇ ਦੇ ਸਮਾਗਮਾਂ ਵਿੱਚ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ, ਭਾਜਪਾ ਆਗੂ ਰਾਣਾ ਹਰਦੀਪ ਸਿੰਘ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ ਕਲਾਂ, ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਸੰਮਤੀ ਚੇਅਰਮੈਨ ਰਣਜੀਤ ਸਿੰਘ ਰਾਣਾ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾਬਕਾ ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਅਮਰਜੀਤ ਸਿੰਘ ਅਹੂਜਾ, ਸਾਬਕਾ ਮੀਤ ਪ੍ਰਧਾਨ ਗੁਰਬੀਰ ਸਿੰਘ, ਸਾਬਕਾ ਚੇਅਰਮੈਨ ਕਰਨੈਲ ਸਿੰਘ ਥਿੰਦ, ਜੇ.ਪੀ.ਐੱਸ. ਦੇ ਐੱਮ.ਡੀ. ਰਣਜੀਤ ਸਿੰਘ ਮਰੋਕ, ਸਾਬਕਾ ਪ੍ਰਧਾਨ ਗੁਰਪਾਲ ਸਿੰਘ ਜੱਕੋਪੁਰ, ਸੁਰਿੰਦਰਜੀਤ ਸਿੰਘ ਚੱਠਾ, ਸਰਪੰਚ ਜਸਵੀਰ ਸਿੰਘ ਛਾਬੜਾ, ਚੇਅਰਮੈਨ ਬਲਬੀਰ ਸਿੰਘ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ‘ਆਪ’ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਲੈਹਿੰਬਰ ਸਿੰਘ ਭੱਟੀ ਅਤੇ ਕੁਲਵਿੰਦਰ ਸਿੰਘ ਖਾਲਸਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਜੀਤ ਸਿੰਘ ਕੰਗ, ਅਮਨਦੀਪ ਸਿੰਘ ਜੱਸਲ, ਪਰਮਿੰਦਰ ਸਿੰਘ, ਇੰਦਰਜੀਤ ਬਬਲਾ, ‘ਆਪ’ ਆਗੂ ਸੁਖਬੀਰ ਸਿੰਘ ਤਲਵਾੜ, ਸਟੇਜ ਸਕੱਤਰ ਰੁਪੇਸ਼ ਸੱਦੀ (ਪੰਚਾਇਤ ਅਫ਼ਸਰ), ਮਾਸਟਰ ਰਵੀ ਸ਼ੰਕਰ, ਸੰਜੀਵ ਕੁਮਾਰ ਕੰਡਾ, ਡਾ. ਸਤਨਾਮ ਸਿੰਘ, ਬਲਕਾਰ ਸਿੰਘ ਗਾਜ਼ੀਪੁਰ, ਮੁਨੀਸ਼ ਕੁਮਾਰ ਮੰਗਾ, ਮਨਜਿੰਦਰ ਸਿੰਘ ਗੁੱਗੂ, ਪਰਮਜੀਤ ਸਿੰਘ ਪੰਮਾ, ਮੋਨੂੰ ਸ਼ਾਹ, ਸ਼ਾਲੂ ਸੱਦੀ, ਆਰਜੂ ਅਰੋੜਾ, ਹਰਦੇਵ ਸਿੰਘ ਪੀਟਾ, ਸੰਮੀ ਖੈੜਾ, ਡਾ. ਗੁਰਿੰਦਰ ਸਿੰਘ ਜੋਸਨ, ਡਾ. ਰਾਜੀਵ ਕੁਮਾਰ, ਡਾ. ਵਿਸ਼ਾਲ ਗੁਪਤਾ, ਭਾਜਪਾ ਆਗੂ ਯਾਦਵਿੰਦਰ ਸਿੰਘ, ਬਿੱਕਰ ਸਿੰਘ ਟੁਰਨਾ, ਵਿਸ਼ਾਲ ਸ਼ਰਮਾ, ਕਲੀ ਕਾਕੜਾਂ, ਕਮੇਟੀ ਪ੍ਰਧਾਨ ਐਕਸਪਾਲ ਲੋਹੀਆਂ, ਪਵਨ ਖੈੜਾ, ਡਾ. ਨੋਧੀ ਸ਼ਰਮਾ, ਅੰਕੁਸ਼ ਖੈੜਾ ਤੇ ਨਵੀਨ ਸੈਕਟਰੀ ਆਦਿ ਮੌਜੂਦ ਸਨ।